20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅਮਰੀਕਾ ਵਿਚ ਭਾਰਤੀ ਮੂਲ ਦੇ ਭੈਣ - ਭਰਾ ਵਲੋਂ ਮਿਸਾਲ ਕਾਇਮ

ਨਿਊਯਾਰਕ, 20 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਟੈਕਸਾਸ ਸੂਬੇ ਵਿਚ ਭਾਰਤੀ ਮੂਲ ਦੇ ਭੈਣ-ਭਰਾ ਰੋਹਨ ਸਤੀਜਾ ਅਤੇ ਅਨਿਆ ਸਤੀਜਾ ਨੇ ਬਚਪਨ ਵਿਚ ਬਿਸਕੁਟ ਤੇ ਨਿੰਬੂ ਪਾਣੀ ਵੇਚ ਕੇ ਜੋ ਛੋਟੀ ਜਿਹੀ ਮੁਹਿੰਮ ਸ਼ੁਰੂ ਕੀਤੀ ਸੀ, ਉਹ ਅੱਜ ਹਜ਼ਾਰਾਂ ਲੋੜਵੰਦ ਬੱਚਿਆਂ ਲਈ ਮਦਦ ਦਾ ਵੱਡਾ ਸਾਧਨ ਬਣ ਚੁੱਕੀ ਹੈ। ਦੋਵਾਂ ਦੀ ਸੰਸਥਾ ‘ਲੈਟਸ ਲਰਨ ਫਾਊਂਡੇਸ਼ਨ’ ਹੁਣ ਤੱਕ ਇਕ ਲੱਖ ਕਿਤਾਬਾਂ ਅਤੇ ਇਕ ਲੱਖ 25 ਹਜ਼ਾਰ ਤੋਂ ਵੱਧ ਪੜ੍ਹਾਈ ਨਾਲ ਸੰਬੰਧਿਤ ਵਸਤਾਂ ਵੰਡ ਚੁੱਕੀ ਹੈ।

Ad Position 21
No active advertisement
‘ਲੈਟਸ ਲਰਨ’ ਸੰਸਥਾ ਸ਼ੁਰੂ ਕਰਨ ਵਾਲੇ ਭੈਣ-ਭਰਾ ਰੋਹਨ ਸਤੀਜਾ ਤੇ ਅਨਿਆ ਸਤੀਜਾ। 21-10-2026
ਨਿਊਯਾਰਕ, 20 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਟੈਕਸਾਸ ਸੂਬੇ ਵਿਚ ਭਾਰਤੀ ਮੂਲ ਦੇ ਭੈਣ-ਭਰਾ ਰੋਹਨ ਸਤੀਜਾ ਅਤੇ ਅਨਿਆ ਸਤੀਜਾ ਨੇ ਬਚਪਨ ਵਿਚ ਬਿਸਕੁਟ ਤੇ ਨਿੰਬੂ ਪਾਣੀ ਵੇਚ ਕੇ ਜੋ ਛੋਟੀ ਜਿਹੀ ਮੁਹਿੰਮ ਸ਼ੁਰੂ ਕੀਤੀ ਸੀ, ਉਹ ਅੱਜ ਹਜ਼ਾਰਾਂ ਲੋੜਵੰਦ ਬੱਚਿਆਂ ਲਈ ਮਦਦ ਦਾ ਵੱਡਾ ਸਾਧਨ ਬਣ ਚੁੱਕੀ ਹੈ। ਦੋਵਾਂ ਦੀ ਸੰਸਥਾ ‘ਲੈਟਸ ਲਰਨ ਫਾਊਂਡੇਸ਼ਨ’ ਹੁਣ ਤੱਕ ਇਕ ਲੱਖ ਕਿਤਾਬਾਂ ਅਤੇ ਇਕ ਲੱਖ 25 ਹਜ਼ਾਰ ਤੋਂ ਵੱਧ ਪੜ੍ਹਾਈ ਨਾਲ ਸੰਬੰਧਿਤ ਵਸਤਾਂ ਵੰਡ ਚੁੱਕੀ ਹੈ। ਇਸ ਉਪਰਾਲੇ ਨਾਲ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ ਹੈ।ਇਸ ਮੁਹਿੰਮ ਪਿੱਛੇ ਰੋਹਨ ਦੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ। ਸਾਲ 2017 ਵਿਚ ਜਦੋਂ ਸਤੀਜਾ ਪਰਿਵਾਰ ਨਿਊਜ਼ੀਲੈਂਡ ਤੋਂ ਟੈਕਸਾਸ ਦੇ ਆਸਟਿਨ ਸ਼ਹਿਰ ਆਇਆ ਤਾਂ ਰੋਹਨ ਨੂੰ ਨਵੇਂ ਮਾਹੌਲ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੋਲਣ ਦੇ ਵੱਖਰੇ ਲਹਿਜ਼ੇ ਕਾਰਨ ਸਕੂਲ ਵਿਚ ਕੁਝ ਬੱਚੇ ਉਸ ਨੂੰ ਤੰਗ ਕਰਦੇ ਸਨ। ਇਕੱਲੇਪਣ ਅਤੇ ਤਣਾਅ ਦੇ ਉਸ ਦੌਰ ਵਿਚ ਕਿਤਾਬਾਂ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਨਵੇਂ ਦੋਸਤ ਬਣਾਉਣ ਵਿਚ ਵੀ ਮਦਦ ਕੀਤੀ। ਸਾਲ 2018 ਵਿਚ ਸਕੂਲ ਦੇ ਇਕ ਪ੍ਰੋਜੈਕਟ ਦੌਰਾਨ ਰੋਹਨ ਨੂੰ ਪਤਾ ਲੱਗਾ ਕਿ ਟੈਕਸਾਸ ਦੇ ਕਈ ਗਰੀਬ ਇਲਾਕਿਆਂ ਵਿਚ ਬੱਚਿਆਂ ਕੋਲ ਪੜ੍ਹਨ ਲਈ ਕਿਤਾਬਾਂ ਦੀ ਘਾਟ ਹੈ। ਇਹ ਗੱਲ ਉਸ ਦੇ ਮਨ ਨੂੰ ਲੱਗੀ ਅਤੇ ਉਸ ਨੇ ਆਪਣੀ ਛੋਟੀ ਭੈਣ ਅਨਿਆ ਨਾਲ ਮਿਲ ਕੇ ਅਜਿਹੇ ਬੱਚਿਆਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਉਸ ਸਮੇਂ ਰੋਹਨ ਸਿਰਫ਼ 10 ਸਾਲ ਅਤੇ ਅਨਿਆ 8 ਸਾਲ ਦੀ ਸੀ।ਦੋਵਾਂ ਨੇ ਘਰ ਵਿਚ ਬਿਸਕੁਟ ਬਣਾਏ, ਗੁਆਂਢ ਵਿਚ ਵੇਚੇ ਅਤੇ ਨਿੰਬੂ ਪਾਣੀ ਦੇ ਸਟਾਲ ਲਗਾ ਕੇ ਪੈਸੇ ਇਕੱਠੇ ਕੀਤੇ। ਇਸ ਰਕਮ ਨਾਲ ਕਿਤਾਬਾਂ ਖਰੀਦਣ ਦੇ ਨਾਲ ਉਨ੍ਹਾਂ ਨੇ ਸਕੂਲਾਂ ਵਿਚ ਕਿਤਾਬਾਂ ਅਤੇ ਹੋਰ ਜ਼ਰੂਰੀ ਸਮੱਗਰੀ ਇਕੱਠੀ ਕਰਨ ਦੀ ਮੁਹਿੰਮ ਵੀ ਚਲਾਈ। ਲੋਕਾਂ ਦਾ ਸਾਥ ਮਿਲਿਆ ਤਾਂ 9 ਮਹੀਨਿਆਂ ਦੇ ਅੰਦਰ ਇਹ ਕੋਸ਼ਿਸ਼ ਇਕ ਰਜਿਸਟਰਡ ਸਮਾਜ ਸੇਵੀ ਸੰਸਥਾ ਬਣ ਗਈ। ਅੱਜ ਇਹ ਸੰਸਥਾ ਟੈਕਸਾਸ ਦੇ 13 ਸਕੂਲੀ ਜ਼ਿਲ੍ਹਿਆਂ ਤੋਂ ਇਲਾਵਾ ਹਸਪਤਾਲਾਂ ਅਤੇ ਬੱਚਿਆਂ ਦੀ ਭਲਾਈ ਲਈ ਕੰਮ ਕਰਨ ਵਾਲੇ ਕੇਂਦਰਾਂ ਨਾਲ ਜੁੜੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਾਹੀ ਪਰਿਵਾਰ ਨਾਲ ਸੁਲਾਹ ਕਰਨਾ ਚਾਹੁੰਦੇ ਹਨ ਪ੍ਰਿੰਸ ਹੈਰੀ , ਪੁਰਾਣੇ ਮਤਭੇਦ ਭੁਲਾਉਣ ਦੀ ਕੀਤੀ ਗੱਲ ਅਗਲੀ ਖ਼ਬਰ ਅਮਰੀਕਾ ਦੀ ਜੇਲ੍ਹ ਵਿਚ ਬੈਠ ਕੇ ਬਜ਼ੁਰਗਾਂ ਨਾਲ ਠੱਗੀ ਮਾਰਦਾ ਰਿਹਾ ਭਾਰਤੀ ਨਾਗਰਿਕ
Ad Position 24