ਕਾਲਾਂਵਾਲੀ/ਸਿਰਸਾ, 3 ਫਰਵਰੀ (ਭੁਪਿੰਦਰ ਪੰਨੀਵਾਲੀਆ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮਹਾਜਨ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਸੱਤ ਦਿਨਾਂ ਸ੍ਰੀ ਦੇਵੀ ਭਾਗਵਤ ਕਥਾ ਦਾ ਦੂਜੇ ਦਿਨ ਦੀ ਕਥਾ ਦੀ ਸ਼ੁਰੂਆਤ ਪੂਜਾ ਤੇ ਸਹੀ ਵੈਦਿਕ ਰਸਮਾਂ ਨਾਲ ਹੋਈ | ਇਸ ਮੌਕੇ ਸਮਾਜ ਸੇਵਕ ਸੂਰਜ ਠੇਕੇਦਾਰ, ਅਸ਼ੋਕ ਕੁਮਾਰ, ਗੌਰਵ ਅਰੋੜਾ ਤੇ ਸੰਦੀਪ ਅਰੋੜਾ ਨੇ ਆਪਣੇ ਪਰਿਵਾਰਾਂ ਸਮੇਤ ਪੂਜਾ ਕੀਤੀ ਤੇ ਕਥਾ ਦਾ ਉਦਘਾਟਨ ਕੀਤਾ | ਕਥਾ ਦੇ ਦੂਜੇ ਦਿਨ ਸਾਧਵੀ ਭੱਦਰਾ ਭਾਰਤੀ ਨੇ ਕਿਹਾ ਕਿ ਸ੍ਰੀ ਦੇਵੀ ਭਾਗਵਤ ਮਹਾਪੁਰਾਣ ਸਿਰਫ਼ ਕਹਾਣੀਆਂ ਦਾ ਸੰਗ੍ਰਹਿ ਨਹੀਂ ਹੈ, ਸਗੋਂ ਇਕ ਬ੍ਰਹਮ ਗ੍ਰੰਥ ਹੈ ਜੋ ਮਨੁੱਖੀ ਜੀਵਨ ਨੂੰ ਕਦਰਾਂ-ਕੀਮਤਾਂ, ਸਵੈ-ਸੰਜਮ ਅਤੇ ਕਰਤੱਵ ਦੇ ਮਾਰਗ 'ਤੇ ਮਾਰਗਦਰਸ਼ਨ ਕਰਦਾ ਹੈ | ਇਹ ਅÏਰਤਾਂ ਨੂੰ ਕਮਜ਼ੋਰ ਨਹੀਂ ਸਗੋਂ ਬ੍ਰਹਿਮੰਡ ਦੀ ਪ੍ਰੇਰਕ ਸ਼ਕਤੀ ਵਜੋਂ ਸਥਾਪਿਤ ਕਰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ, ਜਦੋਂ ਸਮਾਜ ਤੇ ਨੌਜਵਾਨ ਉਲਝਣ, ਤਣਾਅ ਅਤੇ ਦਿਸ਼ਾਹੀਣਤਾ 'ਚੋਂ ਗੁਜ਼ਰ ਰਹੇ ਹਨ, ਦੇਵੀ ਭਾਗਵਤ ਦੀਆਂ ਸਿੱਖਿਆਵਾਂ ਆਤਮ-ਵਿਸ਼ਵਾਸ, ਬੁੱਧੀ ਤੇ ਸਹੀ ਫੈਸਲਾ ਲੈਣ ਦੀ ਸ਼ਕਤੀ ਨੂੰ ਜਗਾ ਕੇ ਜੀਵਨ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਦੀਆਂ ਹਨ | ਸਾਧਵੀ ਭੱਦਰਾ ਭਾਰਤੀ ਨੇ ਕਿਹਾ ਕਿ ਦੇਵੀ ਦੁਰਗਾ ਦੇ ਨੌਂ ਰੂਪ ਨੌਜਵਾਨਾਂ ਨੂੰ ਸਿਖਾਉਂਦੇ ਹਨ ਕਿ ਸ਼ਕਤੀ ਦਾ ਅਸਲ ਰੂਪ ਗੁੱਸਾ ਜਾਂ ਹੰਕਾਰ ਨਹੀਂ, ਸਗੋਂ ਸੰਜਮ, ਹਿੰਮਤ ਤੇ ਸੇਵਾ ਦੀ ਭਾਵਨਾ ਹੈ | ਜੇਕਰ ਨੌਜਵਾਨ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿਚ ਲਗਾਉਣ, ਤਾਂ ਉਹ ਆਪਣੇ ਆਪ ਦੇ ਨਾਲ-ਨਾਲ ਸਮਾਜ ਤੇ ਰਾਸ਼ਟਰ ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ | ਇਸ ਮੌਕੇ ਵਿਨੈ ਵਰਮਾ, ਟੇਕ ਚੰਦ, ਨਰਿੰਦਰ ਬਾਂਸਲ, ਕੁੱਕੂ ਰੋੜੀ ਵਾਲਾ, ਕਿ੍ਸ਼ਨ ਕੁਮਾਰ ਜੇਈ, ਅਜੈ ਜੈਮਾਕੋ, ਦਰਸ਼ਨ ਗਰਗ ਦਾਦੂ, ਤੁਸ਼ਾਰ ਗਰਗ ਆਦਿ ਮੌਜੂਦ ਸਨ |