ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਪੁਸਤਕ ਮੇਲਾ ਲਗਾਇਆ <br/>

Ad Position 21
No active advertisement
ਪੁਸਤਕ ਮੇਲੇ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਪਿ੍ੰਸੀਪਲ ਡਾ. ਰਸ਼ਮੀ ਵਿਜ | ਤਸਵੀਰ-ਜੀ.ਪੀ.ਸਿੰਘ <br/> 26-01-2026
ਜਲੰਧਰ, 25 ਜਨਵਰੀ (ਪਵਨ ਖਰਬੰਦਾ)- ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪਾਉਣ ਦੇ ਉਦੇਸ਼ ਨਾਲ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਵਿਖੇ ਇੱਕ ਵਿਦਿਅਕ ਪੁਸਤਕ ਮੇਲਾ ਲਾਇਆ ਗਿਆ | ਮੇਲੇ ਦਾ ਉਦਘਾਟਨ ਸਕੂਲ ਦੀ ਪਿ੍ੰਸੀਪਲ ਡਾ. ਰਸ਼ਮੀ ਵਿਜ ਵਲੋਂ ਕੀਤਾ ਗਿਆ | ਇੱਕ ਪਾਠਕ ਹੋਣ ਦੇ ਨਾਤੇ ਉਨ੍ਹਾਂ ਨੇ ਪ੍ਰਦਰਸ਼ਿਤ ਸੰਗ੍ਰਹਿ ਤੋਂ ਵਿਦਿਆਰਥੀਆਂ ਦੀ ਦਿਲਚਸਪੀ ਵਾਲੀਆਂ ਕਿਤਾਬਾਂ ਬਾਰੇ ਵਿਸਥਾਰ ਵਿੱਚ ਪੁੱਛਗਿੱਛ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਨ ਦੇ ਬਹੁਪੱਖੀ ਲਾਭਾਂ ਬਾਰੇ ਜਾਣਕਾਰੀ ਦਿੱਤੀ ਤੇ ਡਿਜੀਟਲ ਡਿਵਾਈਸਾਂ ਅਤੇ ਏ.ਆਈ. ਦੀ ਦਿਲਚਸਪ ਮੌਜੂਦਗੀ ਦੇ ਵਿਚਕਾਰ ਆਪਣੇ ਨਿੱਜੀ ਪੁਸਤਕ ਸੰਗ੍ਰਹਿ ਬਣਾਉਣ ਲਈ ਉਤਸ਼ਾਹਿਤ ਕੀਤਾ | ਇਸ ਦੌਰਾਨ ਵੱਖ-ਵੱਖ ਉਮਰ ਸਮੂਹਾਂ ਲਈ ਢੁਕਵੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੇਲਾ ਤਿੰਨ ਦਿਨਾਂ ਤੱਕ ਚੱਲੇਗਾ | ਵਿਕਰੀ ਲਈ ਉਪਲਬਧ ਕਿਤਾਬਾਂ ਸਕਾਲਸਟਿਕ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ | ਇਹ ਸਮਾਗਮ 'ਰੀਡਰਜ਼ ਕਲੱਬ' ਤੇ 'ਲਿਟਰੇਰੀ ਕਲੱਬ ਦੀ ਪਹਿਲਕਦਮੀ ਹੇਠ ਕਰਵਾਇਆ ਜਾ ਰਿਹਾ ਹੈ | ਵਿਦਿਆਰਥੀ ਇਸ ਸਮਾਗਮ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ ਤੇ ਆਪਣੀ ਪਸੰਦ ਅਨੁਸਾਰ ਕਿਤਾਬਾਂ ਖਰੀਦ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕੇ. ਐਮ. ਵੀ. ਨੇ ਉਤਸ਼ਾਹ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ ਅਗਲੀ ਖ਼ਬਰ ਹਾਈ ਕੋਰਟ 'ਚ ਰਿੱਟ ਪਾਉਣ ਬਾਰੇ ਬਿਲਡਿੰਗ ਇੰਜੀਨੀਅਰਾਂ ਵਲੋਂ ਪੰਜਾਬ ਪ੍ਰਧਾਨ ਨੂੰ ਸਮਰਥਨ <br/>
Ad Position 24
No active advertisement