17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਮਰੀਕਾ ਵਿਚ ਬਿਨਾਂ ਵਕੀਲਾਂ ਦੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਹਨ ਮਾਸੂਮ ਬੱਚੇ

ਨਿਊਯਾਰਕ, 16 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਬਿਨਾਂ ਮਾਪਿਆਂ ਦੇ ਪਹੁੰਚੇ ਹਜ਼ਾਰਾਂ ਪ੍ਰਵਾਸੀ ਬੱਚਿਆਂ ਨੂੰ ਵਕੀਲਾਂ ਦੀ ਸਹਾਇਤਾ ਤੋਂ ਬਿਨਾਂ ਹੀ ਇਮੀਗ੍ਰੇਸ਼ਨ ਅਦਾਲਤਾਂ ਵਿਚ ਆਪਣੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੰਪ ਪ੍ਰਸ਼ਾਸਨ ਵਲੋਂ ਦੇਸ਼ ਨਿਕਾਲੇ ਦੀ ਕਾਰਵਾਈ ਤੇਜ਼ ਕੀਤੇ ਜਾਣ ਦੌਰਾਨ ਛੋਟੇ ਬੱਚਿਆਂ ਨੂੰ ਵੀ ਅਜਿਹੇ ਕਾਨੂੰਨੀ ਫ਼ੈਸਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਨਤੀਜੇ ਸਮਝਣਾ ਉਨ੍ਹਾਂ ਲਈ ਮੁਸ਼ਕਿਲ ਹੈ।

Ad Position 21
No active advertisement
ਅਜੀਤ ਡੈਸਕ 17-10-2026
ਨਿਊਯਾਰਕ, 16 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਬਿਨਾਂ ਮਾਪਿਆਂ ਦੇ ਪਹੁੰਚੇ ਹਜ਼ਾਰਾਂ ਪ੍ਰਵਾਸੀ ਬੱਚਿਆਂ ਨੂੰ ਵਕੀਲਾਂ ਦੀ ਸਹਾਇਤਾ ਤੋਂ ਬਿਨਾਂ ਹੀ ਇਮੀਗ੍ਰੇਸ਼ਨ ਅਦਾਲਤਾਂ ਵਿਚ ਆਪਣੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੰਪ ਪ੍ਰਸ਼ਾਸਨ ਵਲੋਂ ਦੇਸ਼ ਨਿਕਾਲੇ ਦੀ ਕਾਰਵਾਈ ਤੇਜ਼ ਕੀਤੇ ਜਾਣ ਦੌਰਾਨ ਛੋਟੇ ਬੱਚਿਆਂ ਨੂੰ ਵੀ ਅਜਿਹੇ ਕਾਨੂੰਨੀ ਫ਼ੈਸਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਨਤੀਜੇ ਸਮਝਣਾ ਉਨ੍ਹਾਂ ਲਈ ਮੁਸ਼ਕਿਲ ਹੈ।ਟੈਕਸਾਸ ਵਿਚ ਸੱਤ ਸਾਲ ਦੇ ਇਕ ਬੱਚੇ ਨੇ ਬਿਨਾਂ ਵਕੀਲ ਦੇ ਆਪਣੀ ਮਰਜ਼ੀ ਨਾਲ ਅਮਰੀਕਾ ਛੱਡਣ ਲਈ ਸਹਿਮਤੀ ਦੇ ਦਿੱਤੀ। ਉਸ ਨੂੰ ਇਹ ਸਮਝਾਉਣ ਲਈ ਕੋਈ ਵਕੀਲ ਮੌਜੂਦ ਨਹੀਂ ਸੀ ਕਿ ਇਸ ਫ਼ੈਸਲੇ ਦਾ ਉਸ ਦੇ ਭਵਿੱਖ ਉਤੇ ਕੀ ਅਸਰ ਪਵੇਗਾ। ਇਸੇ ਤਰ੍ਹਾਂ ਇਕ ਸਾਲ ਦੇ ਬੱਚੇ ਨੂੰ ਆਪਣੀ 17 ਸਾਲਾ ਮਾਂ ਨਾਲ ਇਮੀਗ੍ਰੇਸ਼ਨ ਅਦਾਲਤ ਵਿਚ ਪੇਸ਼ ਹੋਣਾ ਪਿਆ। ਸੁਣਵਾਈ ਦੌਰਾਨ ਬੱਚਾ ਰੋਂਦਾ ਹੋਇਆ ਖਿਡੌਣਿਆਂ ਨਾਲ ਖੇਡ ਰਿਹਾ ਸੀ, ਜਦਕਿ ਜੱਜ ਨੇ ਨਾਬਾਲਗ ਮਾਂ ਨੂੰ ਆਪਣੇ ਅਤੇ ਬੱਚੇ ਲਈ ਅਮਰੀਕਾ ਵਿਚ ਪਨਾਹ ਦੀਆਂ ਅਰਜ਼ੀਆਂ ਦਾਖ਼ਲ ਕਰਨ ਦਾ ਹੁਕਮ ਦਿੱਤਾ।ਨਿਊਯਾਰਕ ਦੀ ਇਕ ਇਮੀਗ੍ਰੇਸ਼ਨ ਅਦਾਲਤ ਵਿਚ ਵੀ 13 ਤੋਂ 17 ਸਾਲ ਦੇ ਛੇ ਬੱਚੇ ਬਿਨਾਂ ਵਕੀਲਾਂ ਦੇ ਪੇਸ਼ ਹੋਏ। ਇਨ੍ਹਾਂ ਵਿਚੋਂ ਗੁਆਟੇਮਾਲਾ ਦੇ 15 ਸਾਲਾ ਲੜਕੇ ਨੇ ਦੇਸ਼ ਛੱਡਣ ਲਈ ਸਹਿਮਤੀ ਦਿੱਤੀ ਪਰ ਇਹ ਸਪੱਸ਼ਟ ਨਹੀਂ ਸੀ ਕਿ ਉਹ ਇਸ ਫ਼ੈਸਲੇ ਦੇ ਕਾਨੂੰਨੀ ਨਤੀਜਿਆਂ ਨੂੰ ਪੂਰੀ ਤਰ੍ਹਾਂ ਸਮਝਦਾ ਸੀ ਜਾਂ ਨਹੀਂ।ਵੀਰਾ ਇੰਸਟੀਚਿਊਟ ਆਫ਼ ਜਸਟਿਸ ਦੇ ਅੰਕੜਿਆਂ ਮੁਤਾਬਕ ਅਗਸਤ ਤੱਕ ਨਿਪਟਾਏ ਗਏ ਕਰੀਬ 50 ਹਜ਼ਾਰ ਪ੍ਰਵਾਸੀ ਬੱਚਿਆਂ ਦੇ ਮਾਮਲਿਆਂ ਵਿਚੋਂ 55 ਫ਼ੀਸਦੀ ਵਿਚ ਬੱਚਿਆਂ ਕੋਲ ਵਕੀਲ ਨਹੀਂ ਸੀ। ਇਹ 2019 ਤੋਂ ਬਾਅਦ ਸਭ ਤੋਂ ਵੱਧ ਦਰ ਹੈ। ਬੱਚਿਆਂ ਦੇ ਦੇਸ਼ ਨਿਕਾਲੇ ਦੇ ਹੁਕਮਾਂ ਦੀ ਗਿਣਤੀ ਵੀ ਮਈ ਦੇ 3,500 ਤੋਂ ਵਧ ਕੇ ਜੁਲਾਈ ਵਿਚ 7,300 ਤੋਂ ਪਾਰ ਪਹੁੰਚ ਗਈ।
Ad Position 22
No active advertisement
ਪਿਛਲੀ ਖ਼ਬਰ ਡੈਮੋਕ੍ਰੇਟਿਕ ਪਾਰਟੀ ਦੇ ਹੇਵੀਅਰ ਬਾਸੇਰਾ ਦੀ ਚੋਣਾਂ ’ਚ ਜਿੱਤ ਯਕੀਨੀ-ਅਟਾਰਨੀ ਜਸਪ੍ਰੀਤ ਸਿੰਘ ਅਗਲੀ ਖ਼ਬਰ ਮਨਜੀਤ ਸਿੰਘ ਬੇਦੀ ਫੂਡ ਸਟੈਂਪ ਧੋਖਾਧੜੀ ਮਾਮਲੇ ਵਿਚ ਭਾਰਤ ਭੱਜੇ ਕਥਿਤ ਦੋਸ਼ੀ ਨੂੰ ਅਮਰੀਕਾ ਵਾਪਸ ਲਿਆਂਦਾ
Ad Position 24