ਨਾਰਾਇਣਗੜ੍ਹ, 3 ਜਨਵਰੀ (ਪੀ ਸਿੰਘ)-ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨਾਰਾਇਣਗੜ੍ਹ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅੰਬਾਲਾ ਦੀ ਅਗਵਾਈ ਹੇਠ ਔਰਤਾਂ ਅਤੇ ਲੜਕੀਆਂ ਦੇ ਸਰੀਰਕ, ਮਾਨਸਿਕ ਅਤੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਖੇਡ ਮੁਕਾਬਲਾ ਕਰਵਾਇਆ ਗਿਆ | ਭਾਜਪਾ ਮਹਿਲਾ ਮੋਰਚਾ ਦੀ ਸੂਬਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਦੀ ਪਤਨੀ ਮਮਤਾ ਸੈਣੀ ਨੇ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ ਦੇ ਉਦਘਾਟਨ ਮੌਕੇ ਸੀ. ਡੀ. ਪੀ. ਓ. ਅਰਵਿੰਦਰ ਕੌਰ ਨੇ ਮੁੱਖ ਮਹਿਮਾਨ ਮਮਤਾ ਸੈਣੀ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਖੇਡ ਮੇਲੇ 'ਚ ਔਰਤਾਂ ਅਤੇ ਕੁੜੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ 30 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਤੇ ਔਰਤਾਂ ਲਈ ਸਾਈਕਲ ਦੌੜ, 300 ਮੀਟਰ ਤੇ 400 ਮੀਟਰ ਦੌੜਾਂ, ਜਦਕਿ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ 100 ਮੀਟਰ ਦੌੜ, ਸੰਗੀਤਕ ਚੇਅਰ ਤੇ ਡਿਸਕਸ ਥ੍ਰੋ ਆਦਿ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਨਮਰਤਾ (ਪਿੰਡ ਲੋਟੋ) ਸਾਈਕਲ ਦੌੜ, ਗੀਤਾ (ਅੰਬਲੀ) 100 ਮੀਟਰ, ਨਿਧੀ (ਗਧੋਲੀ) 300 ਮੀਟਰ ਦੌੜ, ਰੇਣੂਕਾ ਮਿਊਜ਼ੀਕਲ ਚੇਅਰ ਗਤੀਵਿਧੀ ਅਤੇ ਗੀਤਾ (ਅੰਬਲੀ) ਡਿਸਕਸ ਥ੍ਰੋ 'ਚ ਜੇਤੂ ਰਹੀ | ਇਸ ਤੋਂ ਬਾਅਦ ਮੁੱਖ ਮਹਿਮਾਨ ਮਮਤਾ ਸੈਣੀ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੀਆਂ ਜੇਤੂਆਂ ਨੂੰ ਇਨਾਮਾਂ ਦੇ ਕੇ ਸਨਮਾਨਿਤ ਕੀਤਾ | ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਸਹਿਯੋਗ ਦੇਣ ਬਦਲੇ ਮਹਿਲਾ ਅਤੇ ਬਾਲ ਵਿਕਾਸ ਪ੍ਰਾਜੈਕਟ ਅਫਸਰ ਅਰਵਿੰਦ ਕੌਰ ਨੇ ਡੀ. ਪੀ. ਈ. ਸਚਿਨ ਸੈਣੀ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰ), ਪੀ. ਟੀ. ਆਈ. ਰਵਿੰਦਰ ਕੁਮਾਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ ਲਬਾਣਾ), ਐਮ. ਪੀ. ਐਚ. ਡਬਲਿਊ ਸੁਨੀਤਾ ਰਾਣੀ, ਐਮ. ਪੀ. ਐਚ. ਡਬਲਿਊ (ਪੁਰਸ਼) ਕਟਾਰ ਸਿੰਘ ਤੇ ਸਿਹਤ ਵਿਭਾਗ ਦੇ ਸੁਖਬੀਰ ਸਿੰਘ ਸਮੇਤ ਸਮੁੱਚੇ ਭਾਗੀਦਾਰਾਂ, ਆਂਗਣਵਾੜੀ ਵਰਕਰਾਂ, ਸਹਾਇਕਾਂ ਅਤੇ ਸਹਾਇਕ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਸਹਾਇਕ ਸੀਮਾ ਦੇਵੀ, ਸੁਪਰਵਾਈਜ਼ਰ ਅਨੰੂ, ਸੁਪਰਵਾਈਜ਼ਰ ਸੁਚਿੱਤਰਾ ਸੈਣੀ, ਸੁਪਰਵਾਈਜ਼ਰ ਰਜਿੰਦਰ ਕੌਰ, ਸੁਪਰਵਾਈਜ਼ਰ ਨੇਹਾ, ਪਹਿਲੀ ਟੀਮ ਤੋਂ ਹਰਦੀਪ ਕੌਰ, ਦਫ਼ਤਰ ਤੋਂ ਡਾਟਾ ਐਂਟਰੀ ਆਪ੍ਰੇਟਰ ਮੋਨਿਕਾ, ਸੰਜੀਵ ਅਤੇ ਰਿਸ਼ੂ ਕੁਮਾਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ |