ਕਾਲਾਂਵਾਲੀ/ਸਿਰਸਾ, 26 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸਰਕਾਰੀ ਮਹਿਲਾ ਕਾਲਜ ਸਿਰਸਾ ਵਿਖੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਆਗਾਜ਼ ਪਿ੍ੰਸੀਪਲ ਡਾ. ਸ਼ਤਰੂਜੀਤ ਸਿੰਘ ਦੀ ਪ੍ਰਧਾਨਗੀ, ਡਾ. ਵਿਕਰਮਜੀਤ ਸਿੰਘ ਦੀ ਅਗਵਾਈ ਤੇ ਸੱਭਿਆਚਾਰਕ ਕਮੇਟੀ ਦੇ ਕੋਆਰਡੀਨੇਟਰ ਅਤੇ ਸੰਗੀਤ ਵਿਭਾਗ ਦੇ ਮੁਖੀ ਡਾ. ਯਾਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਹੋਇਆ | ਪ੍ਰੋਗਰਾਮ ਦੇ ਅੰਤ ਵਿਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਕਾਲਜ ਦੇ ਬੁਲਾਰੇ ਡਾ. ਕਪਿਲ ਕੁਮਾਰ ਸੈਣੀ ਨੇ ਦੱਸਿਆ ਕਿ ਕਾਲਜ ਵਿਚ ਕਰਵਾਏ ਜਾਂਦੇ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵਧਾਉਣ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਇਕ ਪਲੇਟਫਾਰਮ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਕਰਵਾਏ ਮੁਕਾਬਲਿਆਂ ਵਿਚ ਭਜਨ ਮੁਕਾਬਲੇ 'ਚ ਅਰਪਿੰਦਰ (ਬੀ. ਏ. ਦੂਜਾ ਸਾਲ) ਨੇ ਪਹਿਲਾ, ਰੀਆ (ਬੀ. ਏ. ਪਹਿਲਾ ਸਾਲ) ਨੇ ਦੂਜਾ ਤੇ ਖੁਸ਼ੀ (ਬੀ. ਏ. ਦੂਜਾ ਸਾਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਲੋਕ ਗੀਤ ਮੁਕਾਬਲੇ 'ਚ ਜਸਪ੍ਰੀਤ (ਬੀ. ਏ. ਦੂਜਾ ਸਾਲ) ਨੇ ਪਹਿਲਾ, ਕਲਪਨਾ (ਬੀ. ਏ. ਦੂਜਾ ਸਾਲ) ਨੇ ਦੂਜਾ ਅਤੇ ਤਨਿਸ਼ (ਬੀ. ਏ. ਪਹਿਲਾ ਸਾਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਹਰਿਆਣਵੀ ਡਾਂਸ ਮੁਕਾਬਲੇ ਵਿਚ ਨਿਸ਼ਾ (ਬੀ. ਏ. ਦੂਜਾ ਸਾਲ) ਨੇ ਪਹਿਲਾ, ਆਂਚਲ (ਬੀ. ਏ. ਪਹਿਲਾ ਸਾਲ) ਨੇ ਦੂਜਾ ਤੇ ਸੰਜਨਾ (ਬੀ. ਐਸ. ਸੀ. ਪਹਿਲਾ ਸਾਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੰਜਾਬੀ ਡਾਂਸ ਮੁਕਾਬਲੇ ਵਿਚ ਵਰਸ਼ਾ (ਬੀ. ਕਾਮ. ਦੂਜਾ ਸਾਲ) ਨੇ ਪਹਿਲਾ, ਹਰਪ੍ਰੀਤ ਕੌਰ (ਬੀ. ਕਾਮ. ਪਹਿਲਾ ਸਾਲ) ਨੇ ਦੂਜਾ ਅਤੇ ਏਕਤਾ ਸ਼ਰਮਾ (ਬੀ. ਬੀ. ਏ. ਦੂਜਾ ਸਾਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਫਿਲਮੀ ਡਾਂਸ ਮੁਕਾਬਲੇ ਵਿਚ ਪਰਮਪ੍ਰੀਤ (ਬੀ. ਐਸ. ਸੀ. ਮੈਡੀਕਲ ਪਹਿਲਾ ਸਾਲ) ਨੇ ਪਹਿਲਾ, ਨਿਆਤੀ (ਬੀ. ਕਾਮ. ਪਹਿਲਾ ਸਾਲ) ਨੇ ਦੂਜਾ ਤੇ ਕੋਮਲ (ਬੀ. ਐਸ. ਸੀ. ਨਾਨ-ਮੈਡੀਕਲ ਪਹਿਲਾ ਸਾਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਮੂਹ ਡਾਂਸ ਮੁਕਾਬਲੇ ਵਿਚ ਨੂਰਵੀਰ ਅਤੇ ਸਮੂਹ ਨੂੰ ਪਹਿਲਾ, ਪਿ੍ਯੰਕਾ ਅਤੇ ਸਮੂਹ ਨੂੰ ਦੂਜਾ ਤੇ ਨਵਨੀਤ ਕੌਰ ਅਤੇ ਸਮੂਹ ਨੂੰ ਤੀਜਾ ਸਥਾਨ ਦਿੱਤਾ ਗਿਆ | ਪ੍ਰੋਗਰਾਮ ਦੌਰਾਨ ਅਰਪਿੰਦਰ ਕੌਰ ਨੂੰ 'ਮਿਸ ਫੈਸਟ' ਦੇ ਖਿਤਾਬ ਨਾਲ ਸਨਮਾਨਿਤ ਕੀਤਾ | ਅੰਤ ਵਿਚ ਪ੍ਰੋ. ਅੰਕਿਤ ਮੋਂਗਾ ਨੇ ਸੱਭਿਆਚਾਰਕ ਪੋ੍ਰਗਰਾਮ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਮੌਜੂਦ ਮਹਿਮਾਨਾਂ ਦਾ ਧੰਨਵਾਦ ਕੀਤਾ |