18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕੈਨੇਡਾ ’ਚ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ’ਚ ਤੇਜ਼ੀ 9 ਮਹੀਨਿਆਂ ਦੌਰਾਨ 19 ਲੱਖ ਅਰਜ਼ੀਆਂ ਦਾ ਫੈਸਲਾ ਕੀਤਾ

ਟੋਰਾਂਟੋ, 18 ਨਵੰਬਰ (ਸਤਪਾਲ ਸਿੰਘ ਜੌਹਲ)– ਕੈਨੇਡਾ ਦੇ ਵੀਜ਼ਾ ਅਤੇ ਵਰਕ ਪਰਮਿਟ ਲਈ ਦੇਸ਼ ਅਤੇ ਵਿਦੇਸ਼ਾਂ ’ਚੋਂ ਅਰਜ਼ੀਆਂ ਲਗਾਤਾਰਤਾ ਨਾਲ਼ ਭਰੀਆਂ ਜਾ ਰਹੀਆਂ ਹਨ। ਇਹ ਵੀ ਕਿ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਅਰਜ਼ੀਆਂ ਦਾ ਨਿਪਟਾਰਾ ਬੀਤੇ ਮਹੀਨਿਆਂ ਤੋਂ ਤੇਜ਼ੀ ਨਾਲ਼ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 19-11-2026
ਟੋਰਾਂਟੋ, 18 ਨਵੰਬਰ (ਸਤਪਾਲ ਸਿੰਘ ਜੌਹਲ)– ਕੈਨੇਡਾ ਦੇ ਵੀਜ਼ਾ ਅਤੇ ਵਰਕ ਪਰਮਿਟ ਲਈ ਦੇਸ਼ ਅਤੇ ਵਿਦੇਸ਼ਾਂ ’ਚੋਂ ਅਰਜ਼ੀਆਂ ਲਗਾਤਾਰਤਾ ਨਾਲ਼ ਭਰੀਆਂ ਜਾ ਰਹੀਆਂ ਹਨ। ਇਹ ਵੀ ਕਿ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਅਰਜ਼ੀਆਂ ਦਾ ਨਿਪਟਾਰਾ ਬੀਤੇ ਮਹੀਨਿਆਂ ਤੋਂ ਤੇਜ਼ੀ ਨਾਲ਼ ਕੀਤਾ ਜਾ ਰਿਹਾ ਹੈ। ਅੰਕੜਿਆਂ ਅਨੁਸਾਰ 2026 ’ਚ 1 ਜਨਵਰੀ ਤੋਂ 30 ਸਤੰਬਰ ਤੱਕ 19,23425 ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਫੈਸਲਾ ਕੀਤਾ ਗਿਆ ਜਿਨ੍ਹਾਂ ਵਿਚ 188295 ਅਰਜ਼ੀਆਂ ਦਾ ਨਿਪਟਾਰਾ ਸਤੰਬਰ ਮਹੀਨੇ ਦੇ 30 ਦਿਨਾਂ ਦੌਰਾਨ ਕੀਤਾ ਗਿਆ ਸੀ। ਅਗਸਤ ਮਹੀਨੇ ਦੇ ਅਖੀਰ ਤੱਕ 816000 ਵਿਜ਼ਟਰ ਵੀਜ਼ਾ ਜਾਰੀ ਕੀਤੇ ਗਏ ਸਨ ਅਤੇ ਇਹ ਅੰਕੜਾ 2025 ਦੇ ਸਮੇਂ ਤੋਂ ਸਾਢੇ 10 ਕੁ ਪ੍ਰਤੀਸ਼ਤ ਵੱਧ ਹੈ। ਇਹ ਵੀ ਕਿ ਇਸ ਸਮੇਂ ਵੀ ਅਧਿਕਾਰੀਆਂ ਕੋਲ਼ 3 ਲੱਖ ਦੇ ਕਰੀਬ ਵਿਜਟਰ ਵੀਜ਼ਾ ਅਰਜ਼ੀਆਂ ਵਿਚਾਰਅਧੀਨ ਹਨ। ਕੈਨੇਡਾ ਸਰਕਾਰ ਦੀ ਬਦਲੀ ਹੋਈ ਨੀਤੀ ਮੁਤਾਬਿਕ ਹੁਣ 10 ਸਾਲਾਂ ਦਾ ਮਲਟੀ ਐਂਟਰੀ ਵੀਜ਼ਾ ਇਕਦਮ ਨਹੀਂ ਦਿੱਤਾ ਜਾਂਦਾ। ਅਰਜ਼ੀਕਰਤਾ ਦੀ ਸਥਿਤੀ ਅਤੇ ਕੈਨੇਡਾ ਜਾਣ ਦੇ ਕਾਰਨਾਂ ਦੇ ਆਧਾਰ ’ਤੇ ਸੀਮਤ ਸਮੇਂ ਲਈ ਸਿੰਗਲ ਐਂਟਰੀ (ਇਕ ਵਾਰ ਜਾਣ ਲਈ) ਜਾਂ ਮਲਟੀ ਐਂਟਰੀ ਵੀਜ਼ਾ ਮਿਲ਼ਦਾ ਹੈ। ਪਤਾ ਲੱਗਾ ਹੈ ਕਿ ਜਾਅਲਸਾਜੀ ਫੜਨ ਲਈ ਭਾਰਤੀ, ਪਾਕਿਸਤਾਨੀ, ਸ੍ਰੀ ਲੰਕਾ ਆਦਿਕ ਦੇਸ਼ਾਂ ਦੇ ਨਾਗਰਿਕਾਂ ਦੀਆਂ ਅਰਜ਼ੀਆਂ ਅਤੇ ਉਨ੍ਹਾਂ ਨਾਲ਼ ਲਗਾਏ ਜਾਂਦੇ ਦਸਤਾਵੇਜ਼ਾਂ ਦੀ ਜਾਂਚ ਬਾਰੀਕੀ ਨਾਲ਼ ਕੀਤੀ ਜਾਂਦੀ ਹੈ ਜਿਸ ਕਰਕੇ ਲਗਭਗ 40 ਫੀਸਦ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਅਰਜ਼ੀਆਂ ਨਾਲ਼ ਨਕਲੀ ਦਸਤਵੇਜ਼ ਦੇਣ ਵਾਲੇ ਵਿਅਕਤੀਆਂ ’ਤੇ 5 ਸਾਲ ਦੀ ਪਾਬੰਦੀ ਵੀ ਲਗਾਈ ਜਾ ਰਹੀ ਹੈ। ਇਸ ਦੇ ਨਾਲ ਹੀ ਇਕ ਚੰਗੀ ਖ਼ਬਰ ਇਹ ਹੈ ਕਿ 2025 ਦੇ ਮੁਕਾਬਲੇ 2026 ਵਿਚ ਭਾਰਤ ਦੇ ਨਾਗਰਿਕਾਂ ਨੂੰ ਕੈਨੇਡਾ ਦੇ ਵੀਜ਼ਾ ਤੋਂ ਨਾਂਹ ਦੀ ਦਰ ਵਿਚ ਲਗਭਗ 20 ਪ੍ਰਤੀਸ਼ਤ ਕਮੀ ਆਈ ਹੈ ਅਤੇ ਅਪਲਾਈ ਕਰਨ ਤੋਂ ਬਾਅਦ ਅਰਜ਼ੀ ਦਾ ਫੈਸਲਾ ਵੀ ਦੋ ਕੁ ਮਹੀਨਿਆਂ ਤੋਂ ਘੱਟ ਸਮੇਂ ਵਿਚ ਕਰ ਦਿੱਤਾ ਜਾਂਦਾ ਹੈ। ਓਧਰ ਭਾਰਤ ਅਤੇ ਪਾਕਿਸਤਾਨ ਤੋਂ ਅਪਲਾਈ ਕੀਤੇ ਜਾਂਦੇ ਸੁਪਰ ਵੀਜ਼ਾ ਦੀਆਂ ਅਰਜ਼ੀਆਂ ਉੱਪਰ ਵੀ ਕੈਨੇਡੀਅਨ ਅਧਿਕਾਰੀਆਂ ਵਲੋਂ ਕੰਮ ਤੇਜ਼ੀ ਨਾਲ਼ ਕੀਤਾ ਜਾਣ ਲੱਗ ਪਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੇਵਾ ਟਰੱਸਟ ਯੂ . ਕੇ . ਦੀ 10 ਵੀਂ ਵਰ੍ਹੇਗੰਢ ਬਰਤਾਨਵੀ ਸੰਸਦ ਵਿਚ ਮਨਾਈ ਵੱਖ-ਵੱਖ ਖੇਤਰਾਂ ’ਚ ਯੋਗਦਾਨ ਪਾਉਣ ਵਾਲੀਆਂ ਸ਼... ਅਗਲੀ ਖ਼ਬਰ ਡਾ. ਸਤਵੰਤ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਤੇ ਪੀ. ਐੱਚ. ਡੀ. ਕਰਕੇ ਸਿਰਜਿਆ ਨਵਾਂ ਇਤਿਹਾਸ
Ad Position 24