20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅਲਬਰਟਾ ਵਾਸੀਆਂ ਨੇ ਕੈਨੇਡਾ ਤੋਂ ਵੱਖ ਹੋਣ ਨੂੰ ਨਕਾਰਿਆ

ਕੈਲਗਰੀ, 20 ਅਕਤੂਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਦੇ ਕੈਨੇਡਾ ਦਾ ਹਿੱਸਾ ਬਣੇ ਰਹਿਣ ਜਾਂ ਵੱਖਰਾ ਮੁਲਕ ਬਣਾਏ ਜਾਣ ਦੀ ਪ੍ਰਕਿਰਿਆ ਨੂੰ ਹਾਂ ਕਹਿਣ ਲਈ ਕਰਵਾਏ ਗਈ ਰਾਇਸ਼ੁਮਾਰੀ ਲਈ 10 ਲੱਖ ਤੋਂ ਉਪਰ ਅਲਬਰਟਾ ਵਾਸੀਆਂ ਨੇ ਵੋਟਾਂ ਪਾਈਆਂ। ਰਾਤ ਤੱਕ ਆਏ ਅਣ-ਅਧਿਕਾਰਤ ਨਤੀਜਿਆਂ ਮੁਤਾਬਿਕ ਅਲਬਰਟਾ ਵਾਸੀਆਂ ਨੇ ਕੈਨੇਡਾ ਦਾ ਹਿੱਸਾ ਬਣੇ ਰਹਿਣ ਦਾ ਫੈਸਲਾ ਕੀਤਾ ਹੈ ਤੇ ਉਨ੍ਹਾਂ ਨੇ ਵੱਖਵਾਦ ਬਾਰੇ ਰਸਮੀ ਜਨਮਤ ਕਰਵਾਉਣ ਦੇ ਵਿਚਾਰ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 21-10-2026
ਕੈਲਗਰੀ, 20 ਅਕਤੂਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਦੇ ਕੈਨੇਡਾ ਦਾ ਹਿੱਸਾ ਬਣੇ ਰਹਿਣ ਜਾਂ ਵੱਖਰਾ ਮੁਲਕ ਬਣਾਏ ਜਾਣ ਦੀ ਪ੍ਰਕਿਰਿਆ ਨੂੰ ਹਾਂ ਕਹਿਣ ਲਈ ਕਰਵਾਏ ਗਈ ਰਾਇਸ਼ੁਮਾਰੀ ਲਈ 10 ਲੱਖ ਤੋਂ ਉਪਰ ਅਲਬਰਟਾ ਵਾਸੀਆਂ ਨੇ ਵੋਟਾਂ ਪਾਈਆਂ। ਰਾਤ ਤੱਕ ਆਏ ਅਣ-ਅਧਿਕਾਰਤ ਨਤੀਜਿਆਂ ਮੁਤਾਬਿਕ ਅਲਬਰਟਾ ਵਾਸੀਆਂ ਨੇ ਕੈਨੇਡਾ ਦਾ ਹਿੱਸਾ ਬਣੇ ਰਹਿਣ ਦਾ ਫੈਸਲਾ ਕੀਤਾ ਹੈ ਤੇ ਉਨ੍ਹਾਂ ਨੇ ਵੱਖਵਾਦ ਬਾਰੇ ਰਸਮੀ ਜਨਮਤ ਕਰਵਾਉਣ ਦੇ ਵਿਚਾਰ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ। ‘ਇਲੈਕਸ਼ਨਜ਼ ਅਲਬਰਟਾ’ ਨੇ ਦੇਰ ਰਾਤ ਸੂਬੇ ਦੇ ਜਨਮਤ ਸੰਗ੍ਰਹਿ ਦੇ ਨਤੀਜੇ ਜਾਰੀ ਕਰਨੇ ਸ਼ੁਰੂ ਕੀਤੇ, ਜਿਸ ਵਿਚ ਲਗਭਗ 76 ਫ਼ੀਸਦੀ ਅਲਬਰਟਾ ਵਾਸੀਆਂ ਨੇ ਬਿਨਾਂ ਕਿਸੇ ਹੋਰ ਵਿਚਾਰ-ਵਟਾਂਦਰੇ ਦੇ, ਕੈਨੇਡਾ ਦਾ ਹਿੱਸਾ ਬਣੇ ਰਹਿਣ ਦੇ ਹੱਕ ਵਿਚ ਵੋਟ ਪਾਈ।ਵੱਖਵਾਦ ਨਾਲ ਜੁੜੇ ਸਵਾਲ ਵਿਚ ਵੋਟਰਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਅਲਬਰਟਾ ਨੂੰ ਕੈਨੇਡਾ ਵਿਚ ਰਹਿਣਾ ਚਾਹੀਦਾ ਹੈ ਜਾਂ ਕੀ ਸੂਬਾਈ ਸਰਕਾਰ ਨੂੰ ਭਵਿੱਖ ਵਿਚ ਇਕ ਅਜਿਹਾ ਜਨਮਤ ਸੰਗ੍ਰਹਿ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ, ਜਿਸ ਰਾਹੀਂ ਇਹ ਤੈਅ ਹੋਵੇ ਕਿ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਹੋਣਾ ਚਾਹੀਦਾ ਹੈ ਜਾਂ ਨਹੀਂ।ਨਤੀਜੇ ਦੇਖਣ ਲਈ ਇਕੱਠੇ ਹੋਏ ਲੋਕਾਂ ਵਿਚ ਕੈਨੇਡਾ ਦੇ ਸਮਰਥਕ ਖੁਸ਼ੀ ਮਨਾ ਰਹੇ ਸਨ, ਜਦੋਂਕਿ ਆਜ਼ਾਦੀ ਦੇ ਹਮਾਇਤੀ ਗੰਭੀਰ ਸਨ ਪਰ ਆਪਣੇ ਇਰਾਦੇ ‘ਤੇ ਦ੍ਰਿੜ ਸਨ। ਹੁਣ ਤੱਕ ਦੇ ਸੂਬਾਈ ਜਨਮਤ ਸੰਗ੍ਰਹਿ ਦੇ ਨਤੀਜੇ ਦਿਖਾਉਂਦੇ ਹਨ ਕਿ 81 ਫ਼ੀਸਦੀ ਵੋਟਰ ਦੇਸ਼ ਦਾ ਹਿੱਸਾ ਬਣੇ ਰਹਿਣ ਦੇ ਹੱਕ ਵਿਚ ਸਨ, ਜਦੋਂਕਿ 24 ਫ਼ੀਸਦੀ ਇਸ ਗੱਲ ਤੇ ਇੱਕ ਬਾਈਡਿੰਗ ਵੋਟ ਚਾਹੁੰਦੇ ਸਨ ਕਿ ਛੱਡਣਾ ਹੈ ਜਾਂ ਨਹੀਂ।ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿੱਥ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਨਤੀਜੇ ਤੋਂ ਖੁਸ਼ ਹਨ, ਦੋ ਪ੍ਰਮੁੱਖ ਵੱਖਵਾਦੀਆਂ ਨੇ ਕਿਹਾ ਕਿ ਉਹ ਅੰਤਿਮ ਸਿੱਟੇ ਕੱਢਣ ਤੋਂ ਪਹਿਲਾਂ ਪੂਰੀ ਗਿਣਤੀ ਦੀ ਉਡੀਕ ਕਰ ਰਹੇ ਹਨ।ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਵਲੋਂ ਅਲਬਰਟਾ ਵਾਸੀਆਂ ਨੂੰ ਲਾਈਵ ਸੰਬੋਧਨ ਕਰਦਿਆਂ ਜਨਮਤ ਸੰਗ੍ਰਹਿ ਪ੍ਰਸ਼ਨਾਂ ਦੇ ਨਤੀਜਿਆਂ ’ਤੇ ਚਰਚਾ ਕੀਤੀ ਜਾ ਸਕੇ।ਹੁਣ ਤੱਕ ਅਲਬਰਟਾ ਜਨਮਤ ਸੰਗ੍ਰਹਿ ਵਿੱਚ 78 ਫ਼ੀਸਦੀ ਤੋ ਵੱਧ ਪੋਲਿੰਗ ਸਟੇਸ਼ਨਾਂ ਨੇ ਆਪਣੇ ਨਤੀਜੇ ਜਾਰੀ ਕਰ ਦਿੱਤੇ ਹਨ। ਨਤੀਜੇ ਸੁਰੂ ਹੋਣ ਤੋ ਪਹਿਲਾਂ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਸੀ ਕਿ ਅਲਬਰਟਾ ਵਾਸੀਆਂ ਨੇ ਸਪੱਸ਼ਟ ਫੈਸਲਾ ਲਿਆ ਹੈ। ਉਨ੍ਹਾਂ ਨੇ ਏਕਤਾ ਮਿਲ ਕੇ ਉਸਾਰੀ ਕਰਨ ਅਤੇ ਇਕ ਦੂਜੇ ਦਾ ਖਿਆਲ ਰੱਖਣ ਦੀ ਚੋਣ ਕੀਤੀ ਹੈ। ਹੁਣ ਤੱਕ ਅਲਬਰਟਾ ਨੇ ਕੈਨੇਡਾ ਦਾ ਇਕ ਸੂਬਾ ਬਣੇ ਰਹਿਣ ਦੇ ਹੱਕ ਵਿਚ 13 ਲੱਖ ਤੋ ਵੱਧ ਵੋਟਾਂ ਪੈ ਚੁੱਕੀਆਂ ਹਨ, ਜਦੋਂਕਿ ਅਲਬਰਟਾ ਵਲੋਂ ਦੇਸ਼ ਤੋ ਵੱਖ ਹੋਣ ਲਈ ਲਾਜ਼ਮੀ ਜਨਮਤ ਸੰਗ੍ਰਹਿ ਕਰਵਾਉਣ ਦੇ ਬਦਲ ਦੇ ਹੱਕ ਵਿਚ 4 ਲੱਖ 38 ਹਜ਼ਾਰ ਤੋ ਕੁੱਝ ਵੱਧ ਵੋਟਾਂ ਪਈਆ। ਇਲੈਕਸ਼ਨਜ਼ ਅਲਬਰਟਾ ਦੇ ਅਨੁਸਾਰ ਅਲਬਰਟਾ ਦੇ ਕੁੱਲ 5586 ਪੋਲਿੰਗ ਸਟੇਸ਼ਨ ਬਣਾਏ ਸਨ। ਅੰਤਿਮ ਅਧਿਕਾਰਤ ਨਤੀਜੇ 29 ਅਕਤੂਬਰ 2026 ਨੂੰ ਐਲਾਨੇ ਜਾਣਗੇ। ਇਹ ਸਿੱਧਾ ਵੋਟ ਨਹੀਂ ਸੀ ਕਿ ਅਲਬਰਟਾ ਕੈਨੇਡਾ ਤੋਂ ਵੱਖ ਹੋਵੇ ਜਾਂ ਨਾ। ਇਹ ਵੋਟ ਭਵਿੱਖ ਵਿਚ ਵੱਖ ਹੋਣ ਬਾਰੇ ਇਕ ‘ਬਾਈਂਡਿੰਗ ਰੈਫਰੈਂਡਮ’ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਬਾਰੇ ਸੀ। ਅਲਬਰਟਾ ਦੇ ਵੋਟਰਾਂ ਨੇ ਵੱਖਵਾਦ ਨੂੰ ਨਕਾਰਿਆ ਹੈ।
Ad Position 22
No active advertisement
ਪਿਛਲੀ ਖ਼ਬਰ ਦਲੇਰ ਮਹਿੰਦੀ ਦੇ ਸਮਰਥਨ ’ਚ ਆਏ ਮੀਕਾ, ਕਪਿਲ ਸ਼ਰਮਾ, ਬਾਦਸ਼ਾਹ, ਹਰਸ਼ਦੀਪ ਤੇ ਹੋਰ ਅਗਲੀ ਖ਼ਬਰ ਆਸਟ੍ਰੇਲੀਆ ’ਚ ਮਹਿਲਾ ਸੰਸਦ ਮੈਂਬਰ ਨੂੰ ਕਾਰ ਹੇਠ ਕੁਚਲਿਆ-ਹਾਲਤ ਗੰਭੀਰ
Ad Position 24