ਬੀ . ਸੀ . ਦੀਆਂ ਸੂਬਾਈ ਚੋਣਾਂ ਸਾਡੇ ਭਵਿੱਖ ਦੀਆਂ ਚੋਣਾਂ - ਯਾਸੀਨ ਵਾਹਲਾ
ਵੈਨਕੂਵਰ, 12 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਸੈਂਟਰ ਵਿਧਾਨ ਸਭਾ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਯਾਸੀਨ ਵਾਹਲਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਹੋ ਰਹੀਆਂ ਸੂਬਾਈ ਚੋਣਾਂ ਅਸਲ ਵਿਚ ਸਾਡੀ ਆਉਣ ਵਾਲੀ ਪੀੜੀਆਂ ਦੇ ਭਵਿੱਖ ਦੀਆਂ ਚੋਣਾਂ ਹਨ। ਅੱਜ ਆਪਣੇ ਦਫਤਰ ’ਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿਚ ਪਿਛਲੇ ਕਈ ਸਾਲਾਂ ਤੋਂ ਸੱਤਾ ਧਿਰ ’ਚ ਕਾਬਜ ਰਹੀ ਐਨਡੀਪੀ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਸਕੂਲਾਂ ਨਾਲ ਜੁੜੀਆਂ ਸਮੱਸਿਆਵਾਂ ’ਚ ਸੁਧਾਰ ਕੀਤਾ ਜਾਵੇਗਾ।
ਪ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਯਾਸੀਨ ਵਾਹਲਾ।
13-10-2026
ਵੈਨਕੂਵਰ, 12 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਸੈਂਟਰ ਵਿਧਾਨ ਸਭਾ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਯਾਸੀਨ ਵਾਹਲਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਹੋ ਰਹੀਆਂ ਸੂਬਾਈ ਚੋਣਾਂ ਅਸਲ ਵਿਚ ਸਾਡੀ ਆਉਣ ਵਾਲੀ ਪੀੜੀਆਂ ਦੇ ਭਵਿੱਖ ਦੀਆਂ ਚੋਣਾਂ ਹਨ। ਅੱਜ ਆਪਣੇ ਦਫਤਰ ’ਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿਚ ਪਿਛਲੇ ਕਈ ਸਾਲਾਂ ਤੋਂ ਸੱਤਾ ਧਿਰ ’ਚ ਕਾਬਜ ਰਹੀ ਐਨਡੀਪੀ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਸਕੂਲਾਂ ਨਾਲ ਜੁੜੀਆਂ ਸਮੱਸਿਆਵਾਂ ’ਚ ਸੁਧਾਰ ਕੀਤਾ ਜਾਵੇਗਾ। ਪਰ ਅਮਲੀ ਤੌਰ ’ਤੇ ਅਜਿਹਿਆ ਕੁਝ ਵੀ ਨਹੀਂ ਕੀਤਾ ਗਿਆ। ਯਾਸੀਨ ਵਾਹਲਾ ਨੇ ਦਾਅਵਾ ਕੀਤਾ ਕਿ ਜੇਕਰ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਮਗਰੋਂ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਅਰਥ ਵਿਵਸਥਾ ਨੂੰ ਸਥਿਰ ਕੀਤਾ ਜਾਵੇਗਾ ਕਿਉਂਕਿ ਮਹਿੰਗਾਈ ਸਿਖਰ ’ਤੇ ਹੈ, ਇਸ ਦੇ ਨਾਲ ਨਾਲ ਸੂਬੇ ਦੀਆਂ ਨਿਘਰ ਚੁੱਕੀਆਂ ਸਿਹਤ ਸਹੂਲਤਾਂ ਵਿਚ ਸੁਧਾਰ ਕਰਨ ਦੀ ਪਹਿਲ ਕੀਤੀ ਜਾਵੇਗੀ। ਇਸ ਮੌਕੇ ਜਸਪਾਲ ਸਿੰਘ,ਪ੍ਰੀਤ ਧਨੋਆ, ਪ੍ਰੇਮ ਬਿਨੀ,ਅਮਰੀਕ ਸਿੰਘ, ਸਰਬਜੀਤ ਸਿੰਘ, ਜਸਪਾਲ ਥਿੰਦ, ਕ੍ਰਿਸਟੀਨਾ, ਲੁੱਚੀਆਂਨਾ ਅਤੇ ਨਿਹਾਨ ਆਦਿ ਵਰਕਰ ਵੀ ਹਾਜ਼ਰ ਸਨ।