20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਨਵੇਂ ਬੱਸ ਅੱਡੇ ਤੋਂ ਆਈ. ਟੀ. ਆਈ. ਨੂੰ ਜਾਣ ਵਾਲੇ ਵਿਦਿਆਰਥੀ ਜੋਖ਼ਮ ਭਰਿਆ ਸਫ਼ਰ ਕਰ ਰਹੇ ਹਨ <br/>

Ad Position 21
No active advertisement
ਅਜੀਤ ਡੈਸਕ 27-02-2026
ਟੋਹਾਣਾ/ਜਾਖ਼ਲ, 26 ਫ਼ਰਵਰੀ (ਮਨਜੀਤ ਸਿੰਘ)-ਟੋਹਾਣਾ ਨਵੇਂ ਬੱਸ ਅੱਡੇ ਤੋਂ ਆਈ. ਟੀ. ਆਈ. ਨੂੰ ਜਾਣ ਵਾਲੀਆਂ ਬੱਸਾਂ ਵਿਚ ਵਿਦਿਆਰਥੀ ਬਹੁਤ ਜੋਖ਼ਮ ਭਰਿਆ ਸਫ਼ਰ ਕਰ ਰਹੇ ਦੇਖੇ ਜਾ ਰਹੇ ਹਨ | ਇਸ ਸੰਬੰਧੀ ਇਕ ਵੀਡੀਓ ਵੀ ਵਾਇਰਲ ਹੋਈ, ਜਿਸ ਵਿਚ ਨਵੇਂ ਬੱਸ ਅੱਡੇ ਤੋਂ ਆਈ. ਟੀ. ਆਈ. ਸਿੰਬਲ ਰੋਡ 'ਤੇ ਜਾਣ ਵਾਲੀ ਬੱਸ ਪੂਰੀ ਤਰ੍ਹਾਂ ਭਰੀ ਹੋਈ ਹੁੰਦੀ ਹੈ ਜਿਸ 'ਤੇ ਆਈ. ਟੀ. ਆਈ. ਦੇ ਵਿਦਿਆਰਥੀ ਬਾਰੀਆਂ ਤੋਂ ਬਾਹਰ ਲਮਕੇ ਹੋਏ ਦਿਖਾਈ ਦਿੰਦੇ ਹਨ | ਜਦਕਿ ਰੋਡਵੇਜ਼ ਵਲੋਂ ਦੋ ਸਿਟੀ ਬੱਸਾਂ ਵੀ ਚਲਾਈਆਂ ਗਈਆਂ ਸਨ ਜਿਸ 'ਤੇ ਜਾਣ ਦੀ ਬਜਾਏ ਇਹ ਵਿਦਿਆਰਥੀ ਹੋਰਨਾਂ ਬੱਸਾਂ ਉੱਪਰ ਜਾਂਦੇ ਹਨ, ਜੋ ਕਿ ਭੀੜ ਹੋਣ ਕਾਰਨ ਉਹ ਆਪਣਾ ਸਫ਼ਰ ਬਾਰੀਆਂ ਵਿਚੋਂ ਦੀ ਬਾਹਰ ਲਮਕ ਕੇ ਕਰ ਰਹੇ ਹੁੰਦੇ ਹਨ | ਇਸ ਸੰਬੰਧੀ ਪ੍ਰਸ਼ਾਸਨ ਨੇ ਬਹੁਤ ਵਾਰ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝਦੇ ਨਹੀਂ | ਅਗਰ ਬੱਸ ਰੁਕਦੀ ਹੈ ਤਾਂ ਪੁਲਿਸ ਨੂੰ ਦੇਖ ਕੇ ਵਿਦਿਆਰਥੀ ਉਰ੍ਹੇ-ਪਰ੍ਹੇ ਹੋ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਚੀਕਾ ਕਰੇਗਾ ਖੇਡ ਸਮਾਗਮ ਦੀ ਮੇਜ਼ਬਾਨੀ-ਡਾ. ਜਸਬੀਰ ਸਿੰਘ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ 'ਆਤਮ-ਨਿਰਭਰ ਭਾਰਤ ਲਈ ਏ. ਆਈ. ਇਕ ਉਤਪ੍ਰੇਰਕ ਵਜੋਂ' ਵਿਸ਼ੇ 'ਤੇ ਭਾਸ਼ਨ ਕਰਵਾਇਆ <br/...
Ad Position 24