ਸਿਰਸਾ, 5 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਨੇੜਲੇ ਪਿੰਡ ਬਾਜੇਕਾਂ 'ਚ ਇਕ ਬੇਕਾਬੂ ਹੋਇਆ ਟਰੱਕ ਦੁਕਾਨ 'ਚ ਜਾ ਵੜਿਆ | ਟਰੱਕ ਦੇ ਦੁਕਾਨ 'ਚ ਵੜਨ ਕਾਰਨ ਕੰਧ ਤੇ ਛੱਤ ਨੁਕਸਾਨੀ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਪਿੰਡ ਵਾਸੀਆਂ ਨੇ ਸੜਕ 'ਤੇ ਸਪੀਡ ਬ੍ਰੇਕਰ ਬਣਾਏ ਜਾਣ ਦੀ ਮੰਗ ਕੀਤੀ ਹੈ | ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਸਾਮਾਨ ਲੱਦ ਕੇ ਆ ਰਿਹਾ ਇਕ ਟਰੱਕ ਬੇਕਾਬੂ ਹੋ ਕੇ ਧੁੰਦ 'ਚ ਇਕ ਦੁਕਾਨ 'ਚ ਜਾ ਵੜਿਆ | ਟਰੱਕ ਦੇ ਦੁਕਾਨ 'ਚ ਵੜਣ ਨਾਲ ਇਕ ਕੰਧ ਤੇ ਛੱਤ ਨੁਕਸਾਨੀ ਗਈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਦੱਸਿਆ ਗਿਆ ਹੈ ਕਿ ਰਾਜਸਥਾਨ ਤੋਂ ਆਉਂਦਾ ਇਕ ਦੁਕਾਨ 'ਚ ਜਾ ਵੜਿਆ, ਜਿਸ ਕਾਰਨ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ | ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਟਰੱਕ ਡਰਾਈਵਰ ਨੂੰ ਟਰੱਕ ਚੋਂ ਬਾਹਰ ਕੱਢਿਆ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ | ਹਾਦਸੇ ਦਾ ਕਾਰਨ ਧੁੰਦ ਤੇ ਟਰੱਕ 'ਚ ਆਈ ਤਕਨੀਕੀ ਖਰਾਬੀ ਦੱਸਿਆ ਗਿਆ ਹੈ | ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪਿੰਡ 'ਚੋਂ ਲੰਘਣ ਵਾਲੀ ਸੜਕ ਤੋਂ ਕਾਫੀ ਵਾਹਨ ਲੰਘਦੇ ਹਨ | ਸਪੀਡ ਬ੍ਰੇਕਰ ਨਾ ਹੋਣ ਕਾਰਨ ਵਾਹਨ ਤੇਜ਼ ਗਤੀ ਨਾਲ ਚਲਦੇ ਹਨ, ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ | ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੜਕ 'ਤੇ ਸਪੀਡ ਬ੍ਰੇਕਰ ਬਣਾਏ ਜਾਣ |