06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮਨਧੀਰ ਦਿਓਲ ਦੀ ਪਲੇਠੀ ਕਿਤਾਬ ‘ ਚਿੜੀ ਵਿਚਾਰੀ ਕੀ ਕਰੇ ’ ਲੋਕ ਅਰਪਣ

ਸਿਡਨੀ, 5 ਨਵੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਬਾਬਾ ਬੁੱਢਾ ਜੀ ਹਾਲ ਵਿਖੇ ਕਰਵਾਏ ਗਏ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਦੌਰਾਨ ਲੇਖਕ ਮਨਧੀਰ ਸਿੰਘ ਦਿਓਲ ਦਾ ਪਲੇਠਾ ਕਹਾਣੀ ਸੰਗ੍ਰਹਿ ‘ਚਿੜੀ ਵਿਚਾਰੀ ਕੀ ਕਰੇ’ ਲੋਕ-ਅਰਪਣ ਕੀਤਾ ਗਿਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸ਼ਾਮ ਸਿੰਘ ਨੇ ਆਪਣੀਆਂ ਨਵੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

Ad Position 21
No active advertisement
ਅਜੀਤ ਡੈਸਕ 07-11-2026
ਸਿਡਨੀ, 5 ਨਵੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਬਾਬਾ ਬੁੱਢਾ ਜੀ ਹਾਲ ਵਿਖੇ ਕਰਵਾਏ ਗਏ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਦੌਰਾਨ ਲੇਖਕ ਮਨਧੀਰ ਸਿੰਘ ਦਿਓਲ ਦਾ ਪਲੇਠਾ ਕਹਾਣੀ ਸੰਗ੍ਰਹਿ ‘ਚਿੜੀ ਵਿਚਾਰੀ ਕੀ ਕਰੇ’ ਲੋਕ-ਅਰਪਣ ਕੀਤਾ ਗਿਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸ਼ਾਮ ਸਿੰਘ ਨੇ ਆਪਣੀਆਂ ਨਵੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ (ਏ.ਐੱਸ.ਏ.) ਵਲੋਂ ਖੇਡਾਂ ਤੇ ਸੱਭਿਆਚਾਰ ਬਾਰੇ ਡਾਇਰੈਕਟਰ ਮੱਖਣ ਸਿੰਘ ਹੇਅਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿਚ ਜੁਗਿੰਦਰ ਸਿੰਘ ਸੋਹੀ, ਕੁਲਦੀਪ ਸਿੰਘ ਜੌਹਲ, ਦੇਵਿੰਦਰ ਕੌਰ ਸਰਕਾਰੀਆ, ਅਵਤਾਰ ਸਿੰਘ ਖਹਿਰਾ, ਮਨਧੀਰ ਸਿੰਘ ਦਿਓਲ ਅਤੇ ਗਿਆਨੀ ਸੰਤੋਖ ਸਿੰਘ ਸਮੇਤ ਕਰੀਬ ਤਿੰਨ ਦਰਜਨ ਸਾਹਿਤਕਾਰਾਂ, ਕਵੀਆਂ ਤੇ ਕਲਾ-ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਹਾਜ਼ਰੀਨ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਸਾਹਿਤਕ ਸੰਵਾਦ ਨੂੰ ਅੱਗੇ ਤੋਰਿਆ।ਕੁਲਦੀਪ ਸਿੰਘ ਜੌਹਲ ਨੇ ਕਿਹਾ ਕਿ ਕਿਸੇ ਨਵੀਂ ਪੁਸਤਕ ਦਾ ਲੋਕ-ਅਰਪਣ ਨਵੇਂ ਵਿਚਾਰਾਂ ਨੂੰ ਪਾਠਕਾਂ ਤੱਕ ਪਹੁੰਚਾਉਣ, ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਅਤੇ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਨ ਦਾ ਮੌਕਾ ਹੁੰਦਾ ਹੈ। ਜੁਗਿੰਦਰ ਸਿੰਘ ਸੋਹੀ ਨੇ ਕਿਹਾ ਕਿ ਜਨਮ-ਭੂਮੀ ਤੋਂ ਹਜ਼ਾਰਾਂ ਮੀਲ ਦੂਰ ਵੱਸਦਿਆਂ ਮਾਂ-ਬੋਲੀ, ਲੋਕ-ਗੀਤਾਂ, ਕਵਿਤਾਵਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਸਾਂਝ ਬਣਾਈ ਰੱਖਣਾ ਅਤੇ ਨਵੀਂ ਪੀੜ੍ਹੀ ਨੂੰ ਇਸ ਵਿਰਸੇ ਨਾਲ ਜੋੜਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਹੋਰਨਾਂ ਬੁਲਾਰਿਆਂ ਨੇ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਵਿਰਸੇ ਦੀ ਸੰਭਾਲ ਲਈ ਅਜਿਹੇ ਉਪਰਾਲਿਆਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਇਸ ਮੌਕੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੌਰਾਨ ਭਾਰਤ ਅਤੇ ਹੋਰਨਾਂ ਮੁਲਕਾਂ ਵਿਚ ਵਾਪਰੀਆਂ ਰਾਜਸੀ ਤੇ ਸੱਭਿਆਚਾਰਕ ਘਟਨਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ।
Ad Position 22
No active advertisement
ਪਿਛਲੀ ਖ਼ਬਰ ਦੋ ਦਿਨਾਂ ਖੂਨਦਾਨ ਕੈਂਪ ਅੱਜ ਤੋਂ ਅਗਲੀ ਖ਼ਬਰ ਗਲਾਸਗੋ ਦੇ ਵਪਾਰਕ ਸਮਾਗਮ ਵਿਚ ਭਾਰਤੀ ਕੌਂਸਲ ਜਨਰਲ ਦੀ ਸ਼ਮੂਲੀਅਤ, ਵਪਾਰਕ ਮੌਕਿਆਂ ਨੂੰ ਨਿਵੇਸ਼ ਤੇ ਰੁਜ਼ਗਾਰ ਵਿਚ ਬਦਲਣ...
Ad Position 24