17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਡੈਮੋਕ੍ਰੇਟਿਕ ਪਾਰਟੀ ਦੇ ਹੇਵੀਅਰ ਬਾਸੇਰਾ ਦੀ ਚੋਣਾਂ ’ਚ ਜਿੱਤ ਯਕੀਨੀ-ਅਟਾਰਨੀ ਜਸਪ੍ਰੀਤ ਸਿੰਘ

ਸਾਨ ਫਰਾਂਸਿਸਕੋ, 16 ਅਕਤੂਬਰ (ਐਸ. ਅਸ਼ੋਕ ਭੌਰਾ)-ਪ੍ਰਾਇਮਰੀ ਚੋਣਾਂ ਵਿਚ ਕੈਲੀਫੋਰਨੀਆ ਦੇ ਗਵਰਨਰ ਵਜੋਂ ਉਮੀਦਵਾਰ ਹੇਵੀਅਰ ਬਾਸੇਰਾ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਸੀ, ਹੁਣ ਜਦੋਂ ਆਖਰੀ ਚ ੋਣ ਪ੍ਰਕਿਰਿਆ 4 ਨਵੰਬਰ ਨੂੰ ਹੋ ਰਹੀ ਹੈ, ਉ ਸ ਵੇਲੇ ਡੈਮੋਕਰੇਟਿਕ ਪਾਰਟੀ ਦੇ ਬਸੇਰਾ ਦੇ ਜਿੱਤਣ ਦੀਆਂ ਪੂਰੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।

Ad Position 21
No active advertisement
ਹੇਵੀਅਰ ਬਸੇਰਾ ਨਾਲ ਗੱਲਬਾਤ ਦੌਰਾਨ ਅਟਾਰਨੀ ਜਸਪ੍ਰੀਤ ਸਿੰਘ। 17-10-2026
ਸਾਨ ਫਰਾਂਸਿਸਕੋ, 16 ਅਕਤੂਬਰ (ਐਸ. ਅਸ਼ੋਕ ਭੌਰਾ)-ਪ੍ਰਾਇਮਰੀ ਚੋਣਾਂ ਵਿਚ ਕੈਲੀਫੋਰਨੀਆ ਦੇ ਗਵਰਨਰ ਵਜੋਂ ਉਮੀਦਵਾਰ ਹੇਵੀਅਰ ਬਾਸੇਰਾ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਸੀ, ਹੁਣ ਜਦੋਂ ਆਖਰੀ ਚ ੋਣ ਪ੍ਰਕਿਰਿਆ 4 ਨਵੰਬਰ ਨੂੰ ਹੋ ਰਹੀ ਹੈ, ਉ ਸ ਵੇਲੇ ਡੈਮੋਕਰੇਟਿਕ ਪਾਰਟੀ ਦੇ ਬਸੇਰਾ ਦੇ ਜਿੱਤਣ ਦੀਆਂ ਪੂਰੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।ਹਾਲ ਹੀ ਵਿਚ ਬਾਸੇਰਾ ਨਾਲ ਇਕ ਮੁਲਾਕਾਤ ਅਮਰੀਕਾ ਦੇ ਨਾਮੀ ਇਮੀਗ੍ਰੇਸ਼ਨ ਸਿੱਖ ਵਕੀਲ ਜਸਪ੍ਰੀਤ ਸਿੰਘ ਨੇ ਕੀਤੀ।ਲਾਸ ਏਂਜਲਸ ਵਿਚ ਹੋਈ ਇਸ ਮੁਲਾਕਾਤ ਨੂੰ ਇਸ ਕਰਕੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਵੇਲੇ ਇਮੀਗਰੇਸ਼ਨ ਦੇ ਮਾਮਲਿਆਂ ’ਚ ਪੰਜਾਬੀਆਂ ਦੀਆਂ ਖਾਸ ਕਰ ਟਰੱਕਿੰਗ ਦੇ ਖੇਤਰ ’ਚ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ।ਵਰਕ ਪਰਮਿਟ ਧਾਰਕ ਹਜ਼ਾਰਾਂ ਪੰਜਾਬੀਆਂ ਦੇ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ।ਅਟਾਰਨੀ ਨੇ ਦੱਸਿਆ ਕਿ ਬਾਸੇਰਾ ਉਨ੍ਹਾਂ ਦੇ ਨਜ਼ਦੀਕੀ ਮਿੱਤਰਾਂ ’ਚੋਂ ਇਕ ਹਨ।ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਇਮੀਗ੍ਰੇਸ਼ਨ, ਸਿੱਖ ਭਾਈਚਾਰੇ ਅਤੇ ਪੰਜਾਬੀਆਂ ਦੀਆਂ ਟਰਕਿੰਗ ਖੇਤਰ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਵਿਸਥਾਰ ’ਚ ਦੱਸਿਆ ਅਤੇ ਸੰਭਾਵੀ ਗਵਰਨਰ ਨੇ ਭਰੋਸਾ ਦਿੱਤਾ ਕਿ ਜੇ ਉਨ੍ਹਾਂ ਨੂੰ ਕੈਲੀਫੋਰਨੀਆ ਦੇ ਗਵਰਨਰ ਵਜੋਂ ਸੇਵਾ ਮਿਲਦੀ ਹੈ ਤਾਂ ਉਹ ਇਨ੍ਹਾਂ ਸਮੱਸਿਆਵਾਂ ਵੱਲ ਉਚੇਚਾ ਧਿਆਨ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਦੇ ਸਕੂਲ ਵਿਚ ਗੋਲੀਬਾਰੀ ਦੌਰਾਨ 3 ਵਿਦਿਆਰਥੀਆਂ ਤੇ ਇਕ ਅਧਿਆਪਕ ਦੀ ਮੌਤ ਅਗਲੀ ਖ਼ਬਰ ਅਮਰੀਕਾ ਵਿਚ ਬਿਨਾਂ ਵਕੀਲਾਂ ਦੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਹਨ ਮਾਸੂਮ ਬੱਚੇ
Ad Position 24