20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ 'ਆਤਮ-ਨਿਰਭਰ ਭਾਰਤ ਲਈ ਏ. ਆਈ. ਇਕ ਉਤਪ੍ਰੇਰਕ ਵਜੋਂ' ਵਿਸ਼ੇ 'ਤੇ ਭਾਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 27-02-2026
ਯਮੁਨਾਨਗਰ, 26 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਰਸਾਇਣ ਵਿਗਿਆਨ ਤੇ ਭੌਤਿਕ ਵਿਗਿਆਨ ਵਿਭਾਗਾਂ ਦੇ ਸਹਿਯੋਗ ਨਾਲ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈੱਲ (ਆਈ. ਕਿਊ. ਏ. ਸੀ.) ਤੇ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈੱਲ (ਆਈ. ਆਈ. ਸੀ.) ਦੁਆਰਾ 'ਆਤਮ-ਨਿਰਭਰ ਭਾਰਤ ਲਈ ਏ. ਆਈ. ਇਕ ਉਤਪ੍ਰੇਰਕ ਵਜੋਂ' ਵਿਸ਼ੇ 'ਤੇ ਮਾਹਿਰ ਭਾਸ਼ਨ ਕਰਵਾਇਆ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਗੀਤ ਨਾਲ ਹੋਈ, ਉਪਰੰਤ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਡਾ. ਭੱਲਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਵਰਗੇ ਦੇਸ਼ ਲਈ ਯੁਵਾ, ਵਿਭਿੰਨਤਾ ਤੇ ਬੌਧਿਕ ਪੂੰਜੀ ਦੁਆਰਾ ਸਸ਼ਕਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਸਿਰਫ਼ ਇਕ ਮੌਕਾ ਨਹੀਂ ਹੈ, ਸਗੋਂ ਇਹ ਵਿਸ਼ਵ-ਵਿਆਪੀ ਲੀਡਰਸ਼ਿਪ ਪ੍ਰਤੀ ਇਕ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਸਿਰਫ਼ ਇਕ ਅਕਾਦਮਿਕ ਰਸਮ ਨਹੀਂ ਹੈ, ਸਗੋਂ ਇਹ ਗਿਆਨ ਤੇ ਰਾਸ਼ਟਰ ਨਿਰਮਾਣ ਵਿਚਕਾਰ ਇਕ ਸੰਵਾਦ ਹੈ | ਇਸ ਮੌਕੇ ਵਾਈਸ ਪਿ੍ੰ. ਡਾ. ਪ੍ਰਤਿਮਾ ਸ਼ਰਮਾ ਤੇ ਆਈ. ਕਿਊ. ਏ. ਸੀ. ਕੋਆਰਡੀਨੇਟਰ ਡਾ. ਕੈਥਰੀਨ ਮਸੀਹ ਦੀ ਮੌਜੂਦਗੀ ਨੇ ਇਸ ਪ੍ਰੋਗਰਾਮ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ | ਇਸ ਮੌਕੇ ਮੁੱਖ ਬਲਾਰੇ ਵਜੋਂ ਪੁੱਜੇ ਡਾ. ਪੁਨੀਤ ਬੰਗਾ (ਸਹਾਇਕ ਪ੍ਰੋ. ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਮਹਾਂਰਿਸ਼ੀ ਮਾਰਕੰਡੇਸ਼ਵਰ ਇੰਜੀਨੀਅਰਿੰਗ ਕਾਲਜ ਮੁਲਾਣਾ ਦੇ ਅਧੀਨ ਮਹਾਂਰਿਸ਼ੀ ਮਾਰਕੰਡੇਸ਼ਵਰ ਡੀਮਡ ਟੂ ਬੀ ਯੂਨੀਵਰਸਿਟੀ) ਨੇ ਦੱਸਿਆ ਕਿ ਕਿਵੇਂ ਏ. ਆਈ. ਸਿਹਤ ਸੰਭਾਲ, ਖੇਤੀਬਾੜੀ, ਸਿੱਖਿਆ, ਸ਼ਾਸਨ ਤੇ ਉਦਯੋਗ ਵਰਗੇ ਖੇਤਰਾਂ ਨੂੰ ਬਦਲ ਰਹੀ ਹੈ | ਉਨ੍ਹਾਂ 'ਆਤਮ-ਨਿਰਭਰ ਭਾਰਤ ਅਭਿਆਨ' ਦੇ ਦਿ੍ਸ਼ਟੀਕੋਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਏ. ਆਈ. ਸਵਦੇਸ਼ੀ ਨਵੀਨਤਾ, ਟਿਕਾਊ ਵਿਕਾਸ ਤੇ ਵਿਦੇਸ਼ੀ ਤਕਨਾਲੋਜੀਆਂ 'ਤੇ ਘੱਟ ਨਿਰਭਰਤਾ ਨੂੰ ਉਤਸ਼ਾਹਿਤ ਕਰਦੀ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਏ. ਆਈ. ਦੇਸ਼ ਦੇ ਮੁੱਖ ਖੇਤਰਾਂ 'ਚ ਤਕਨੀਕੀ ਤਰੱਕੀ, ਉਤਪਾਦਕਤਾ ਵਧਾਉਣ ਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਕੇ ਟੀਚਿਆਂ ਨੂੰ ਸਰ ਕਰਨ 'ਚ ਇਕ ਸ਼ਕਤੀਸ਼ਾਲੀ ਸਮਰਥਕ ਵਜੋਂ ਕੰਮ ਕਰਦੀ ਹੈ | ਸੈਸ਼ਨ ਦੀ ਸ਼ੁਰੂਆਤ ਭੌਤਿਕ ਵਿਗਿਆਨ ਵਿਭਾਗ ਦੇ ਡਾ. ਮਨਦੀਪ ਕੌਰ ਦੇ ਉਦਘਾਟਨੀ ਭਾਸ਼ਨ ਨਾਲ ਹੋਈ, ਉਪਰੰਤ ਰਸਾਇਣ ਵਿਗਿਆਨ ਵਿਭਾਗ ਦੇ ਤਨੰੂ ਅਰੋੜਾ ਦੁਆਰਾ ਸ੍ਰੋਤ ਵਿਅਕਤੀ ਦੀ ਜਾਣ-ਪਛਾਣ ਕਰਵਾਈ ਗਈ | ਪ੍ਰੋਗਰਾਮ ਦੀ ਸਮਾਪਤੀ ਬਨਸਪਤੀ ਵਿਭਾਗ ਦੇ ਡਾ. ਵਰਸ਼ਾ ਨਿਗਮ ਦੁਆਰਾ ਪੇਸ਼ ਕੀਤੇ ਗਏ ਧੰਨਵਾਦੀ ਮਤੇ ਨਾਲ ਹੋਈ | ਇਸੇ ਦੌਰਾਨ ਗੁਰੂ ਨਾਨਕ ਖਾਲਸਾ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਆਪਣੇ ਸੰਦੇਸ਼ 'ਚ ਪ੍ਰਬੰਧਕਾਂ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਅਰਥਪੂਰਨ ਉਪਰਾਲਿਆਂ 'ਚ ਰੁੱਝੇ ਰਹਿਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਡਾ. ਅਨੁਰਾਗ, ਡਾ. ਵਿਨੇ ਚੰਦੇਲ ਤੇ ਡਾ. ਨੀਨਾ ਪੁਰੀ ਸਮੇਤ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵੇਂ ਬੱਸ ਅੱਡੇ ਤੋਂ ਆਈ. ਟੀ. ਆਈ. ਨੂੰ ਜਾਣ ਵਾਲੇ ਵਿਦਿਆਰਥੀ ਜੋਖ਼ਮ ਭਰਿਆ ਸਫ਼ਰ ਕਰ ਰਹੇ ਹਨ <br/> ਅਗਲੀ ਖ਼ਬਰ ਸੀ. ਡੀ. ਐਲ. ਯੂ. ਦੇ ਵਿਦਿਆਰਥੀਆਂ ਵਲੋਂ ਓਟੂ ਸਥਿਤ ਮੱਛੀ ਪੂੰਗ ਫਾਰਮ ਦਾ ਵਿੱਦਿਅਕ ਦੌਰਾ <br/>
Ad Position 24