16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਰਤਾਨੀਆ ਵਿਚ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਹਰਮਨ ਸਿੰਘ ਖ਼ਿਲਾਫ਼ ਜਬਰ ਜਨਾਹ ਦੀ ਕੋਸ਼ਿਸ਼ ਸਮੇਤ ਪੰਜ ਦੋਸ਼ ਆਇਦ

ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਮੈਟਰੋਪੋਲੀਟਨ ਪੁਲਿਸ (ਸਕਾਟਲੈਂਡ ਯਾਰਡ) ਦੇ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਹਰਮਨ ਸਿੰਘ ਖ਼ਿਲਾਫ਼ ਜਬਰ ਜਨਾਹ ਦੀ ਕੋਸ਼ਿਸ਼, ਜਿਨਸੀ ਸ਼ੋਸ਼ਣ ਅਤੇ ਜਾਣਬੁੱਝ ਕੇ ਗਲਾ ਘੁੱਟਣ ਦੇ ਦੋਸ਼ ਆਇਦ ਕੀਤੇ ਗਏ ਹਨ। ਮੈਟਰੋਪੋਲੀਟਨ ਪੁਲਿਸ ਅਨੁਸਾਰ ਨੌਰਥ ਏਰੀਆ ਕਮਾਂਡ ਯੂਨਿਟ ਵਿਚ ਤਾਇਨਾਤ ਪੁਲਿਸ ਕਾਂਸਟੇਬਲ ਹਰਮਨ ਸਿੰਘ ਖ਼ਿਲਾਫ਼ ਜਬਰ ਜਨਾਹ ਦੀ ਕੋਸ਼ਿਸ਼ ਦਾ ਇਕ, ਜਿਨਸੀ ਸ਼ੋਸ਼ਣ ਦੇ ਤਿੰਨ ਅਤੇ ਜਾਣਬੁੱਝ ਕੇ ਗਲਾ ਘੁੱਟਣ ਦਾ ਇਕ ਦੋਸ਼ ਲਗਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 17-10-2026
ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਮੈਟਰੋਪੋਲੀਟਨ ਪੁਲਿਸ (ਸਕਾਟਲੈਂਡ ਯਾਰਡ) ਦੇ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਹਰਮਨ ਸਿੰਘ ਖ਼ਿਲਾਫ਼ ਜਬਰ ਜਨਾਹ ਦੀ ਕੋਸ਼ਿਸ਼, ਜਿਨਸੀ ਸ਼ੋਸ਼ਣ ਅਤੇ ਜਾਣਬੁੱਝ ਕੇ ਗਲਾ ਘੁੱਟਣ ਦੇ ਦੋਸ਼ ਆਇਦ ਕੀਤੇ ਗਏ ਹਨ।ਮੈਟਰੋਪੋਲੀਟਨ ਪੁਲਿਸ ਅਨੁਸਾਰ ਨੌਰਥ ਏਰੀਆ ਕਮਾਂਡ ਯੂਨਿਟ ਵਿਚ ਤਾਇਨਾਤ ਪੁਲਿਸ ਕਾਂਸਟੇਬਲ ਹਰਮਨ ਸਿੰਘ ਖ਼ਿਲਾਫ਼ ਜਬਰ ਜਨਾਹ ਦੀ ਕੋਸ਼ਿਸ਼ ਦਾ ਇਕ, ਜਿਨਸੀ ਸ਼ੋਸ਼ਣ ਦੇ ਤਿੰਨ ਅਤੇ ਜਾਣਬੁੱਝ ਕੇ ਗਲਾ ਘੁੱਟਣ ਦਾ ਇਕ ਦੋਸ਼ ਲਗਾਇਆ ਗਿਆ ਹੈ। ਇਹ ਮਾਮਲਾ ਜਨਵਰੀ 2026 ਵਿਚ 20 ਤੋਂ 29 ਸਾਲ ਦੀ ਉਮਰ ਦੀ ਇਕ ਔਰਤ ਨਾਲ ਕਥਿਤ ਤੌਰ ’ਤੇ ਵਾਪਰੀ ਘਟਨਾ ਨਾਲ ਸੰਬੰਧਿਤ ਹੈ।ਪੁਲਿਸ ਅਨੁਸਾਰ ਹਰਮਨ ਸਿੰਘ ਨੂੰ 10 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪੁਲਿਸ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਜਾਂਚ ਮਗਰੋਂ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ 4 ਸਤੰਬਰ ਨੂੰ ਦੋਸ਼ ਆਇਦ ਕਰਨ ਦੀ ਮਨਜ਼ੂਰੀ ਦਿੱਤੀ ਸੀ। ਹਰਮਨ ਸਿੰਘ ਨੂੰ 19 ਅਕਤੂਬਰ 2026 ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ੂਗਰ ਜਾਗਰੂਕਤਾ ਸੈਮੀਨਾਰ 18 ਨੂੰ ਅਗਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਨੂਰ ਜੋਤਾਂ ਵਾਲੀ ਦੀ ਸ਼ੋਭਾ ਯਾਤਰਾ ’ਚ ਲੰਗਰ ਲਗਾਇਆ
Ad Position 24