02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸੰਪੰਨ <br/>

Ad Position 21
No active advertisement
ਅਜੀਤ ਡੈਸਕ 04-01-2026
ਰਤੀਆ, 3 ਜਨਵਰੀ (ਬੇਅੰਤ ਕੌਰ ਮੰਡੇਰ)-ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਤੀਆ ਵਿਚ 7 ਦਸੰਬਰ ਤੋਂ ਆਯੋਜਿਤ ਸਵੇਰ ਵੇਲੇ ਦੀ ਪ੍ਰਭਾਤ ਫੇਰੀ ਦਾ ਸਮਾਪਨ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਹੋਇਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ | ਪ੍ਰਭਾਤ-ਫੇਰੀ ਸੇਵਾ ਸੁਸਾਇਟੀ ਦੇ ਵਲੰਟੀਅਰ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਸੁਸਾਇਟੀ ਵਲੋਂ ਕੱਢੀ ਗਈ ਪ੍ਰਭਾਤ-ਫੇਰੀ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਸੇਵਕ ਪਰਿਵਾਰਾਂ ਵਲੋਂ ਸਜਾਈ ਗਈ ਸੀ | ਅੱਜ ਦੀ ਪ੍ਰਭਾਤ-ਫੇਰੀ ਸੇਵਾ ਸ਼ਹਿਰ ਦੇ ਭੂਨਾ ਰੋਡ 'ਤੇ ਬਲਵੰਤ ਸਿੰਘ ਦੇ ਸੇਵਕ ਪਰਿਵਾਰ ਦੇ ਨਿਵਾਸ ਸਥਾਨ 'ਤੇ ਆਯੋਜਿਤ ਕੀਤੀ ਗਈ | ਸੰਗਤ ਗੁਰਦੁਆਰਾ ਸਾਹਿਬ ਪੁਰਾਣਾ ਬਾਜ਼ਾਰ ਤੋਂ ਰਵਾਨਾ ਹੋਈ, ਸ਼ਹਿਰ ਵਿਚੋਂ ਲੰਘਦੀ ਹੋਈ ਸੇਵਕ ਪਰਿਵਾਰ ਦੇ ਨਿਵਾਸ ਸਥਾਨ 'ਤੇ ਪਹੁੰਚੀ, ਜਿੱਥੇ ਭਾਈ ਤਿ੍ਲੋਕ ਸਿੰਘ ਦੇ ਰਾਗੀ ਜਥੇ ਨੇ ਸੰਗਤ ਨੂੰ ਸ਼ਬਦ ਕੀਰਤਨ 'ਚ ਸ਼ਾਮਿਲ ਕੀਤਾ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ | ਇੱਥੇ ਸੇਵਾਦਾਰ ਗੁਰਲੀਨ ਕੌਰ ਨੇ ਵੀ ਸ਼ਬਦ ਕੀਰਤਨ 'ਚ ਹਾਜ਼ਰੀ ਭਰੀ | ਇਸ ਦੌਰਾਨ ਗ੍ਰੰਥੀ ਕਿਸ਼ਨ ਸਿੰਘ ਨੇ ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ | ਇਸ ਮੌਕੇ ਜਰਨੈਲ ਸਿੰਘ ਭੂਨਾ, ਅਜਾਇਬ ਸਿੰਘ ਮੰਡੇਰ, ਜਗਜੀਤ ਸਿੰਘ, ਬਲਵਿੰਦਰ ਸਿੰਘ, ਜਗਸੀਰ ਸਿੰਘ, ਫਤਿਹ ਸਿੰਘ, ਹਰਕੀਰਤ ਸਿੰਘ, ਜੈਪਾਲ ਸਿੰਘ, ਗੁਰਚਰਨ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਸੰਦੀਪ ਸਿੰਘ, ਨਛੱਤਰ ਸਿੰਘ, ਮੋਹਨ ਸਿੰਘ, ਬੰਟੀ ਮੋਂਗਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਸਹੁੰ ਚੁੱਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ 149 ਲਾਭਪਾਤਰੀਆਂ ਨੂੰ ਪੱਕੇ ਘਰਾਂ ਲਈ 3.72 ਕਰੋੜ ਰੁਪਏ ਦੇ ਚੈੱਕ ਵੰਡੇ
Ad Position 24