24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਵਿਆਹ ’ਚ ਬੈਠਣ ਨੂੰ ਲੈ ਕੇ ਭਰਾਵਾਂ ਵਿਚਾਲੇ ਵਿਵਾਦ, 4 ਲੱਖ ਪੌਂਡ ਦੀ ਵਿਰਾਸਤ ਦਾ ਮਾਮਲਾ ਅਦਾਲਤ ਪੁੱਜਾ

ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਹਿਰ ਸਲੋਹ ’ਚ 2 ਭਰਾਵਾਂ ਵਿਚਾਲੇ ਪਰਿਵਾਰਕ ਵਿਆਹ ਸਮਾਗਮ ਦੌਰਾਨ ਬੈਠਣ ਨੂੰ ਲੈ ਕੇ ਵਧਿਆ ਵਿਵਾਦ ਆਖ਼ਰਕਾਰ 4 ਲੱਖ ਪੌਂਡ (£400,000) ਦੀ ਵਿਰਾਸਤ ਸਬੰਧੀ ਕਾਨੂੰਨੀ ਲੜਾਈ ਤੱਕ ਜਾ ਪੁੱਜਾ। ਸੈਂਟਰਲ ਲੰਡਨ ਕਾਊਂਟੀ ਕੋਰਟ ਨੇ ਇਸ ਮਾਮਲੇ ਵਿੱਚ 67 ਸਾਲਾ ਟੈਕਸੀ ਚਾਲਕ ਬਾਨੀ ਪ੍ਰਸ਼ਾਦ ਵਰਮਾ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ।

Ad Position 21
No active advertisement
ਅਜੀਤ ਡੈਸਕ 25-11-2026
ਲੰਡਨ, 24 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਹਿਰ ਸਲੋਹ ’ਚ 2 ਭਰਾਵਾਂ ਵਿਚਾਲੇ ਪਰਿਵਾਰਕ ਵਿਆਹ ਸਮਾਗਮ ਦੌਰਾਨ ਬੈਠਣ ਨੂੰ ਲੈ ਕੇ ਵਧਿਆ ਵਿਵਾਦ ਆਖ਼ਰਕਾਰ 4 ਲੱਖ ਪੌਂਡ (£400,000) ਦੀ ਵਿਰਾਸਤ ਸਬੰਧੀ ਕਾਨੂੰਨੀ ਲੜਾਈ ਤੱਕ ਜਾ ਪੁੱਜਾ। ਸੈਂਟਰਲ ਲੰਡਨ ਕਾਊਂਟੀ ਕੋਰਟ ਨੇ ਇਸ ਮਾਮਲੇ ਵਿੱਚ 67 ਸਾਲਾ ਟੈਕਸੀ ਚਾਲਕ ਬਾਨੀ ਪ੍ਰਸ਼ਾਦ ਵਰਮਾ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ। ਦੋਵਾਂ ਭਰਾਵਾਂ ਦੇ ਪਿਤਾ ਗੋਵਰਧਨ ਦਾਸ ਦੀ ਫਰਵਰੀ 2024 ਵਿੱਚ 89 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਨੇ ਮੌਤ ਤੋਂ ਤਿੰਨ ਮਹੀਨੇ ਪਹਿਲਾਂ ਆਪਣੀ ਵਸੀਅਤ ਬਦਲ ਕੇ ਸਾਰੀ ਜਾਇਦਾਦ ਆਪਣੇ ਛੋਟੇ ਪੁੱਤਰ 57 ਸਾਲਾ ਹਰੀਸ਼ ਵਰਮਾ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਦੇ ਨਾਂ ਕਰ ਦਿੱਤੀ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਦੋਵਾਂ ਭਰਾਵਾਂ ਵਿਚਾਲੇ ਪਹਿਲਾਂ ਤੋਂ ਹੀ ਮਤਭੇਦ ਸਨ, ਪਰ 2011 ਵਿੱਚ ਬਾਨੀ ਵਰਮਾ ਦੀ ਧੀ ਦੇ ਵਿਆਹ ਮੌਕੇ ਰਾਖਵੀਆਂ ਸੀਟਾਂ ’ਤੇ ਬੈਠਣ ਨੂੰ ਲੈ ਕੇ ਹੋਏ ਵਿਵਾਦ ਕਾਰਨ ਰਿਸ਼ਤੇ ਹੋਰ ਵਿਗੜ ਗਏ ਸਨ। ਬਾਨੀ ਵਰਮਾ ਨੇ ਅਦਾਲਤ ਵਿੱਚ ਦੋਸ਼ ਲਾਇਆ ਕਿ ਉਸ ਦੇ ਛੋਟੇ ਭਰਾ ਅਤੇ ਉਸ ਦੀ ਪਤਨੀ ਨੇ ਪਿਤਾ ਨੂੰ ਪਰਿਵਾਰ ਦੇ ਬਾਕੀ ਮੈਂਬਰਾਂ ਖ਼ਿਲਾਫ਼ ਗੁੰਮਰਾਹ ਕਰਕੇ ਵਸੀਅਤ ਬਦਲਵਾਈ ਸੀ। ਹਰੀਸ਼ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਜੱਜ ਜੋਨਾਥਨ ਕੋਹੇਨ ਨੇ ਸਬੂਤਾਂ ਦੇ ਆਧਾਰ ’ਤੇ ਨਵੀਂ ਵਸੀਅਤ ਰੱਦ ਕਰਦਿਆਂ 2015 ਦੀ ਪੁਰਾਣੀ ਵਸੀਅਤ ਨੂੰ ਬਹਾਲ ਕਰ ਦਿੱਤਾ। ਇਸ ਤਹਿਤ ਜਾਇਦਾਦ ਦੋਵਾਂ ਭਰਾਵਾਂ ਅਤੇ ਉਨ੍ਹਾਂ ਦੇ ਦੋ ਮਰਹੂਮ ਭੈਣ-ਭਰਾਵਾਂ ਦੇ ਪਰਿਵਾਰਾਂ ਵਿਚਾਲੇ ਚਾਰ ਬਰਾਬਰ ਹਿੱਸਿਆਂ ਵਿੱਚ ਵੰਡੀ ਜਾਵੇਗੀ। ਅਦਾਲਤ ਨੇ ਹਰੀਸ਼ ਵਰਮਾ ਅਤੇ ਉਸ ਦੀ ਪਤਨੀ ਨੂੰ ਮੁਕੱਦਮੇ ਦੇ ਖ਼ਰਚੇ ਵਜੋਂ ਬਾਨੀ ਵਰਮਾ ਨੂੰ ਮੁੱਢ ਲੀ ਅਦਾਇਗੀ ਦੇ ਤੌਰ ’ਤੇ 115,000 ਪੌਂਡ ਦੇਣ ਦਾ ਹੁਕਮ ਵੀ ਦਿੱਤਾ ਹੈ, ਜਿਸ ਕਾਰਨ ਹਰੀਸ਼ ਦੇ ਹਿੱਸੇ ਆਉਣ ਵਾਲੀ ਵਿਰਾਸਤ ਵੀ ਖ਼ਰਚਿਆਂ ਦੀ ਭੇਟ ਚੜ੍ਹ ਜਾਵੇਗੀ। ਗੋਵਰਧਨ ਦਾਸ 1970ਵਿਆਂ ਵਿੱਚ ਭਾਰਤ ਤੋਂ ਬਰਤਾਨੀਆ ਆਏ ਸਨ ਅਤੇ ਹੀਥਰੋ ਹਵਾਈ ਅੱਡੇ ’ਤੇ ਸੁਰੱਖਿਆ ਅਧਿਕਾਰੀ ਵਜੋਂ ਕੰਮ ਕਰਦੇ ਰਹੇ ਸਨ ।
Ad Position 22
No active advertisement
ਪਿਛਲੀ ਖ਼ਬਰ ‘ ਮਿਸ ਟੈਲੈਂਟਿਡ ਪੰਜਾਬਣ 2026’ ਮਨਪ੍ਰੀਤ ਪਨੇਸਰ ਨੇ ਜਿੱਤਿਆ ਅਗਲੀ ਖ਼ਬਰ ਚਾਰ ਇਤਿਹਾਸਕ ਕੋਟ ਅਸਲ ਮਾਲਕਾਂ ਤੱਕ ਪਹੁੰਚਾਉਣ ਦਾ ਕੀਤਾ ਜਾ ਰਿਹੈ ਸ਼ਲਾਘਾਯੋਗ ਉਪਰਾਲਾ
Ad Position 24