26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਪ੍ਰੀ-ਪਲੇਸਮੈਂਟ ਭਾਸ਼ਨ ਦਾ ਕੀਤਾ ਪ੍ਰਬੰਧ

Ad Position 21
No active advertisement
ਅਜੀਤ ਡੈਸਕ 07-02-2026
ਯਮੁਨਾਨਗਰ, 6 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਕਰੀਅਰ ਕਾਊਾਸਲਿੰਗ ਤੇ ਪਲੇਸਮੈਂਟ ਸੈੱਲ ਵਲੋਂ ਆਈ. ਸੀ. ਆਈ. ਸੀ. ਆਈ ਬੈਂਕ ਦੇ 'ਐਸਪਾਇਰ' ਸਿਖਲਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਇਕ ਪ੍ਰੀ-ਪਲੇਸਮੈਂਟ ਭਾਸ਼ਣ ਦਾ ਪ੍ਰਬੰਧ ਕੀਤਾ | ਇਸ ਮੌਕੇ ਬੈਂਕ ਦੀ ਐਚ. ਆਰ. ਈਸ਼ਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਬੈਂਕ ਦੀਆਂ ਨੀਤੀਆਂ, ਟੀਚਿਆਂ, ਚੋਣ ਪ੍ਰਕਿਰਿਆ, ਤਨਖਾਹ ਪੈਕੇਜਾਂ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਪ੍ਰੋਗਰਾਮ 'ਚ ਜਿਥੇ 300 ਦੇ ਕਰੀਬ ਵਿਦਿਆਰਥੀਆਂ ਵਲੋਂ ਭਾਗ ਲਿਆ, ਉਥੇ ਹੀ ਆਈ. ਸੀ. ਆਈ. ਸੀ. ਆਈ. ਬੈਂਕ ਯਮੁਨਾਨਗਰ ਦੇ ਖੇਤਰੀ ਮੁਖੀ ਅਗਨ ਰਾਣਾ ਤੇ ਬ੍ਰਾਂਚ ਮੁਖੀ ਪੂਰਨਿਮਾ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਲਰਨੇਟ ਸਕਿੱਲਜ਼ ਲਿਮ. ਦੇ ਏਵਨ-ਏ. ਆਈ. ਸਿਖਲਾਈ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੀ ਵੰਡੇ ਗਏ | ਅੰਤ 'ਚ ਕਾਲਜ ਦੇ ਕਾਰਜਕਾਰੀ ਪਿ੍ੰ. ਡਾ. ਮਨੋਹਰ ਗੋਇਲ ਨੇ ਪਲੇਸਮੈਂਟ ਸੈੱਲ ਟੀਮ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮੇਅਰ ਸੁਮਨ ਬਾਹਮਣੀ ਵਲੋਂ ਕਨੱ੍ਹਈਆ ਸਾਹਿਬ ਚੌਕ ਸਥਿਤ ਨਿਗਮ ਦਫ਼ਤਰ ਦਾ ਅਚਨਚੇਤ ਨਿਰੀਖਣ ਕਈ ਕਰਮਚਾਰੀ ਆਪਣੀਆਂ ਸੀਟਾਂ... ਅਗਲੀ ਖ਼ਬਰ ਜੰਤਰ ਮੰਤਰ 'ਤੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ - ਪਰਮਜੀਤ ਸਿੰਘ ਪੰਮਾ
Ad Position 24