ਮੇਅਰ ਟੈਰੇਸਾ ਹਾਰਡਿੰਗ ਵਲੋਂ ਇਪਸਾ ਪੰਜਾਬੀ ਸਕੂਲ ਦਾ ਰਸਮੀ ਉਦਘਾਟਨ
ਬ੍ਰਿਸਬੇਨ, 12 ਅਕਤੂਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਇੰਡੋ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟ੍ਰੇਲੀਆ (ਇਪਸਾ) ਵਲੋਂ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਸ਼ੁਰੂ ਕੀਤੇ ਗਏ ਇਪਸਾ ਪੰਜਾਬੀ ਸਕੂਲ ਦਾ ਰਸਮੀ ਉਦਘਾਟਨ ਮੇਅਰ ਟੈਰੇਸਾ ਹਾਰਡਿੰਗ ਵਲੋਂ ਕੀਤਾ ਗਿਆ। ਇਸ ਮੌਕੇ ਸਥਾਨਕ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।
ਬ੍ਰਿਸਬੇਨ, 12 ਅਕਤੂਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਇੰਡੋ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟ੍ਰੇਲੀਆ (ਇਪਸਾ) ਵਲੋਂ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਸ਼ੁਰੂ ਕੀਤੇ ਗਏ ਇਪਸਾ ਪੰਜਾਬੀ ਸਕੂਲ ਦਾ ਰਸਮੀ ਉਦਘਾਟਨ ਮੇਅਰ ਟੈਰੇਸਾ ਹਾਰਡਿੰਗ ਵਲੋਂ ਕੀਤਾ ਗਿਆ। ਇਸ ਮੌਕੇ ਸਥਾਨਕ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਇਸ ਉਪਰਾਲੇ ਦੀ ਹੌਸਲਾ-ਅਫ਼ਜ਼ਾਈ ਕੀਤੀ। ਸਮਾਗਮ ਦੀ ਸ਼ੁਰੂਆਤ ਇਪਸਾ ਦੇ ਸਕੱਤਰ ਜਸਕਰਨ ਸ਼ੀਂਹ ਵਲੋਂ ਆਏ ਹੋਏ ਮਹਿਮਾਨਾਂ ਦੇ ਸਵਾਗਤ ਅਤੇ ਦੇਸ਼ ਦੇ ਮੂਲ ਨਿਵਾਸੀਆਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕੀਤੀ ਗਈ। ਇਸ ਮੌਕੇ ਚੀਨੀ ਭਾਈਚਾਰੇ ਤੋਂ ਲੂਈਸ ਲੀ, ਪੀਟਰ ਜੂਆਨ ਅਤੇ ਐਲਨ ਚੈਨ, ਕੋਰੀਅਨ ਭਾਈਚਾਰੇ ਤੋਂ ਜੋਹੀ ਪਾਰਕ, ਨੇਪਾਲੀ ਭਾਈਚਾਰੇ ਤੋਂ ਟੀਕਾ ਰਾਮ, ਬੰਗਲਾਦੇਸ਼ੀ ਭਾਈਚਾਰੇ ਤੋਂ ਜੇ ਡੀ ,ਗੁਜਰਾਤੀ ਭਾਈਚਾਰੇ ਤੋਂ ਮੁਕੇਸ਼ ਦੂਬੇ ਅਤੇ ਪਾਕਿਸਤਾਨੀ ਭਾਈਚਾਰੇ ਤੋਂ ਸ਼ੋਏਬ ਜ਼ੈਦੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਮੇਅਰ ਟੈਰੇਸਾ ਹਾਰਡਿੰਗ ਨੇ ਇਪਸਾ ਵਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਸੱਭਿਆਚਾਰਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਪਸਾ ਪਹਿਲਾਂ ਹੀ ਖੇਡਾਂ ਅਤੇ ਹੋਰ ਭਾਈਚਾਰਕ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾ ਰਹੀ ਹੈ। ਹੁਣ ਪੰਜਾਬੀ ਸਕੂਲ ਦੀ ਸ਼ੁਰੂਆਤ ਕਰਨਾ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਹੈ। ਇਪਸਾ ਦੀ ਸਮੁੱਚੀ ਟੀਮ ਵੱਲੋਂ ਮੇਅਰ ਟੈਰੇਸਾ ਹਾਰਡਿੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਮਾਗਮ ਵਿਚ ਪਹੁੰਚੇ ਵੱਖ-ਵੱਖ ਭਾਈਚਾਰਿਆਂ ਦੇ ਪਤਵੰਤੇ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਪਸਾ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਰਹਿੰਦਿਆਂ ਆਪਣੀ ਮਾਂ-ਬੋਲੀ ਨੂੰ ਸੰਭਾਲਣਾ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸਮਾਗਮ ਵਿਚ ਬਿਕਰਮ ਚੰਦੀ ਪਾਲ ਰਾਉਕੇ,, ਸੁਮੀਤ ਸਿੰਘ, ਅਮਨ ਭੰਗੂ ਅਤੇ ਇਪਸਾ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਰੀਤੂ ਅਹੀਰ ਵਲੋਂ ਬਾਖ਼ੂਬੀ ਨਿਭਾਈ ਗਈ।