19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਰੀ ਵਿਖੇ ਗੋਲੀਬਾਰੀ ’ਚ ਮਾਰੇ ਗਏ ਪੰਜਾਬੀ ਲੜਕਾ ਤੇ ਲੜਕੀ ਦੀ ਪਛਾਣ ਜਨਤਕ

ਵੈਨਕੂਵਰ, 19 ਨਵੰਬਰ (ਮਲਕੀਤ ਸਿੰਘ)-ਸਰੀ ’ਚ ਵਾਲਮਾਰਟ ਸਟੋਰ ਦੇ ਬਾਹਰ ਹੋਈ ਗੋਲੀਬਾਰੀ ’ਚ ਜਾਨ ਗੁਆਉਣ ਵਾਲੇ 2 ਜਾਣਿਆ ਦੀ ਪਛਾਣ ਪੁਲਿਸ ਵਲੋਂ ਜਨਤਕ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਗਗਨਪ੍ਰੀਤ (ਗੈਰੀ ਰਿਹਲ) ਤੇ ਸੁਖਜੀਤ ਕੌਰ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 20-11-2026
ਵੈਨਕੂਵਰ, 19 ਨਵੰਬਰ (ਮਲਕੀਤ ਸਿੰਘ)-ਸਰੀ ’ਚ ਵਾਲਮਾਰਟ ਸਟੋਰ ਦੇ ਬਾਹਰ ਹੋਈ ਗੋਲੀਬਾਰੀ ’ਚ ਜਾਨ ਗੁਆਉਣ ਵਾਲੇ 2 ਜਾਣਿਆ ਦੀ ਪਛਾਣ ਪੁਲਿਸ ਵਲੋਂ ਜਨਤਕ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਗਗਨਪ੍ਰੀਤ (ਗੈਰੀ ਰਿਹਲ) ਤੇ ਸੁਖਜੀਤ ਕੌਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਰੀ ਸ਼ਹਿਰ ਦੀ 88 ਐਵੇਨਿਊ ਅਤੇ 124 ਸਟਰੀਟ ਨੇੜੇ ਸਥਿਤ ਵਾਲਮਾਰਟ ਸਟੋਰ ਦੇ ਬਾਹਰ ਰਾਤ ਵੇਲੇ ਵਾਪਰੀ ਸੀ। ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵਲੋਂ ਘਟਨਾ ਸਥਾਨ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਦੋਵਾਂ ਨੇ ਗੋਲੀਬਾਰੀ ਤੋਂ ਬਾਅਦ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਹਾਲਾਂਕਿ ਸਾਹਮਣੇ ਆਈ ਜਾਣਕਾਰੀ ’ਚ ਗੋਲੀਬਾਰੀ ਦੇ ਕਾਰਨਾਂ, ਹਮਲਾਵਰਾਂ ਦੀ ਪਛਾਣ ਜਾਂ ਕਿਸੇ ਗ੍ਰਿਫ਼ਤਾਰੀ ਬਾਰੇ ਵੇਰਵੇ ਨਹੀਂ ਦਿੱਤੇ ਗਏ।
Ad Position 22
No active advertisement
ਪਿਛਲੀ ਖ਼ਬਰ 19 ਸਾਲਾ ਨੌਜਵਾਨ ਖ਼ਿਲਾਫ਼ ਅੱਤਵਾਦ ਦੇ ਨਵੇਂ ਦੋਸ਼ ਅਗਲੀ ਖ਼ਬਰ ਵਿਸ਼ਵ ਪੰਜਾਬੀ ਭਵਨ ਵਿਖੇ ਰਾਈਜਿ਼ੰਗ ਸਟਾਰ 21 ਨੂੰ
Ad Position 24