07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕਹਾਣੀਕਾਰ ਹਰਪ੍ਰੀਤ ਕੌਰ ਧੂਤ ਦੀ ਪੁਸਤਕ ‘ ਖ਼ਤਰਾ ਤਾਂ ਹੈ ’ ਉਤੇ ਵਿਸ਼ੇਸ਼ ਚਰਚਾ ਸਮਾਗਮ

ਸਾਨ ਫਰਾਂਸਿਸਕੋ, 6 ਅਕਤੂਬਰ (ਐਸ. ਅਸ਼ੋਕ ਭੌਰਾ)-ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਕੈਲੀਫੋਰਨੀਆ ਵਲੋਂ ਸਟਾਕਟਨ ਵਿਖੇ ਉਘੀ ਸ਼ਾਇਰਾ ਤੇ ਚਰਚਿਤ ਕਹਾਣੀਕਾਰ ਹਰਪ੍ਰੀਤ ਕੌਰ ਧੂਤ ਦੀ ਪੁਸਤਕ ‘ਖ਼ਤਰਾ ਤਾਂ ਹੈ’ ਉਤੇ ਇਕ ਵਿਸ਼ੇਸ਼ ਚਰਚਾ ਸਮਾਗਮ ਪ੍ਰੋ.

Ad Position 21
No active advertisement
ਅਜੀਤ ਡੈਸਕ 07-10-2026
ਸਾਨ ਫਰਾਂਸਿਸਕੋ, 6 ਅਕਤੂਬਰ (ਐਸ. ਅਸ਼ੋਕ ਭੌਰਾ)-ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਕੈਲੀਫੋਰਨੀਆ ਵਲੋਂ ਸਟਾਕਟਨ ਵਿਖੇ ਉਘੀ ਸ਼ਾਇਰਾ ਤੇ ਚਰਚਿਤ ਕਹਾਣੀਕਾਰ ਹਰਪ੍ਰੀਤ ਕੌਰ ਧੂਤ ਦੀ ਪੁਸਤਕ ‘ਖ਼ਤਰਾ ਤਾਂ ਹੈ’ ਉਤੇ ਇਕ ਵਿਸ਼ੇਸ਼ ਚਰਚਾ ਸਮਾਗਮ ਪ੍ਰੋ. ਹਰਭਜਨ ਸਿੰਘ ਦੀ ਸਰਪ੍ਰਸਤੀ ਹੇਠ ਉਲੀਕਿਆ ਗਿਆ, ਜਿਸ ਵਿਚ ਪ੍ਰਸਿੱਧ ਨਾਵਲਕਾਰ ਹਰਜੀਤ ਅਟਵਾਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਧੂਤ ਦੇ ਇਸ ਕਹਾਣੀ ਸੰਗ੍ਰਹਿ ’ਤੇ ਨਾਮੀ ਅਲੋਚਕ ਤੇ ਵਿਦਵਾਨ ਡਾ. ਗੁਰਪਾਲ ਸਿੰਘ ਸੰਧੂ ਹੋਰਾਂ ਨੇ ਕਿਹਾ ਕਿ ਧੂਤ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ, ਪੇਸ਼ਕਾਰੀ ਤੇ ਸਿਰਜਨਾਤਮਕ ਪ੍ਰਕਿਰਿਆ ਕਾਬਲ-ਏ-ਤਾਰੀਫ ਹੈ। ਇੰਗਲੈਂਡ ਤੋਂ ਪੁੱਜੇ ਨਾਵਲਕਾਰ ਹਰਜੀਤ ਅਟਵਾਲ ਨੇ ਕਿਹਾ ਕਿ ਸਰਲ ਭਾਸ਼ਾ ਤੇ ਸਾਹਿਤਕ ਘੇਰਾ ਤਾਂ ਇਨ੍ਹਾਂ ਕਹਾਣੀਆਂ ’ਚ ਕਮਾਲ ਦਾ ਹੈ।ਉਨ੍ਹਾਂ ਧੂਤ ਨੂੰ ਇਸ ਪੁਸਤਕ ਲਈ ਵਧਾਈ ਵੀ ਪੇਸ਼ ਕੀਤੀ।ਇਸ ਮੌਕੇ ਭੁਪਿੰਦਰ ਸਿੰਘ ਮੱਲੀ, ਦਿਲ ਨਿੱਝਰ, ਗਗਨਦੀਪ ਮਾਹਲ, ਹਰਜਿੰਦਰ ਪੰਧੇਰ ਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਹਿਤ ਖੇਤਰ ਵਿਚ ਧੂਤ ਦੀ ਇਸ ਪੁਸਤਕ ਨੂੰ ਚੰਗੀ ਪ੍ਰਾਪਤੀ ਦੱਸਿਆ। ਹਰਪ੍ਰੀਤ ਕੌਰ ਧੂਤ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬੀ ਬੋਲੀ, ਭਾਸ਼ਾ ਨੂੰ ਅੱਗੇ ਤੋਰਨ ਲਈ ਸਮਰਪਿਤ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਆਪਣੀਆਂ ਜੜ੍ਹਾਂ ਨਾਲੋਂ ਨਾ ਟੁੱਟਣ।‘ਖਤਰਾ ਤਾਂ ਹੈ’ ਨਾਲ ਉਸ ਨੂੰ ਬੇ-ਹੱਦ ਮਾਣ ਮਿਲਿਆ ਹੈ।ਪ੍ਰੋ. ਹਰਭਜਨ ਸਿੰਘ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਅਜਿਹੇ ਸਾਹਿਤਕ ਸਮਾਗਮਾਂ ਨੂੰ ਵਿਦੇਸ਼ਾਂ ’ਚ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਅਹਿਮ ਕੜੀ ਕਿਹਾ।ਸਮਾਗਮ ਦਾ ਸੰਚਾਲਨ ਮਨਦੀਪ ਗੋਰਾ ਨੇ ਕੀਤਾ।ਇਸ ਮੌਕੇ ਹਰਨੇਕ ਸਿੰਘ, ਬਲਵੀਰ ਸਿੰਘ ਲਹਿਲ, ਅਭੈਜੀਤ ਸਿੰਘ ਧੂਤ, ਹਰਦੀਪ ਸਿੰਘ, ਭਾਨੂੰ, ਮ੍ਰਿਗਇੰਦਰ ਸਿੰਘ ਪੰਧੇਰ, ਸਰਬਜੀਤ ਸਿੰਘ, ਡਾ. ਸਵਿੰਦਰ ਸਿੰਘ ਛੀਨਾ, ਤਾਰਾ ਸਾਗਰ, ਕਰਮਜੀਤ ਸਿੰਘ, ਮਨਦੀਪ ਸਿੰਘ , ਟੀਮੀ ਮਨਮੋਹਨ ਸਿੰਘ, ਰੀਆ, ਗੁਰਨੀਤ ਕੌਰ ਤੇ ਆਬਿਦ ਖ਼ਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਊਥਾਲ ਵਿਚ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਸੰਘਰਸ਼ ’ ਤੇ ਪੰਜਾਬੀ ਨਾਟਕ 10 ਅਕਤੂਬਰ ਨੂੰ ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਨੂੰ ਝਟਕਾ , ਪ੍ਰਵਾਸੀਆਂ ’ ਤੇ 18 ਲੱਖ ਡਾਲਰ ਤੱਕ ਜੁਰਮਾਨੇ ਦੀ ਨੀਤੀ ’ ਤੇ ਰੋਕ
Ad Position 24