ਸ਼ੂਗਰ ਜਾਗਰੂਕਤਾ ਸੈਮੀਨਾਰ 18 ਨੂੰ
ਟੋਰਾਂਟੋ, 16 ਅਕਤੂਬਰ (ਹਰਜੀਤ ਸਿੰਘ ਬਾਜਵਾ)-ਰਾਮਗੜ੍ਹੀਆ ਸਿੱਖ ਫਾਂਉਂਡੇਸ਼ਨ ਆਫ਼ ਓਂਟਾਰੀਓ (ਆਰ. ਐਸ.
ਟੋਰਾਂਟੋ, 16 ਅਕਤੂਬਰ (ਹਰਜੀਤ ਸਿੰਘ ਬਾਜਵਾ)-ਰਾਮਗੜ੍ਹੀਆ ਸਿੱਖ ਫਾਂਉਂਡੇਸ਼ਨ ਆਫ਼ ਓਂਟਾਰੀਓ (ਆਰ.ਐਸ.ਐੱਫ.ਓ.) ਅਤੇ ਹਿਉਮੈਨਿਟੀ ਟੂਗੈਦਰ ਵਲੋਂ ਸਾਂਝੇ ਤੌਰ ’ਤੇ ਸ਼ੂਗਰ (ਡਾਇਬਟੀਜ਼) ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 18 ਅਕਤੂਬਰ ਦਿਨ ਐਤਵਾਰ ਨੂੰ ਬਰੈਂਪਟਨ (7956 ਟੌਰਬ੍ਰਹਮ ਰੋਡ ਬਰੈਂਪਟਨ) ਵਿਖੇ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਦਲਜੀਤ ਸਿੰਘ ਗੈਦੂ, ਜੰਗੀਰ ਸਿੰਘ ਸੈਂਬੀ ਅਤੇ ਬੀਬੀ ਗੁਰਮੀਤ ਕੌਰ ਅਨੁਸਾਰ ਬਾਅਦ ਦੁਪਿਹਰ ਇਕ ਵਜੇ ਤੋਂ ਤਿੰਨ ਵਜੇ ਤੱਕ ਚੱਲਣ ਵਾਲੇ ਇਸ ਸੈਮੀਨਾਰ ਵਿਚ ਮਨਦੀਪ ਕੌਰ ਉੱਪਲ ਹਾਜ਼ਰੀਨ ਨੂੰ ਇਸ ਰੋਗ ਦੀ ਰੋਕਥਾਮ ਅਤੇ ਪ੍ਰਹੇਜ਼ ਬਾਰੇ ਜਾਣਕਾਰੀ ਦੇਣਗੇ।