01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਵੈੱਸਟ ਹਲਕੇ ਦੀਆਂ ਨਸ਼ੇ ਲਈ ਸੰਵੇਦਨਸ਼ੀਲ ਥਾਵਾਂ ’ਤੇ ਕੀਤੀ ਕਾਰਵਾਈ, ਮੈਡੀਕਲ ਸਟੋਰ ਤੇ ਤਿੰਨ ਹੋਰ ਇਮਾਰਤਾਂ ਸੀਲ

ਜਲੰਧਰ, 1 ਨਵੰਬਰ (ਜਤਿੰਦਰ ਪੰਮੀ)–ਨਸ਼ੀਲੇ ਪਦਾਰਥਾਂ ਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਸਰਕਾਰ ਵੱਲੋਂ ਵਿੱਢੀ ਗਈ ਜੰਗ ਤਹਿਤ ਕਾਰਵਾਈ ਤਹਿਤ ਕਮਿਸ਼ਨਰੇਟ ਪੁਲਿਸ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਨਾਲ ਮਿਲ ਕੇ ਅੱਜ ਵੈਸਟ ਹਲਕੇ ਦੇ ਥਾਣਾ ਬਸਤੀ ਬਾਵਾ ਖੇਲ ਦੀਆਂ ਨਸ਼ੇ ਦੀ ਵਿਕਰੀ ਲਈ ਸੰਵੇਦਨਸ਼ੀਲ ਥਾਵਾਂ ’ਤੇ ਕਾਰਵਾਈ ਕਰਦਿਆਂ ਮੈਡੀਕਲ ਸਟੋਰ ਤੋਂ ਇਲਾਵਾ ਤਿੰਨ ਹੋਰ ਇਮਾਰਤਾਂ ਸੀਲ ਕੀਤੀਆਂ ਗਈਆਂ। ਇਸ ਕਾਰਵਾਈ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵਲੋਂ ਖੁਦ ਕੀਤੀ ਗਈ।

Ad Position 21
No active advertisement
*ਪੁਲਿਸ, ਪ੍ਰਸ਼ਾਸਨ ਤੇ ਨਿਗਮ ਨੇ ਕੀਤੀ ਨਸ਼ੇ ਦੀ ਕਮਾਈ ਨਾਲ ਕੀਤੀ ਜਾ ਰਹੀ ਉਸਾਰੀ ’ਤੇ ਕੀਤੀ ਕਾਰਵਾਈ *ਨਸ਼ਾ ਵੇਚ ਕੇ ਬਣਾਈਆਂ ਹੋਰ ਇਮਾਰਤਾਂ ਦੀ ਕੀਤੀ ਗਈ ਹੈ ਨਿਸ਼ਾਨਦੇਹੀ, ਛੇਤੀ ਢਾਹੀਆਂ ਜਾਣਗੀਆਂ–ਸੀ. ਪੀ. 02-11-2026
ਜਲੰਧਰ, 1 ਨਵੰਬਰ (ਜਤਿੰਦਰ ਪੰਮੀ)–ਨਸ਼ੀਲੇ ਪਦਾਰਥਾਂ ਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਸਰਕਾਰ ਵੱਲੋਂ ਵਿੱਢੀ ਗਈ ਜੰਗ ਤਹਿਤ ਕਾਰਵਾਈ ਤਹਿਤ ਕਮਿਸ਼ਨਰੇਟ ਪੁਲਿਸ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਨਾਲ ਮਿਲ ਕੇ ਅੱਜ ਵੈਸਟ ਹਲਕੇ ਦੇ ਥਾਣਾ ਬਸਤੀ ਬਾਵਾ ਖੇਲ ਦੀਆਂ ਨਸ਼ੇ ਦੀ ਵਿਕਰੀ ਲਈ ਸੰਵੇਦਨਸ਼ੀਲ ਥਾਵਾਂ ’ਤੇ ਕਾਰਵਾਈ ਕਰਦਿਆਂ ਮੈਡੀਕਲ ਸਟੋਰ ਤੋਂ ਇਲਾਵਾ ਤਿੰਨ ਹੋਰ ਇਮਾਰਤਾਂ ਸੀਲ ਕੀਤੀਆਂ ਗਈਆਂ। ਇਸ ਕਾਰਵਾਈ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵਲੋਂ ਖੁਦ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਏ. ਡੀ. ਸੀ. (ਦਿਹਾਤੀ ਵਿਕਾਸ) ਦਿਵਿਆ ਪੀ., ਏ. ਡੀ. ਸੀ. ਪੀ-2 ਮਾਧਵੀ ਸ਼ਰਮਾ, ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਅਤੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਫਸਰ ਤੇ ਮੁਲਾਜ਼ਮ ਮੌਜੂਦ ਸਨ। ਦੱਸਣਯੋਗ ਹੈ ਕਿ ਸੀਲ ਕੀਤੀਆਂ ਇਮਾਰਤਾਂ ਵਿੱਚ ਦੋ ਹਫ਼ਤੇ ਪਹਿਲਾਂ ਬਸਤੀ ਪੀਰਦਾਦ ਸਥਿਤ ਗੁਰੂ ਰਾਮਦਾਸ ਫਾਰਮਾ ਨਾਂ ਦਾ ਮੈਡੀਕਲ ਸਟੋਰ ਵੀ ਸ਼ਾਮਲ ਹੈ, ਜਿਸ ਤੋਂ ਪੁਲਿਸ ਤੇ ਡਰੱਗ ਵਿਭਾਗ ਨੇ ਬਿਨਾਂ ਰਿਕਾਰਡ ਵਾਲੀਆਂ ਕਰੀਬ 1 ਲੱਖ ਸਪਾਜਮੋਫਸਟ ਫਿਟ ਨਾਂ ਦੀ ਦਵਾਈ ਦੀਆਂ ਗੋਲੀਆਂ ਜ਼ਬਤ ਕੀਤੀਆਂ ਸਨ। ਉਕਤ ਮੈਡੀਕਲ ਸਟੋਰ ਤੋਂ ਇਨ੍ਹਾਂ ਗੋਲੀਆਂ ਦੀ ਖਰੀਦ ਕਰਨ ਜਾਂ ਵੇਚਣ ਸੰਬੰਧੀ ਕੋਈ ਵੀ ਰਿਕਾਰਡ ਨਹੀਂ ਮਿਲਿਆ। ਇਸ ਤੋਂ ਇਲਾਵਾ ਸੀਲ ਕੀਤੀਆਂ ਗਈਆਂ ਤਿੰਨ ਹੋਰ ਇਮਾਰਤਾਂ ਨਸ਼ੇ ਦੀ ਕਮਾਈ ਨਾਲ ਬਣਾਈਆਂ ਜਾ ਰਹੀਆਂ ਸਨ, ਜਿਨ੍ਹਾਂ ਦੀ ਜਾਂਚ ਉਪਰੰਤ ਸਾਂਝੇ ਤੌਰ ’ਤੇ ਉਨ੍ਹਾਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੈਸਟ ਹਲਕੇ ’ਚ ਹਾਟ-ਸਪਾਟ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਜਿਸ ਤੋਂ ਬਾਅਦ ਨਾਜਾਇਜ਼ ਸ਼ਰਾਬ ਰੱਖਣ ਲਈ ਬਣਾਏ ਗਏ ਗੁਦਾਮ ਵਿੱਚੋਂ 40-50 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਮੈਡੀਕਲ ਸਟੋਰ ਸੀਲ ਕੀਤਾ ਗਿਆ ਹੈ, ਜਿਸ ਵਿਚੋਂ 1 ਲੱਖ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ ਸਨ। ਇਸੇ ਤਰ੍ਹਾਂ ਇਕ ਹੋਰ ਮੈਡੀਕਲ ਸਟੋਰ ਸੀਲ ਕੀਤਾ ਹੈ, ਜਿਸ ਦੇ ਮਾਲਕ ਨੂੰ ਪਹਿਲਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਤਸਕਰਾਂ ਵਲੋਂ ਨ ਸ਼ਾ ਵੇਚ ਕੇ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਵੀ ਢਾਹੀਆਂ ਜਾ ਰਹੀਆਂ ਹਨ ਅਤੇ ਹੋਰ ਇਮਾਰਤਾਂ ਦੀ ਵੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ। ਅਗਲੇ ਹਫਤੇ ਤੱਕ ਸਾਰੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਉਨ੍ਹਾਂ ’ਤੇ ਵੀ ਨਿਗਮ ਦਾ ਪੀਲਾ ਪੰਜਾ ਚਲਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸ਼ਰਾਰਤੀ ਅਨਸਰਾਂ ਨੇ ਨਗਰ ਕੀਰਤਨ ਸੰਬੰਧੀ ਲਗਾਏ ਬੋਰਡ ਪਾੜੇ, ਪ੍ਰਬੰਧਕਾਂ ਨੇ ਕਾਰਵਾਈ ਦੀ ਕੀਤੀ ਮੰਗ ਅਗਲੀ ਖ਼ਬਰ ਏ.ਡੀ.ਸੀ.ਪੀ. ਹੈੱਡਕੁਆਰਟਰ ਸਣੇ ਸੇਵਾ-ਮੁਕਤ ਹੋਏ 9 ਪੁਲਿਸ ਅਫਸਰਾਂ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ
Ad Position 24