10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਭਾਰਤ-ਨਿਊਜ਼ੀਲੈਂਡ ਵਿਚਾਲੇ ਤੀਜਾ ਇਕ ਦਿਨਾ ਮੈਚ ਮੀਂਹ ਕਾਰਨ ਰੱਦ

ਹੈਮਿਲਟਨ, 10 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 11-11-2026
ਹੈਮਿਲਟਨ, 10 ਨਵੰਬਰ (ਪੀ.ਟੀ.ਆਈ.)-ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਸੈਡਨ ਪਾਰਕ ਵਿਚ ਖੇਡਿਆ ਜਾਣ ਵਾਲਾ ਤੀਜਾ ਇਕ ਦਿਨਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਭਾਰਤ 5 ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ ਹੈ। ਹੁਣ ਦੋਵੇਂ ਟੀਮਾਂ ਬਾਕੀ ਰਹਿੰਦੇ 2 ਮੈਚਾਂ ਲਈ ਟੌਰੰਗਾ ਜਾਣਗੀਆਂ। ਇਹ ਮੈਚ 13 ਅਤੇ 15 ਨਵੰਬਰ ਨੂੰ ਖੇਡੇ ਜਾਣਗੇ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਲਗਾਤਾਰ ਤੀਜੀ ਵਾਰ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਿਛਲੇ 2 ਮੈਚਾਂ ਵਾਲੀ ਟੀਮ ’ਚ ਕੋਈ ਬਦਲਾਅ ਨਹੀਂ ਕੀਤਾ। ਪਰ ਜਦੋਂ 40-40 ਓਵਰਾਂ ਦੇ ਮੈਚ ਲਈ ਮੈਦਾਨ ਤੋਂ ਕਵਰ ਹਟਾਏ ਜਾ ਰਹੇ ਸਨ, ਤਾਂ ਮੁੜ ਮੀਂਹ ਸ਼ੁਰੂ ਹੋ ਗਿਆ। 20-20 ਓਵਰਾਂ ਦਾ ਮੈਚ ਕਰਵਾਉਣ ਲਈ ਰਾਤ 7:50 ਵਜੇ ਦੀ ਆਖਰੀ ਸਮਾਂ-ਸੀਮਾ ਤੋਂ ਵੀ 70 ਮਿੰਟ ਤੋਂ ਵੱਧ ਸਮਾਂ ਬਾਕੀ ਸੀ, ਪਰ ਦੋਵਾਂ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਲਿਆ। ਇਸ ਮੈਚ ਲਈ ਮੌਸਮ ਦੀ ਭਵਿੱਖਬਾਣੀ ਪਹਿਲਾਂ ਤੋਂ ਹੀ ਖਰਾਬ ਸੀ। ਪੂਰੇ ਦਿਨ ਮੀਂਹ ਪੈਣ ਦੀ 90 ਫੀਸਦੀ ਸੰਭਾਵਨਾ ਜਤਾਈ ਗਈ ਸੀ। ਇਹ ਸ਼ੁਭਮਨ ਗਿੱਲ ਅਤੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਕੇ.ਐੱਲ. ਰਾਹੁਲ ਦਾ ਇਸ ਸੀਰੀਜ਼ ਵਿਚ ਆਖਰੀ ਮੈਚ ਹੋਣਾ ਸੀ। ਇਸ ਤੋਂ ਬਾਅਦ ਦੋਵੇਂ ਵੈਲਿੰਗਟਨ ’ਚ ਟੈਸਟ ਟੀਮ ਨਾਲ ਜੁੜਨਗੇ। ਉਨ੍ਹਾਂ ਦੇ ਨਾਲ ਕੁਲਦੀਪ ਯਾਦਵ, ਅੰਸ਼ੁਲ ਕੰਬੋਜ ਅਤੇ ਮੁਹੰਮਦ ਸਿਰਾਜ ਵੀ ਟੈਸਟ ਟੀਮ ਵਿਚ ਸ਼ਾਮਲ ਹੋਣਗੇ। ਗਿੱਲ ਦੀ ਗੈਰ-ਮੌਜੂਦਗੀ ਵਿੱਚ ਆਖਰੀ 2 ਮੈਚਾਂ ਦੌਰਾਨ ਸ਼੍ਰੇਅਸ ਅਈਅਰ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਇਸ ਤੋਂ ਇਲਾਵਾ ਰੁਤੁਰਾਜ ਗਾਇਕਵਾੜ ਤੇ ਈਸ਼ਾਨ ਕਿਸ਼ਨ ਨੂੰ ਵੀ ਪਲੇਇੰਗ ਇਲੈਵਨ ’ਚ ਮੌਕਾ ਮਿਲਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ ਚ ਚੋਰੀ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ ਅਗਲੀ ਖ਼ਬਰ ਨਿਊਜ਼ੀਲੈਂਡ ਪੁਲਿਸ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕਰੇਗੀ ਪੰਜਾਬਣ ਦਾ ਬਿਆਨ
Ad Position 24