07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਲਾਰਡ ਰੰਮੀ ਰੇਂਜ਼ਰ ਨੂੰ ਨਿਆਂਇਕ ਸਮੀਖਿਆ ਦੀ ਮਿਲੀ ਇਜਾਜ਼ਤ

ਮਾਮਲਾ, ਸ਼ਾਹੀ ਖ਼ਿਤਾਬ ਸੀ. ਬੀ.

Ad Position 21
No active advertisement
ਲਾਰਡ ਰੰਮੀ ਰੇਂਜ਼ਰ 07-10-2026
ਮਾਮਲਾ, ਸ਼ਾਹੀ ਖ਼ਿਤਾਬ ਸੀ.ਬੀ.ਈ. ਵਾਪਸ ਲਏ ਜਾਣ ਦਾ
ਲੰਡਨ, 6 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪੰਜਾਬੀ ਮੂਲ ਦੇ ਕੰਜ਼ਰਵੇਟਿਵ ਪੀਅਰ ਲਾਰਡ ਰੰਮੀ ਰੇਂਜਰ ਨੂੰ ਉਨ੍ਹਾਂ ਤੋਂ ਸੀ.ਬੀ.ਈ. (ਸ਼ਾਹੀ ਖ਼ਿਤਾਬ) ਸਨਮਾਨ ਵਾਪਸ ਲਏ ਜਾਣ ਦੇ ਫ਼ੈਸਲੇ ਨੂੰ ਨਿਆਂਇਕ ਸਮੀਖਿਆ ਰਾਹੀਂ ਚੁਣੌਤੀ ਦੇਣ ਦੀ ਇਜਾਜ਼ਤ ਮਿਲ ਗਈ ਹੈ। ਇਸ ਫ਼ੈਸਲੇ ਨੂੰ ਬਰਤਾਨੀਆ ਦੀ ਆਨਰਜ਼ ਪ੍ਰਣਾਲੀ ਨਾਲ ਸੰਬੰਧਿਤ ਇਕ ਮਹੱਤਵਪੂਰਨ ਕਾਨੂੰਨੀ ਮਾਮਲਾ ਦੱਸਿਆ ਜਾ ਰਿਹਾ ਹੈ।ਲਾਰਡ ਰੇਂਜਰ ਨੂੰ ਕਾਰੋਬਾਰ ਅਤੇ ਭਾਈਚਾਰਕ ਸਾਂਝ ਲਈ ਕੀਤੀਆਂ ਸੇਵਾਵਾਂ ਬਦਲੇ 2015 ਵਿਚ ਸੀ.ਬੀ.ਈ. ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਉਸ ਬ੍ਰਿਟਿਸ਼ ਕੰਪਨੀ ਦੇ ਸੰਸਥਾਪਕ ਹਨ, ਜਿਸ ਨੂੰ ਅੰਤਰਰਾਸ਼ਟਰੀ ਵਪਾਰ ਲਈ ਲਗਾਤਾਰ ਪੰਜ ‘ਕੁਈਨ ਐਵਾਰਡ’ ਮਿਲੇ। 2024 ਵਿਚ ਆਨਰਜ਼ ਫੋਰਫਿਚਰ ਕਮੇਟੀ ਨੇ ਸੋਸ਼ਲ ਮੀਡੀਆ ਪੋਸਟਾਂ ਅਤੇ ਮੀਡੀਆ ਇੰਟਰਵਿਊਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾ ਸੀ.ਬੀ.ਈ. ਵਾਪਸ ਲੈਣ ਦੀ ਸਿਫ਼ਾਰਸ਼ ਕੀਤੀ ਸੀ। ਲਾਰਡ ਰੇਂਜਰ ਦੀ ਕਾਨੂੰਨੀ ਟੀਮ ਨੇ ਇਸ ਫ਼ੈਸਲੇ ਨੂੰ ਗੈਰ-ਅਨੁਪਾਤਕ ਦੱਸਦਿਆਂ ਦਲੀਲ ਦਿੱਤੀ ਕਿ ਇਸ ਨਾਲ ਯੂਰਪੀ ਮਨੁੱਖੀ ਅਧਿਕਾਰ ਕਨਵੈਨਸ਼ਨ ਦੇ ਆਰਟੀਕਲ 10 ਅਧੀਨ ਪ੍ਰਗਟਾਵੇ ਦੀ ਆਜ਼ਾਦੀ ਦੇ ਉਨ੍ਹਾਂ ਦੇ ਅਧਿਕਾਰ ਪ੍ਰਭਾਵਿਤ ਹੋਏ।ਵਕੀਲਾਂ ਦਾ ਦਾਅਵਾ ਹੈ ਕਿ ਕੈਬਨਿਟ ਆਫਿਸ ਦੀ ਕਮੇਟੀ ਨੇ ਅਧੂਰੀ ਜਾਂ ਗਲਤ ਜਾਣਕਾਰੀ ਦੇ ਆਧਾਰ ’ਤੇ ਫ਼ੈਸਲਾ ਕੀਤਾ ਅਤੇ ਕੁਝ ਗੈਰ-ਸੰਬੰਧਿਤ ਜਾਣਕਾਰੀ ਨੂੰ ਵੀ ਵਿਚਾਰਿਆ। ਲਾਰਡ ਰੇਂਜਰ ਦੇ ਪੱਖ ਦੀ ਇਸ ਦਲੀਲ ਦੀ ਅੰਤਿਮ ਕਾਨੂੰਨੀ ਪਰਖ ਹੁਣ ਨਿਆਂਇਕ ਸਮੀਖਿਆ ਦੌਰਾਨ ਹੋਵੇਗੀ। ਮਿਸਿਜ਼ ਜਸਟਿਸ ਲੀਵਨ ਨੇ ਫ਼ੈਸਲਾ ਦਿੱਤਾ ਕਿ ਸਨਮਾਨ ਵਾਪਸ ਲੈਣ ਦੀ ਪ੍ਰਕਿਰਿਆ ਵਿਚ ਅਜਿਹੇ ਮਾਪਦੰਡ ਲਾਗੂ ਹੁੰਦੇ ਹਨ, ਜਿਨ੍ਹਾਂ ਦਾ ਵੱਡੇ ਪੱਧਰ ’ਤੇ ਮੁਲਾਂਕਣ ਕੀਤਾ ਜਾ ਸਕਦਾ ਹੈ ਅਤੇ ਫੋਰਫਿਚਰ ਹੈਂਡਬੁੱਕ ਵਿਚ ਅਜਿਹਾ ਕੁਝ ਨਹੀਂ ਜੋ ਇਸ ਪ੍ਰਕਿਰਿਆ ਨੂੰ ਨਿਆਂਇਕ ਸਮੀਖਿਆ ਲਈ ਮੂਲ ਰੂਪ ਵਿਚ ਅਣਉਚਿਤ ਬਣਾਉਂਦਾ ਹੋਵੇ।ਲਾਰਡ ਰੇਂਜਰ ਨੇ ਕੈਬਨਿਟ ਆਫਿਸ ਅਤੇ ਫੋਰਫਿਚਰ ਕਮੇਟੀ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਹੋਰ ਕਾਨੂੰਨੀ ਕਾਰਵਾਈ ਤੋਂ ਬਿਨਾਂ ਉਨ੍ਹਾਂ ਦਾ ਸੀ.ਬੀ.ਈ. ਬਹਾਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਐਮ.ਬੀ.ਈ. ਅਤੇ ਸੀ.ਬੀ.ਈ. ਮਿਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਸੀ ਅਤੇ ਸਨਮਾਨ ਵਾਪਸ ਲਏ ਜਾਣ ਨਾਲ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਵਿਸ਼ੇਸ਼ ਰਿਆਇਤ ਦੀ ਮੰਗ ਨਹੀਂ ਕਰ ਰਹੇ, ਸਗੋਂ ਹਰ ਨਾਗਰਿਕ ਲਈ ਇੱਕੋ ਜਿਹੀ ਨਿਰਪੱਖਤਾ, ਸਬੂਤ-ਆਧਾਰਿਤ ਫ਼ੈਸਲਾ ਪ੍ਰਕਿਰਿਆ ਅਤੇ ਉਚਿਤ ਕਾਨੂੰਨੀ ਕਾਰਵਾਈ ਚਾਹੁੰਦੇ ਹਨ। ਲਾਰਡ ਰੇਂਜਰ ਨੇ ਕਿਹਾ ਕਿ ਜੇ ਕੈਬਨਿਟ ਆਫਿਸ ਮਾਮਲੇ ਦਾ ਬਚਾਅ ਜਾਰੀ ਰੱਖਦਾ ਹੈ ਤਾਂ ਉਹ ਆਪਣਾ ਦਾਅਵਾ ਅੰਤ ਤੱਕ ਲੈ ਕੇ ਜਾਣਗੇ ਅਤੇ ਕਾਨੂੰਨੀ ਖ਼ਰਚਿਆਂ ਦੀ ਵਸੂਲੀ ਦੀ ਵੀ ਮੰਗ ਕਰਨਗੇ। ਇਸ ਮਾਮਲੇ ਵਿੱਚ ਲਾਰਡ ਰੇਂਜਰ ਦੇ ਵਕੀਲ ਮਾਰਕ ਲੂਇਸ ਹਨ, ਜਦਕਿ ਕੇਸ ਟੌਮ ਹਿਕਮੈਨ ਕੇਸੀ ਅਤੇ ਬਾਰਨੀ ਮੈਕਕੇ ਵਲੋਂ ਪੇਸ਼ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦਾ ਦਿਸ਼ਾਂਤ ਬਣਿਆ ਚੈਂਪੀਅਨ ਅਗਲੀ ਖ਼ਬਰ ਸਾਊਥਾਲ ਵਿਚ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਸੰਘਰਸ਼ ’ ਤੇ ਪੰਜਾਬੀ ਨਾਟਕ 10 ਅਕਤੂਬਰ ਨੂੰ
Ad Position 24