ਜਲੰਧਰ, 25 ਜਨਵਰੀ (ਜਸਪਾਲ ਸਿੰਘ)-ਕੰਨਿਆ ਮਹਾਂ ਵਿਦਿਆਲਾ (ਆਟੋਨੋਮਸ) ਨੇ ਬਸੰਤ ਪੰਚਮੀ ਦਾ ਤਿਉਹਾਰ ਭਾਰੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ | ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਪੀਲੇ ਰੰਗ ਦੇ ਵਿਸ਼ੇਸ਼ ਪਹਿਰਾਵੇ ਪਹਿਨ ਕੇ ਸਮਾਰੋਹ ਦੀ ਸ਼ੋਭਾ ਵਧਾਈ | ਪ੍ਰੋ. (ਡਾ.) ਅਤੀਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਅਤੇ ਫੈਕਲਟੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਭ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ, ਨਵੀਂ ਊਰਜਾ, ਨਵੇਂ ਜੀਵਨ, ਚਮਕਦਾਰ ਭਵਿੱਖ, ਖੁਸ਼ਹਾਲੀ ਤੇ ਸੰਮਿ੍ੱਧੀ ਦਾ ਪ੍ਰਤੀਕ ਹੈ | ਮਾਂ ਸਰਸਵਤੀ ਨੂੰ ਸਮਰਪਿਤ ਸਰਸਵਤੀ ਪੂਜਨ ਵੀ ਕੀਤਾ ਗਿਆ | ਪੀ.ਜੀ. ਸੰਗੀਤ ਵਿਭਾਗ ਵੱਲੋਂ 'ਸਰਸਵਤੀ ਵੰਦਨਾ' ਵੀ ਕਰਵਾਈ ਗਈ | ਵਿਦਿਆਰਥਣਾਂ ਨੇ ਰੰਗ-ਬਰੰਗੀਆਂ ਪਤੰਗਾਂ ਵੀ ਤਿਆਰ ਕੀਤੀਆਂ | ਪ੍ਰੋ. (ਡਾ.) ਅਤੀਮਾ ਸ਼ਰਮਾ ਦਿਵੇਦੀ ਨੇ ਸਮਾਰੋਹ ਲਈ ਡਾ. ਮਧੁਮੀਤ (ਅਧਿਆਕਸ਼, ਪੀ.ਜੀ. ਅੰਗਰੇਜੀ ਵਿਭਾਗ) ਤੇ ਡਾ. ਪੁਨਮ ਸ਼ਰਮਾ (ਅਧਿਆਕਸ਼, ਪੀ. ਜੀ. ਸੰਗੀਤ ਵਿਭਾਗ) ਦੀ ਸ਼ਲਾਘਾ ਕੀਤੀ |