ਟਰੰਪ ਦੇ 250 ਫੁੱਟ ਉੱਚੇ ਯਾਦਗਾਰੀ ਦਰਵਾਜ਼ੇ ਦੀ ਉਸਾਰੀ ’ ਤੇ ਅਦਾਲਤ ਵਲੋਂ ਆਰਜ਼ੀ ਰੋਕ
ਨਿਊਯਾਰਕ, 6 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਵਾਸ਼ਿੰਗਟਨ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵਿਤ 250 ਫੁੱਟ ਉੱਚੇ ਯਾਦਗਾਰੀ ਦਰਵਾਜ਼ੇ ਦੀ ਉਸਾਰੀ ’ਤੇ ਸੰਘੀ ਅਦਾਲਤ ਨੇ 14 ਦਿਨਾਂ ਲਈ ਰੋਕ ਲਾ ਦਿੱਤੀ ਹੈ। ਜੱਜ ਤਾਨਿਆ ਚਟਕਨ ਨੇ ਹੁਕਮ ਦਿੱਤਾ ਹੈ ਕਿ ਅਗਲੀ ਕਾਨੂੰਨੀ ਸੁਣਵਾਈ ਦੌਰਾਨ ਨਿਰਧਾਰਤ ਥਾਂ ’ਤੇ ਉਸਾਰੀ, ਖੁਦਾਈ, ਢਾਹ-ਢੁਹਾਈ, ਸੜਕ ਬੰਦ ਕਰਨ ਜਾਂ ਉਸਾਰੀ ਨਾਲ ਜੁੜੀ ਕੋਈ ਹੋਰ ਕਾਰਵਾਈ ਸ਼ੁਰੂ ਨਾ ਕੀਤੀ ਜਾਵੇ।
ਨਿਊਯਾਰਕ, 6 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਵਾਸ਼ਿੰਗਟਨ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵਿਤ 250 ਫੁੱਟ ਉੱਚੇ ਯਾਦਗਾਰੀ ਦਰਵਾਜ਼ੇ ਦੀ ਉਸਾਰੀ ’ਤੇ ਸੰਘੀ ਅਦਾਲਤ ਨੇ 14 ਦਿਨਾਂ ਲਈ ਰੋਕ ਲਾ ਦਿੱਤੀ ਹੈ। ਜੱਜ ਤਾਨਿਆ ਚਟਕਨ ਨੇ ਹੁਕਮ ਦਿੱਤਾ ਹੈ ਕਿ ਅਗਲੀ ਕਾਨੂੰਨੀ ਸੁਣਵਾਈ ਦੌਰਾਨ ਨਿਰਧਾਰਤ ਥਾਂ ’ਤੇ ਉਸਾਰੀ, ਖੁਦਾਈ, ਢਾਹ-ਢੁਹਾਈ, ਸੜਕ ਬੰਦ ਕਰਨ ਜਾਂ ਉਸਾਰੀ ਨਾਲ ਜੁੜੀ ਕੋਈ ਹੋਰ ਕਾਰਵਾਈ ਸ਼ੁਰੂ ਨਾ ਕੀਤੀ ਜਾਵੇ। ਇਹ ਹੁਕਮ ਕੌਮੀ ਰਾਜਧਾਨੀ ਯੋਜਨਾ ਕਮਿਸ਼ਨ ਵਲੋਂ ਪ੍ਰਾਜੈਕਟ ਨੂੰ ਅੱਠ ਦੇ ਮੁਕਾਬਲੇ ਚਾਰ ਵੋਟਾਂ ਨਾਲ ਮਨਜ਼ੂਰੀ ਦੇਣ ਤੋਂ ਕੁਝ ਸਮੇਂ ਬਾਅਦ ਆਇਆ। ਕਰੀਬ 9 ਘੰਟੇ ਚੱਲੀ ਜਨਤਕ ਸੁਣਵਾਈ ਵਿਚ ਸਾਬਕਾ ਫ਼ੌਜੀਆਂ, ਸੰਸਦ ਮੈਂਬਰਾਂ, ਇਮਾਰਤਸਾਜ਼ਾਂ ਤੇ ਸਥਾਨਕ ਵਸਨੀਕਾਂ ਨੇ ਆਪਣੇ ਵਿਚਾਰ ਰੱਖੇ। ਕਮਿਸ਼ਨ ਮੁਤਾਬਕ ਉਸ ਨੂੰ ਮਿਲੀਆਂ 1,300 ਤੋਂ ਵੱਧ ਜਨਤਕ ਟਿੱਪਣੀਆਂ ਵਿਚੋਂ ਬਹੁਤੀਆਂ ਪ੍ਰਾਜੈਕਟ ਦੇ ਵਿਰੋਧ ਵਿਚ ਸਨ। ਵੀਅਤਨਾਮ ਜੰਗ ਦੇ ਕੁਝ ਸਾਬਕਾ ਫ਼ੌਜੀਆਂ, ਵਰਜੀਨੀਆ ਸੂਬੇ ਤੇ ਵਾਸ਼ਿੰਗਟਨ ਡੀ. ਸੀ. ਨੇ ਇਸ ਪ੍ਰਾਜੈਕਟ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਤੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੇ ਬਗੈਰ ਅੱਗੇ ਵਧ ਰਿਹਾ ਹੈ। ਜੱਜ ਨੇ ਮੁੱਢਲੇ ਤੌਰ ’ਤੇ ਮੰਨਿਆ ਕਿ ਲਾਜ਼ਮੀ ਪ੍ਰਕਿਰਿਆ ਦੀ ਪਾਲਣਾ ਨਾ ਹੋਣ ਬਾਰੇ ਅਰਜ਼ੀਕਾਰਾਂ ਦੀ ਦਲੀਲ ਕਾਮਯਾਬ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਮਾਮਲੇ ਦਾ ਅੰਤਿਮ ਫ਼ੈਸਲਾ ਅਜੇ ਨਹੀਂ ਹੋਇਆ।