20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸਰੀ ਦੇ ਸਕੂਲਾਂ ਦੀ ਸੰਚਾਰ ਟੀਮ ਨੂੰ ਕੌਮੀ ਪੱਧਰ ਦਾ ਵੱਕਾਰੀ ਪੁਰਸਕਾਰ

ਵੈਨਕੂਵਰ, 20 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਸਕੂਲਾਂ ਦੀ ਸੰਚਾਰ ਟੀਮ ਨੇ ਕੌਮੀ ਪੱਧਰ ‘ਤੇ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਵੱਕਾਰੀ ‘ਬ੍ਰਾਵੋ ਪੁਰਸਕਾਰ’ ਜਿੱਤ ਕੇ ਸਰੀ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰੀ ਸਕੂਲਾਂ ਦੀ ਸੰਚਾਰ ਟੀਮ ਨੂੰ 25 ਅਕਤੂਬਰ ਨੂੰ ਕਰਵਾਏ ਗਏ ‘ਬ੍ਰਾਵੋ ਪੁਰਸਕਾਰ’ ਸਮਾਗਮ ਦੌਰਾਨ ਉੱਤਮ ਕਾਰਗੁਜ਼ਾਰੀ ਲਈ ਕੌਮੀ ਸਨਮਾਨ ਨਾਲ ਨਿਵਾਜਿਆ ਗਿਆ।

Ad Position 21
No active advertisement
ਅਜੀਤ ਡੈਸਕ 21-11-2026
ਵੈਨਕੂਵਰ, 20 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਸਕੂਲਾਂ ਦੀ ਸੰਚਾਰ ਟੀਮ ਨੇ ਕੌਮੀ ਪੱਧਰ ‘ਤੇ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਵੱਕਾਰੀ ‘ਬ੍ਰਾਵੋ ਪੁਰਸਕਾਰ’ ਜਿੱਤ ਕੇ ਸਰੀ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰੀ ਸਕੂਲਾਂ ਦੀ ਸੰਚਾਰ ਟੀਮ ਨੂੰ 25 ਅਕਤੂਬਰ ਨੂੰ ਕਰਵਾਏ ਗਏ ‘ਬ੍ਰਾਵੋ ਪੁਰਸਕਾਰ’ ਸਮਾਗਮ ਦੌਰਾਨ ਉੱਤਮ ਕਾਰਗੁਜ਼ਾਰੀ ਲਈ ਕੌਮੀ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ ਸਕੂਲੀ ਸੰਚਾਰ ਦੇ ਖੇਤਰ ਵਿੱਚ ਟੀਮ ਦੀ ਪ੍ਰਾਪਤੀ ਨੂੰ ਦਰਸਾਉਂਦਾ ਹੈ। ਸਰੀ ਸਕੂਲਾਂ ਦੀ ਸੰਚਾਰ ਟੀਮ ਵੱਲੋਂ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਕੂਲੀ ਭਾਈਚਾਰੇ ਤੱਕ ਮਹੱਤਵਪੂਰਨ ਜਾਣਕਾਰੀ ਪਹੁੰਚਾਉਣ ਦਾ ਕੰਮ ਕੀਤਾ ਜਾਂਦਾ ਹੈ। ਇਸ ਕੌਮੀ ਪੁਰਸਕਾਰ ਨਾਲ ਸਰੀ ਦੇ ਸਿੱਖਿਆ ਖੇਤਰ ਨੂੰ ਮਾਣ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਸਰੀ ਦੇ ਸਕੂਲ ਬ੍ਰਿਟਿਸ਼ ਕੋਲੰਬੀਆ ਦੀਆਂ ਵੱਖ - ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਨਾਲ ਸੰਬੰਧਿਤ ਹਜ਼ਾਰਾਂ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਵਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਰੈਸਟੋਰੈਂਟਾਂ ’ਚ ਗੈਰ-ਧਾਰਮਿਕ ਤਰੀਕੇ ਨਾਲ ਤਿਆਰ ਮੀਟ ਦਾ ਬਦਲ ਲਾਜ਼ਮੀ ਕਰਨ ਦੀ ਮੰਗ ਅਗਲੀ ਖ਼ਬਰ ਕੈਪੀਲਨੋ ਸਸਪੈਂਸ਼ਨ ਬ੍ਰਿਜ ਰੰਗ-ਬਿਰੰਗੀ ਰੌਸ਼ਨੀ ਨਾਲ ਬਣਿਆ ਖਿੱਚ ਦਾ ਕੇਂਦਰ
Ad Position 24