18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਡੀ. ਐਸ. ਸੀ. ਯੂਥ ਬਿ੍ਗੇਡ ਵਲੋਂ ਸਨਮਾਨ ਸਮਾਰੋਹ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 06-01-2026
ਫ਼ਤਿਹਾਬਾਦ, 5 ਜਨਵਰੀ (ਹਰਬੰਸ ਸਿੰਘ ਮੰਡੇਰ)-ਡੀ. ਐਸ. ਸੀ. ਯੂਥ ਬਿ੍ਗੇਡ ਹਰਿਆਣਾ ਵਲੋਂ ਬਾਬਾ ਭਾਗੀਰਥ ਓਡ ਸਮਾਜ ਧਰਮਸ਼ਾਲਾ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ | ਇਸ ਮੌਕੇ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਰਾਸ਼ਟਰੀ ਓਡ ਸਭਾ ਦੇ ਕੌਮੀ ਪ੍ਰਧਾਨ ਸੁਰੇਸ਼ ਓਡ ਤੇ ਡੀ. ਐਸ. ਸੀ. ਯੂਥ ਬਿ੍ਗੇਡ ਹਰਿਆਣਾ ਦੇ ਸੂਬਾ ਪ੍ਰਧਾਨ ਧਰਮਵੀਰ ਕ੍ਰਾਂਤੀ ਸਮਾਗਮ 'ਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਸਨ | ਸਮਾਗਮ ਦੌਰਾਨ ਸੁਰੇਸ਼ ਓਡ ਨੂੰ ਬਿ੍ਗੇਡ ਦਾ ਸੂਬਾ ਸਰਪ੍ਰਸਤ ਤੇ ਦਿਨੇਸ਼ ਮੰਗਲ ਨੂੰ ਜ਼ਿਲ੍ਹਾ ਪ੍ਰਧਾਨ ਐਲਾਨਿਆ ਗਿਆ | ਮੁੱਖ ਮਹਿਮਾਨ ਸੁਨੀਤਾ ਦੁੱਗਲ ਨੇ ਕਿਹਾ ਕਿ ਡੀ. ਐਸ. ਸੀ. ਭਾਈਚਾਰੇ ਨੂੰ ਬੱਚਿਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਕ ਪੜਿ੍ਹਆ-ਲਿਖਿਆ ਸਮਾਜ ਇਕ ਮਜ਼ਬੂਤ ਸਮਾਜ ਦੀ ਨੀਂਹ ਰੱਖਦਾ ਹੈ | ਆਪਣੇ ਸੰਬੋਧਨ 'ਚ ਸੁਰੇਸ਼ ਓਡ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਤਰੱਕੀ ਅਤੇ ਉੱਨਤੀ ਲਈ ਸਭ ਤੋਂ ਵੱਧ ਜ਼ਰੂਰੀ ਹੈ | ਇਸ ਦੌਰਾਨ ਬਿ੍ਗੇਡ ਦੇ ਸੂਬਾ ਪ੍ਰਧਾਨ ਧਰਮਵੀਰ ਕ੍ਰਾਂਤੀ ਨੇ ਮੰਗ ਕੀਤੀ ਕਿ ਸਰਕਾਰ ਡੀ. ਐਸ. ਸੀ. ਭਾਈਚਾਰੇ ਲਈ 10 ਫੀਸਦੀ ਰਾਖਵੇਂਕਰਨ ਨੂੰ ਵਿਧਾਨ ਸਭਾ ਵਿਚ ਰਸਮੀ ਤੌਰ 'ਤੇ ਪਾਸ ਕਰ ਕੇ ਕਾਨੂੰਨੀ ਦਰਜਾ ਦੇਵੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਰਾਖਵਾਂਕਰਨ ਕਾਨੂੰਨ ਦੁਆਰਾ ਸੁਰੱਖਿਅਤ ਨਹੀਂ ਹੁੰਦਾ ਉਦੋਂ ਤੱਕ ਭਾਈਚਾਰਾ ਆਪਣਾ ਪੂਰਾ ਲਾਭ ਨਹੀਂ ਲੈ ਸਕੇਗਾ | ਇਸ ਮੌਕੇ ਬਾਬਾ ਭਾਗੀਰਥ ਓਡ ਸਮਾਜ ਦੇ ਪ੍ਰਧਾਨ ਰਾਜਕੁਮਾਰ ਸੂਰਾ, ਖ਼ਜ਼ਾਨਚੀ ਦਿਨੇਸ਼ ਗਧਾਈ, ਕੌਮੀ ਮੀਤ ਪ੍ਰਧਾਨ ਰਾਜਬੀਰ ਸਿੰਘ, ਸੂਬਾ ਮੀਡੀਆ ਇੰਚਾਰਜ ਮੱਖਣ ਸਿੰਘ, ਮਾਸਟਰ ਗੋਬਿੰਦ, ਜੇ. ਈ. ਦਿਨੇਸ਼, ਜੇ. ਈ. ਸੁਰੇਸ਼, ਸਾਬਕਾ ਤਹਿਸੀਲਦਾਰ ਰਾਮਚੰਦਰ, ਸਾਬਕਾ ਬੀ. ਡੀ. ਪੀ. ਓ. ਓਮ ਪ੍ਰਕਾਸ਼, ਰਘੁਬੀਰ, ਜੀਵਨ ਦਾਸ, ਟੇਕਚੰਦ ਨੰਬਰਦਾਰ, ਵਿਜੇ ਕੁਮਾਰ, ਵੀਰਭਾਨ ਸੂਰਾ, ਸਰਪੰਚ ਅਜੈ, ਰਾਧੇਸ਼ਿਆਮ, ਵੇਦਪਾਲ, ਬੰਸੀਲਾਲ ਡੂਮ, ਜਗਦੀਸ਼ ਨਾਇਕ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਂਗੇਆਣਾ 'ਚ ਗੁਰਪੁਰਬ ਨੂੰ ਸਮਰਪਿਤ ਕੈਂਪ 'ਚ 55 ਯੂਨਿਟ ਖੂਨਦਾਨ <br/> ਅਗਲੀ ਖ਼ਬਰ ਐਚਟੈੱਟ ਪ੍ਰੀਖਿਆ ਦੇ ਨਤੀਜਿਆਂ 'ਚ ਪਰਚੀ ਖਰਚੀ ਦੀ ਸ਼ਰੇਆਮ ਵਰਤੋਂ ਹੋਈ-ਦਿਗਵਿਜੈ ਚੌਟਾਲਾ <br/>
Ad Position 24