07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਜੇ. ਸੀ. ਡੀ. ਯੂਨੀਵਰਸਿਟੀ ਵਿਖੇ ਕਰਵਾਇਆ ਇਕ ਰੋਜ਼ਾ ਅੰਤਰਰਾਸ਼ਟਰੀ ਸਿੰਪੋਜ਼ੀਅਮ <br/>

Ad Position 21
No active advertisement
ਸਿਰਸਾ ਦੇ ਜੇ. ਸੀ. ਡੀ. ਮੈਮੋਰੀਅਲ ਕਾਲਜ ਵਿਚ ਇਕ ਰੋਜ਼ਾ ਅੰਤਰਾਸ਼ਟਰੀ ਸੰਪੋਜ਼ੀਅਮ ਵਿਚ ਸੋਵੀਨਾਰ ਰਿਲੀਜ਼ ਕਰਦੇ ਮੁੱਖ ਮਹਿਮਾਨ ਪੋ੍ਰ. ਵਿਜੇ ਕੁਮਾਰ ਤੇ ਹੋਰ | ਤਸਵੀਰ : ਪੰਨੀਵਾਲੀਆ<br/> 25-02-2026

ਸਿਰਸਾ, 24 ਫਰਵਰੀ (ਪ. ਪ.)-ਜੇ. ਸੀ. ਡੀ. ਮੈਮੋਰੀਅਲ ਕਾਲਜ ਸਿਰਸਾ ਵਿਖੇ ਇਕ ਰੋਜ਼ਾ ਅੰਤਰਰਾਸ਼ਟਰੀ ਸਿੰਪੋਜ਼ੀਅਮ ਕਰਵਾਇਆ | ਸਿੰਪੋਜ਼ੀਅਮ ਬਹੁ-ਅਨੁਸ਼ਾਸਨੀ ਖੋਜ ਵਿਚ ਉਭਰਦੇ ਰੁਝਾਨ ਤੇ ਨਵੀਨਤਾਵਾਂ ਵਿਸ਼ੇ 'ਤੇ ਕੇਂਦਿ੍ਤ ਸੀ | ਪ੍ਰੋ. ਵਿਜੇ ਕੁਮਾਰ, ਵਾਈਸ ਚਾਂਸਲਰ, ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ, ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਸਨ | ਉਨ੍ਹਾਂ ਦੇ ਨਾਲ ਪ੍ਰੋ. (ਡਾ.) ਪੰਕਜ ਸ਼ਰਮਾ ਤਕਨੀਕੀ ਸਲਾਹਕਾਰ ਵਾਈਸ ਚਾਂਸਲਰ, ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ | ਪ੍ਰੋ. (ਡਾ.) ਸੁਨੀਲ ਕੁਮਾਰ ਰਜਿਸਟਰਾਰ, ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਸਮਾਪਤੀ ਸੈਸ਼ਨ ਵਿੱਚ ਮੁੱਖ ਮਹਿਮਾਨ ਸਨ | ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਜੈ ਪ੍ਰਕਾਸ਼, ਡਾਇਰੈਕਟਰ ਜਨਰਲ, ਜੇ. ਸੀ. ਡੀ. ਯੂਨੀਵਰਸਿਟੀ ਨੇ ਕੀਤੀ, ਜਦਕਿ ਪ੍ਰੋ. ਰਣਜੀਤ ਸਿੰਘ ਪਿ੍ੰਸੀਪਲ, ਜੇ. ਸੀ. ਡੀ. ਮੈਮੋਰੀਅਲ ਕਾਲਜ, ਸਿਰਸਾ ਨੇ ਕੋਆਰਡੀਨੇਟਰ ਵਜੋਂ ਸੇਵਾ ਨਿਭਾਈ | ਸਹਿ-ਸੰਯੋਜਕ ਡਾ. ਅਮਰੀਕ ਸਿੰਘ ਗਿੱਲ ਤੇ ਡਾ. ਅਨੀਤਾ ਮੱਕੜ ਨੇ ਇਸ ਪ੍ਰੋਗਰਾਮ ਵਿਚ ਸਰਗਰਮ ਭੂਮਿਕਾ ਨਿਭਾਈ | ਡਾ. ਰਾਕੇਸ਼ ਤੇ ਸੋਮਵੀਰ ਪ੍ਰਬੰਧਕ ਸਕੱਤਰਾਂ ਵਜੋਂ ਪ੍ਰੋਗਰਾਮ ਦੇ ਪ੍ਰਬੰਧਾਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ | ਰਜਿਸਟਰਾਰ ਡਾ. ਸੁਧਾਂਸ਼ੂ ਗੁਪਤਾ, ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਦੇ ਪਿ੍ੰਸੀਪਲ, ਪ੍ਰੋਫੈਸਰ, ਅਧਿਕਾਰੀ, ਸਟਾਫ਼ ਤੇ ਵਿਦਿਆਰਥੀ ਇਸ ਮੌਕੇ 'ਤੇ ਮੌਜੂਦ ਸਨ | ਇਸ ਮੌਕੇ ਮੁੱਖ ਮਹਿਮਾਨ ਪ੍ਰੋਫੈਸਰ (ਡਾ.) ਵਿਜੇ ਕੁਮਾਰ ਨੇ ਸਿੰਪੋਜ਼ੀਅਮ ਵਿੱਚ ਸ਼ਾਮਲ ਸਾਰੇ ਵਿਦਵਾਨਾਂ, ਖੋਜਕਰਤਾਵਾਂ ਅਤੇ ਭਾਗੀਦਾਰਾਂ ਦਾ ਦਿਲੋਂ ਧੰਨਵਾਦ ਕੀਤਾ | ਮੁੱਖ ਬੁਲਾਰੇ ਪ੍ਰੋ. (ਡਾ.) ਪੰਕਜ ਸ਼ਰਮਾ ਨੇ ਕਿਹਾ ਕਿ ਅੰਤਰਰਾਸ਼ਟਰੀ ਸਿੰਪੋਜ਼ੀਅਮ ਦਾ ਉਦੇਸ਼ ਸਿਰਫ਼ ਖੋਜ ਪੱਤਰ ਪੇਸ਼ ਕਰਨਾ ਨਹੀਂ ਹੈ, ਸਗੋਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਅਤੇ ਸਹਿਯੋਗੀ ਖੋਜ ਨੂੰ ਉਤਸ਼ਾਹਿਤ ਕਰਨਾ ਵੀ ਹੈ | ਅੰਤਰਰਾਸ਼ਟਰੀ ਪੱਧਰ 'ਤੇ ਯੂਨਾਈਟਿਡ ਕਿੰਗਡਮ, ਨਿਊਜ਼ੀਲੈਂਡ, ਕੈਨੇਡਾ ਤੇ ਆਸਟਰੇਲੀਆ ਦੇ ਭਾਗੀਦਾਰਾਂ ਨੇ ਆਨਲਾਈਨ ਹਿੱਸਾ ਲਿਆ | ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ, ਮੁੱਖ ਬੁਲਾਰੇ ਤੇ ਪ੍ਰਧਾਨਗੀ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਿਖਲਾਈ ਕੈਂਪ ਵਿੱਚ ਸਿਖਿਆਰਥੀਆਂ ਨੇ ਟ੍ਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ <br/> ਅਗਲੀ ਖ਼ਬਰ ਅÏਰਤਾਂ ਲਈ ਸੁਰੱਖਿਅਤ ਵਾਤਾਵਰਨ ਬਣਾਉਣਾ ਸਮਾਜ ਦੀ ਤਰੱਕੀ ਵੱਲ ਇਕ ਕਦਮ-ਡਾ. ਜੋਗਿੰਦਰ ਸਿੰਘ <br/>
Ad Position 24