23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਨਵੀਂ———————ਅਵਨੂਰ ਕੌਰ ਨੇ ਅਮਰੀਕਾ ’ਚ ਵਿਸ਼ਵ ਸਕਾਲਰ ਕੱਪ ਵਿਚ ਸੋਨ ਤਗ਼ਮਿਆਂ ਦੀ ਲਾਈ ਝੜੀ

ਬ੍ਰਿਸਬੇਨ, 23 ਨਵੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ’ਚ ਸਟਰੈਟਨ ਸਟੇਟ ਸਕੂਲ ਦੀ ਵਿਦਿਆਰਥਣ ਤੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁੰਨੜਾ ਨਾਲ ਸੰਬੰਧਿਤ ਅਵਨੂਰ ਕੌਰ ਨੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਵਿਸ਼ਵ ਸਕਾਲਰ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਿਸ਼ਿਆਂ ਵਿਚ ਹਿੱਸਾ ਲੈਂਦਿਆਂ 12 ਸੋਨੇ ਦੇ ਤੇ ਤਿੰਨ ਚਾਂਦੀ ਦੇ ਤਗ਼ਮੇ ਪ੍ਰਾਪਤ ਕੀਤੇ। ਬ੍ਰਿਸਬੇਨ ਤੋਂ ਸਰਦਾਰ ਦਿਲਬਾਗ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਹੋਣਹਾਰ ਧੀ ਇਸ ਵੇਲੇ ਦਸਵੀਂ ਕਲਾਸ ਦੀ ਵਿਦਿਆਰਥਣ ਹੈ।

Ad Position 21
No active advertisement
ਅਜੀਤ ਡੈਸਕ 24-11-2026
ਬ੍ਰਿਸਬੇਨ, 23 ਨਵੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ’ਚ ਸਟਰੈਟਨ ਸਟੇਟ ਸਕੂਲ ਦੀ ਵਿਦਿਆਰਥਣ ਤੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁੰਨੜਾ ਨਾਲ ਸੰਬੰਧਿਤ ਅਵਨੂਰ ਕੌਰ ਨੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਵਿਸ਼ਵ ਸਕਾਲਰ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਿਸ਼ਿਆਂ ਵਿਚ ਹਿੱਸਾ ਲੈਂਦਿਆਂ 12 ਸੋਨੇ ਦੇ ਤੇ ਤਿੰਨ ਚਾਂਦੀ ਦੇ ਤਗ਼ਮੇ ਪ੍ਰਾਪਤ ਕੀਤੇ। ਬ੍ਰਿਸਬੇਨ ਤੋਂ ਸਰਦਾਰ ਦਿਲਬਾਗ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਹੋਣਹਾਰ ਧੀ ਇਸ ਵੇਲੇ ਦਸਵੀਂ ਕਲਾਸ ਦੀ ਵਿਦਿਆਰਥਣ ਹੈ। ਜ਼ਿਕਰਯੋਗ ਹੈ ਕਿ ਇਹ ਬੱਚੀ ਵਿਲੱਖਣ ਪ੍ਰਤਿਭਾ ਦੀ ਮਾਲਕ ਹੈ, ਉਸ ਨੇ ਬਿਨਾਂ ਕਿਸੇ ਟਿਊਸ਼ਨ, ਗਾਈਡ ਤੇ ਨਿਰਦੇਸ਼ਣ ਦੇ ਇਸ ਪ੍ਰਤਿਯੋਗਤਾ ਬਾਰੇ ਸੁਣਿਆ ਸੀ ਤੇ ਇਸਦੀ ਤਿਆਰੀ ਅਰੰਭ ਕਰ ਦਿੱਤੀ। ਇਸਦੇ ਪਹਿਲੇ ਪੜਾਅ ਤਹਿਤ ਉਸਨੇ ਬ੍ਰਿਸਬੇਨ ਵਿਚ ਹੋਏ ਮੁੱਢਲੀ ਪ੍ਰੀਖਿਆ ਪਾਸ ਕੀਤੀ ਤੇ ਫਿਰ ਅਗਲੇ ਪੜਾਅ ਤਹਿਤ ਨਿਊਜ਼ੀਲੈਂਡ ਵਿਚ ਜਿੱਤ ਕਰਦਿਆਂ ਅਮਰੀਕਾ ਵਿਚ ਹੋਏ ਅੰਤਿਮ ਮੁਕਾਬਲੇ ਲਈ ਕੁਆਲੀਫਾਈ ਕੀਤਾ ਸੀ । ਇਸ ਵਿਚ ਆਪਣੀ ਬੁੱਧੀ ਅਤੇ ਕਾਬਲੀਅਤ ਦਾ ਮੁਜ਼ਾਹਰਾ ਕਰਦਿਆਂ ਕਿਸੇ ਪੰਜਾਬੀ ਬੱਚੇ ਵੱਲੋਂ ਕੀਤਾ ਗਿਆ ਇਹ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਅਤੇ ਹੋਰਨਾਂ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਅਵਨੂਰ ਕੌਰ ਦੇ ਪ੍ਰਦਰਸ਼ਨ ਨਾਲ ਜਿੱਥੇ ਪਰਿਵਾਰ, ਸਕੂਲ ਸਟਾਫ਼ ਤੇ ਵਿਦਿਆਰਥੀਆਂ ਬਹੁਤ ਖੁਸ਼ ਹਨ, ਉੱਥੇ ਪੰਜਾਬੀ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਹੈ। ਫੋਟੋ —- Brisbane pic ਅਵਨੂਰ ਕੌਰ ਜੇਤੂ ਤਮਗਿਆਂ ਦੇ ਨਾਲ। ਤਸਵੀਰ-ਮਹਿੰਦਰ ਪਾਲ ਸਿੰਘ ਕਾਹਲੋਂ
Ad Position 22
No active advertisement
ਪਿਛਲੀ ਖ਼ਬਰ ਗਲੇਨਵੁੱਡ ਵਿਖੇ ਸਾਲਾਨਾ ਅੰਤਰ-ਧਰਮ ਕਾਨਫਰੰਸ ਸੰਪੰਨ ਅਗਲੀ ਖ਼ਬਰ ਟੈਕਸਸ ’ਚ ਬੱਚੇ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਨੂੰ 114 ਸਾਲ ਦੀ ਕੈਦ
Ad Position 24