ਸਾਊਥਾਲ ਵਿਚ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਸੰਘਰਸ਼ ’ ਤੇ ਪੰਜਾਬੀ ਨਾਟਕ 10 ਅਕਤੂਬਰ ਨੂੰ
ਲੰਡਨ, 6 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਧੀ ਅਤੇ ਬਰਤਾਨੀਆ ਵਿੱਚ ਔਰਤਾਂ ਦੇ ਵੋਟ ਦੇ ਅਧਿਕਾਰ ਲਈ ਸੰਘਰਸ਼ ਕਰਨ ਵਾਲੀ ਉੱਘੀ ਕਾਰਕੁਨ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਪੰਜਾਬੀ ਨਾਟਕ ‘ਸੋਫੀਆ ਦਲੀਪ ਸਿੰਘ-ਮਨੁੱਖੀ ਅਧਿਕਾਰ ਕਾਰਕੁਨ’ ਸ਼ਨੀਵਾਰ, 10 ਅਕਤੂਬਰ ਨੂੰ ਸ਼ਾਮ 6 ਵਜੇ ਸਾਊਥਾਲ ਵਿਖੇ ਪੇਸ਼ ਕੀਤਾ ਜਾਵੇਗਾ। ਇਹ ਨਾਟਕ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ)- ਆਈ ਡਬਲਿਊ ਏ ਰਿਸੋਰਸ ਸੈਂਟਰ ਵਲੋਂ ਸੁਚੇਤਕ ਰੰਗ ਮੰਚ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਸ
ਸੋਫੀਆ ਦਲੀਪ ਸਿੰਘ ਤੇ ਅਨੀਤਾ ਸ਼ਬਦੀਸ਼
07-10-2026
ਲੰਡਨ, 6 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਧੀ ਅਤੇ ਬਰਤਾਨੀਆ ਵਿੱਚ ਔਰਤਾਂ ਦੇ ਵੋਟ ਦੇ ਅਧਿਕਾਰ ਲਈ ਸੰਘਰਸ਼ ਕਰਨ ਵਾਲੀ ਉੱਘੀ ਕਾਰਕੁਨ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਪੰਜਾਬੀ ਨਾਟਕ ‘ਸੋਫੀਆ ਦਲੀਪ ਸਿੰਘ-ਮਨੁੱਖੀ ਅਧਿਕਾਰ ਕਾਰਕੁਨ’ ਸ਼ਨੀਵਾਰ, 10 ਅਕਤੂਬਰ ਨੂੰ ਸ਼ਾਮ 6 ਵਜੇ ਸਾਊਥਾਲ ਵਿਖੇ ਪੇਸ਼ ਕੀਤਾ ਜਾਵੇਗਾ।ਇਹ ਨਾਟਕ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ)- ਆਈ ਡਬਲਿਊ ਏ ਰਿਸੋਰਸ ਸੈਂਟਰ ਵਲੋਂ ਸੁਚੇਤਕ ਰੰਗ ਮੰਚ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਨਾਟਕ ਅਨੀਤਾ ਸ਼ਬਦੀਸ਼ ਵਲੋਂ ਲਿਖਿਆ ਗਿਆ ਹੈ। ਸਮਾਗਮ ਦਿ ਥੀਏਟਰ, ਵਿਲੀਅਰਜ਼ ਹਾਈ ਸਕੂਲ, ਬੋਇਡ ਐਵੇਨਿਊ, ਸਾਊਥਾਲ ਵਿਖੇ ਹੋਵੇਗਾ। ਰਾਜਕੁਮਾਰੀ ਸੋਫੀਆ ਦਲੀਪ ਸਿੰਘ ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਬੰਬਾ ਮੂਲਰ ਦੀ ਧੀ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੀ। ਸ਼ਾਹੀ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਸੋਫੀਆ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਔਰਤਾਂ ਦੇ ਹੱਕਾਂ, ਸਮਾਜਿਕ ਨਿਆਂ ਅਤੇ ਬਰਾਬਰੀ ਲਈ ਸੰਘਰਸ਼ ਨੂੰ ਸਮਰਪਿਤ ਕੀਤਾ। ਬਰਤਾਨੀਆ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਚੱਲੀ ਲਹਿਰ ਵਿਚ ਸੋਫੀਆ ਦਲੀਪ ਸਿੰਘ ਨੇ ਸਰਗਰਮ ਭੂਮਿਕਾ ਨਿਭਾਈ। ਉਹ ਵਿਮੈਨਜ਼ ਸੋਸ਼ਲ ਐਂਡ ਪਾਲੀਟੀਕਲ ਯੂਨੀਅਨ ਨਾਲ ਜੁੜੀ ਅਤੇ ਹੈਮਪਟਨ ਕੋਰਟ ਪੈਲੇਸ ਦੇ ਬਾਹਰ ਔਰਤਾਂ ਦੇ ਵੋਟ ਦੇ ਹੱਕ ਦੀ ਹਮਾਇਤ ਵਿੱਚ ਅਖ਼ਬਾਰ ਵੇਚਦੀ ਰਹੀ। ਉਹ ਵਿਮੈਨਜ਼ ਟੈਕਸ ਰਜ਼ਿਸਟੈਂਸ ਲੀਗ ਨਾਲ ਵੀ ਜੁੜੀ ਅਤੇ ਔਰਤਾਂ ਨੂੰ ਵੋਟ ਦਾ ਹੱਕ ਨਾ ਮਿਲਣ ਦੇ ਵਿਰੋਧ ਵਿੱਚ ਟੈਕਸ ਦੇਣ ਤੋਂ ਇਨਕਾਰ ਕੀਤਾ। 2026 ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੀ 150ਵੀਂ ਜਨਮ ਵਰ੍ਹੇਗੰਢ ਦਾ ਸਾਲ ਹੈ। ਇਸ ਲਈ ਸਾਊਥਾਲ ਵਿੱਚ ਹੋਣ ਵਾਲਾ ਇਹ ਨਾਟਕ ਹੋਰ ਵੀ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਨਾਟਕ ਰਾਹੀਂ ਉਨ੍ਹਾਂ ਦੀ ਹਿੰਮਤ, ਇਨਸਾਫ਼, ਔਰਤਾਂ ਦੀ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਨੂੰ ਨਵੀਂ ਪੀੜ੍ਹੀ ਸਾਹਮਣੇ ਪੇਸ਼ ਕੀਤਾ ਜਾਵੇਗਾ।