ਚਾਰ ਇਤਿਹਾਸਕ ਕੋਟ ਅਸਲ ਮਾਲਕਾਂ ਤੱਕ ਪਹੁੰਚਾਉਣ ਦਾ ਕੀਤਾ ਜਾ ਰਿਹੈ ਸ਼ਲਾਘਾਯੋਗ ਉਪਰਾਲਾ
ਵੈਨਕੂਵਰ, 24 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਮਾਈਕ ਵਿਲੀਅਮਜ਼ ਨੂੰ ਪੁਰਾਣੀਆਂ ਵਸਤਾਂ ਵੇਚਣ ਵਾਲੀ ਇਕ ਦੁਕਾਨ ਵਿੱਚੋਂ ਹੱਥਾਂ ਨਾਲ ਤਿਆਰ ਕੀਤੇ ਸਰਦੀਆਂ ’ਚ ਪਹਿਨਣ ਵਾਲੇ ਚਾਰ ਪੁਰਾਤਨ ਕੋਟ ਮਿਲੇ ਹਨ। ਇਹ ਕੋਟ ਕੈਨੇਡਾ ਦੇ ਉੱਤਰੀ ਖੇਤਰ ਨੂਨਾਵੁਤ ਦੇ ਤਾਲੋਯੋਆਕ ਭਾਈਚਾਰੇ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਵੈਨਕੂਵਰ, 24 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਮਾਈਕ ਵਿਲੀਅਮਜ਼ ਨੂੰ ਪੁਰਾਣੀਆਂ ਵਸਤਾਂ ਵੇਚਣ ਵਾਲੀ ਇਕ ਦੁਕਾਨ ਵਿੱਚੋਂ ਹੱਥਾਂ ਨਾਲ ਤਿਆਰ ਕੀਤੇ ਸਰਦੀਆਂ ’ਚ ਪਹਿਨਣ ਵਾਲੇ ਚਾਰ ਪੁਰਾਤਨ ਕੋਟ ਮਿਲੇ ਹਨ। ਇਹ ਕੋਟ ਕੈਨੇਡਾ ਦੇ ਉੱਤਰੀ ਖੇਤਰ ਨੂਨਾਵੁਤ ਦੇ ਤਾਲੋਯੋਆਕ ਭਾਈਚਾਰੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਹੁਣ ਵਿਲੀਅਮਜ਼ ਇਨ੍ਹਾਂ ਵਿਰਾਸਤੀ ਵਸਤਾਂ ਨੂੰ ਮੁੜ ਉਨ੍ਹਾਂ ਦੇ ਮੂਲ ਭਾਈਚਾਰੇ ਤੱਕ ਪਹੁੰਚਾਉਣ ਦਾ ਸਲਾਘਾਯੋਗ ਉਪਰਾਲਾ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰਵਾਇਤੀ ਕੋਟ, ਜਿਨ੍ਹਾਂ ਨੂੰ ‘ਪਾਰਕਾ’ ਕਿਹਾ ਜਾਂਦਾ ਹੈ, ਹੱਥਾਂ ਨਾਲ ਬਣਾਏ ਗਏ ਹਨ ਅਤੇ ਪੁਰਾਤਨ ਦੌਰ ਵਿੱਚ ਇਤਿਹਾਸਕ ਅਤੇ ਸੱਭਿਆਚਾਰਕ ਤੌਰ ਤੇ ਇਨਾਂ ਦਾ ਕਾਫੀ ਮਹੱਤਵ ਗਿਣਿਆ ਜਾਂਦਾ ਸੀ । ਅਜਿਹੇ ਕੋਟ ਉੱਤਰੀ ਕੈਨੇਡਾ ਦੇ ਸਖ਼ਤ ਸਰਦੀ ਵਾਲੇ ਇਲਾਕਿਆਂ ਵਿਚ ਪਹਿਨੇ ਜਾਂਦੇ ਸਨ। ਮਾਈਕ ਵਿਲੀਅਮਜ਼ ਦੀ ਕੋਸ਼ਿਸ਼ ਹੈ ਕਿ ਇਹ ਚਾਰੇ ਕੋਟ ਨੂਨਾਵੁਤ ਦੇ ਤਾਲੋਯੋਆਕ ਭਾਈਚਾਰੇ ਕੋਲ ਵਾਪਸ ਪਹੁੰਚਾਏ ਜਾਣ।