ਦੁਨੀਆ ਭਰ ਦੇ ਉਰਦੂ ਸ਼ਾਇਰਾਂ ਵਲੋਂ ਸ਼ਾਇਰੀ ਦੀ ਬੇਕਮਾਲ ਪੇਸ਼ਕਾਰੀ ਰਾਹੀਂ ਹਾਜ਼ਰੀਨ ਦਾ ਮਨ ਮੋਹਿਆ
ਟੋਰਾਂਟੋ, 9 ਨਵੰਬਰ(ਹਰਜੀਤ ਸਿੰਘ ਬਾਜਵਾ)-‘ਇੰਟਰਨੈਸ਼ਨਲ ਕੌਂਸਲ ਆਫ ਆਰਟਸ ਕਨੇਡਾ’ ਵੱਲੋਂ ‘ਬਜ਼ਰ ਏ ਉਰਦੂ ਦੁਬਈ’ ਦੇ ਸਹਿਯੋਗ ਨਾਲ ‘ਗ੍ਰੈਂਡ ਕਨੇਡੀਅਨ ਆਲਮੀ ਮੁਸ਼ਾਇਰਾ 2026’ ਕਰਵਾਇਆ ਗਿਆ ਜਿੱਥੇ ਕਿ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਪਹੁੰਚੇ ਸ਼ਇਰਾਂ ਨੇ ਆਪੋ ਆਪਣੇ ਕਲਾਮ ਪੇਸ਼ ਕਰਕੇ ਇਸ ਮੁਸ਼ਾਇਰੇ ਨੂੰ ਬੇ ਹੱਦ ਯਾਦਗਾਰੀ ਬਣਾ ਦਿੱਤਾ। ਇਸ ਦੌਰਾਨ ਜਿੱਥੇ ਉਰਦੂ ਸਾਹਿਤ ਜਗਤ ਨਾਲ ਜੁੜੀਆਂ ਅਨੇਕਾਂ ਹੀ ਹਸਤੀਆਂ ਨੇ ਵੱਖ-ਵੱਖ ਵਿੱਸਿ਼ਆਂ ਸਮੇਤ ਅਜੋਕੇ ਯੁੱਗ ਵਿੱਚ ਚਲ ਰਹੀ ਪੈਸੇ ਦੀ ਦੌੜ, ਲਾਲਚ ਪਿੱਛੇ ਹੋ ਰਿਹਾ ਰਿਸ਼ਤਿਆਂ ਦਾ ਘਾਣ ਅਤੇ ਮਨੁੱਖਤਾ ਨੂੰ ਖਾ ਰਿਹਾ ਇੰਟਰਨੈੱਟ ਦਾ ਯੁੱਗ ਆਦਿ ਤੇ’ ਕਟਾਖ਼ਸ ਕਰਦੇ ਵਿਅੰਗ ਅਤੇ ਸ਼ੇਅਰੋ ਸ਼ਾਇਰੀ ਪੇਸ਼ ਕੀਤੀ ਅਤੇ ਨਾਂ ਸਿਰਫ਼ ਮਨੋਰੰਜ਼ਨ ਹੀ ਕੀਤਾ ਸਗੋਂ ਲੋਕਾਂ ਨੂੰ ਸਰਮਾਏਦਾਰੀ ਦੇ ਨਿਜ਼ਾਮ ਵੱਲੋਂ ਲੋਕਾਂ ਨਾਲ ਸਦੀਆਂ ਤੋਂ ਕੀਤੇ ਜਾ ਰਹੇ ਖਿਲਵਾੜ ਬਾਰੇ ਵੀ ਜਾਗਰੂਕ ਕੀਤਾ ਕਿ ਸਦੀਆਂ ਤੋਂ ਚੱਲ ਰਿਹਾ ਨਿਜ਼ਾਮ ਉਹੀ ਹੈ ਪਰ ਇਸਦੇ ਤਰੀਕੇ ਬਦਲ ਗਏ ਹਨ।
ਟੋਰਾਂਟੋ, 9 ਨਵੰਬਰ(ਹਰਜੀਤ ਸਿੰਘ ਬਾਜਵਾ)-‘ਇੰਟਰਨੈਸ਼ਨਲ ਕੌਂਸਲ ਆਫ ਆਰਟਸ ਕਨੇਡਾ’ ਵੱਲੋਂ ‘ਬਜ਼ਰ ਏ ਉਰਦੂ ਦੁਬਈ’ ਦੇ ਸਹਿਯੋਗ ਨਾਲ ‘ਗ੍ਰੈਂਡ ਕਨੇਡੀਅਨ ਆਲਮੀ ਮੁਸ਼ਾਇਰਾ 2026’ ਕਰਵਾਇਆ ਗਿਆ ਜਿੱਥੇ ਕਿ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਪਹੁੰਚੇ ਸ਼ਇਰਾਂ ਨੇ ਆਪੋ ਆਪਣੇ ਕਲਾਮ ਪੇਸ਼ ਕਰਕੇ ਇਸ ਮੁਸ਼ਾਇਰੇ ਨੂੰ ਬੇ ਹੱਦ ਯਾਦਗਾਰੀ ਬਣਾ ਦਿੱਤਾ।ਇਸ ਦੌਰਾਨ ਜਿੱਥੇ ਉਰਦੂ ਸਾਹਿਤ ਜਗਤ ਨਾਲ ਜੁੜੀਆਂ ਅਨੇਕਾਂ ਹੀ ਹਸਤੀਆਂ ਨੇ ਵੱਖ-ਵੱਖ ਵਿੱਸਿ਼ਆਂ ਸਮੇਤ ਅਜੋਕੇ ਯੁੱਗ ਵਿੱਚ ਚਲ ਰਹੀ ਪੈਸੇ ਦੀ ਦੌੜ, ਲਾਲਚ ਪਿੱਛੇ ਹੋ ਰਿਹਾ ਰਿਸ਼ਤਿਆਂ ਦਾ ਘਾਣ ਅਤੇ ਮਨੁੱਖਤਾ ਨੂੰ ਖਾ ਰਿਹਾ ਇੰਟਰਨੈੱਟ ਦਾ ਯੁੱਗ ਆਦਿ ਤੇ’ ਕਟਾਖ਼ਸ ਕਰਦੇ ਵਿਅੰਗ ਅਤੇ ਸ਼ੇਅਰੋ ਸ਼ਾਇਰੀ ਪੇਸ਼ ਕੀਤੀ ਅਤੇ ਨਾਂ ਸਿਰਫ਼ ਮਨੋਰੰਜ਼ਨ ਹੀ ਕੀਤਾ ਸਗੋਂ ਲੋਕਾਂ ਨੂੰ ਸਰਮਾਏਦਾਰੀ ਦੇ ਨਿਜ਼ਾਮ ਵੱਲੋਂ ਲੋਕਾਂ ਨਾਲ ਸਦੀਆਂ ਤੋਂ ਕੀਤੇ ਜਾ ਰਹੇ ਖਿਲਵਾੜ ਬਾਰੇ ਵੀ ਜਾਗਰੂਕ ਕੀਤਾ ਕਿ ਸਦੀਆਂ ਤੋਂ ਚੱਲ ਰਿਹਾ ਨਿਜ਼ਾਮ ਉਹੀ ਹੈ ਪਰ ਇਸਦੇ ਤਰੀਕੇ ਬਦਲ ਗਏ ਹਨ।ਇਸ ਸਮਾਗਮ ਦੀ ਪ੍ਰਧਾਨਗੀ ਦੁਬਈ ਤੋਂ ਇੱਥੇ ਪਹੁੰਚੇ ਪ੍ਰਸਿੱਧ ਸਾਹਿਤਕਾਰ, ਸ਼ਾਇਰ ਅਤੇ ਬੁੱਧੀਜੀਵੀ ਡਾ. ਜ਼ੁਬੈਰ ਫ਼ਾਰੁਖ਼ ਅਲ ਕੁਰੈਸ਼ੀ ਨੇ ਕੀਤੀ ਜਿਹਨਾਂ ਨੇ ਇੱਥੇ ਬੋਲਦਿਆਂ ਆਖਿਆ ਕਿ ਇਹ ਸਮਾਗਮ ਇਕੱਲਾ ਇੱਕ ਮੁਸ਼ਾਇਰਾ ਹੀ ਨਹੀ ਸਗੋਂ ਉਰਦੂ ਭਾਸ਼ਾ, ਸੱਭਿਆਚਾਰ,ਤਹਿਜ਼ੀਬ ਅਤੇ ਸਾਹਿਤਕ ਰਵਾਇਤਾਂ ਨੂੰ ਜਿਉਂਦਾ ਰੱਖਣ ਦਾ ਇੱਕ ਜ਼ਰੀਆ ਹੈ ਅਤੇ ਵਿਸ਼ਵ ਪੱਧਰੀ ਸਾਂਝ ਦਾ ਪ੍ਰਤੀਕ ਵੀ ਹੈ, ਇਸ ਮੁਸ਼ਾਇਰੇ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਵਿਸ਼ਵ ਪੰਜਾਬੀ ਸਭਾ ਦੇ ਸੰਚਾਲਕ ਡਾ. ਦਲਬੀਰ ਸਿੰਘ ਕਥੂਰੀਆ ਅਤੇ ਪੱਤਰਕਾਰ ਸ੍ਰ. ਜਸਵਿੰਦਰ ਸਿੰਘ ਬਿੱਟਾ ਨੇ ਪ੍ਰਬੰਧਕਾਂ ਨੂੰ ਇਸ ਸਮਾਗਮ ਲਈ ਵਧਾਈਅ ਦਿੰਦਿਆਂ ਹਰ ਤਰ੍ਹਾਂ ਦੀ ਸਹਾਇਤਾ ਦਾ ਵੀ ਵਾਅਦਾ ਕੀਤਾ।ਮੁਸ਼ਾਇਰੇ ਵਿੱਚ ਜਿੱਥੇ ਭਾਰਤ ਤੋਂ ਪ੍ਰਸਿੱਧ ਸ਼ਾਇਰ ਜਨਾਬ ਮਹਸ਼ਰ ਅਫ਼ਰੀਦੀ, ਲਤਾ ਹਿਯਾ, ਬਰਤਾਨੀਆਂ ਤੋਂ ਆਮਿਰ ਅਮੀਰ,ਜਰਮਨੀ ਤੋਂ ਆਤਿਫ਼ ਤੌਕੀਰ, ਅਮਰੀਕਾ ਤੋਂ ਹੁਮੈਰਾ ਗੁੱਲ ਤਸ਼ਨਾਂ, ਕਨੇਡਾ ਤੋਂ ਡਾ. ਤਕੀ ਆਬੀਦੀ, ਕੈਸਰ ਵਾਜਦੀ ਆਦਿ ਸ਼ਾਇਰਾਂ ਨੇ ਉਰਦ ੂਅਤੇ ਅਰਬੀ ਦੀ ਕਸ਼ੀਦਗੀ ਵਾਲੀ ਸ਼ੇਅਰੋ ਸ਼ਾਇਰੀ ਨਾਲ ਮਹੌਲ ਨੂੰ ਬੇਹੱਦ ਖੁਸ਼ਗੁਆਰ ਬਣਾ ਦਿੱਤਾ ਉੱਥੇ ਹੀ ਸ਼ੋਏਬ ਨਾਸਿ਼ਰ ਦੀ ਸ਼ਾਨਦਾਰ ਮੇਜ਼ਬਾਨੀ ਅਤੇ ਸੁਚੱਜੇ ਪ੍ਰਬੰਧਕੀ ਸੰਚਾਲਨ ਨੇ ਇਸ ਸਮਾਗਮ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ।ਇਸ ਮੌਕੇ ਉਰਦ ੂਅਤੇ ਅਰਬੀ ਭਾਸ਼ਾ ਦੇ ਹੋਰ ਵੀ ਕਈ ਸਾਹਿਤਕਾਰ ਮੌਜੂਦ ਸਨ ਜਿਹਨਾਂ ਨੇ ਆਪੋ ਆਪਣੇ ਸ਼ੇਅਰਾਂ ਅਤੇ ਲਿਖਤਾ ਨਾਲ ਇਸ ਸਮਾਗਮ ਵਿੱਚ ਆਪਣਾ ਨਾਮ ਦਰਜ਼ ਕਰਵਾਇਆ।