20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਨਗਰ ਨਿਗਮ ਕਰਮਚਾਰੀ ਯੂਨੀਅਨ ਹਰਿਆਣਾ ਦੀ ਯਮੁਨਾਨਗਰ ਇਕਾਈ ਦੇ ਕਰਮਚਾਰੀਆਂ ਵਲੋਂ ਗੇਟ ਰੈਲੀ <br/>

Ad Position 21
No active advertisement
ਅਜੀਤ ਡੈਸਕ 27-02-2026
ਯਮੁਨਾਨਗਰ, 26 ਫਰਵਰੀ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਕਰਮਚਾਰੀ ਯੂਨੀਅਨ ਹਰਿਆਣਾ ਦੀ ਯਮੁਨਾਨਗਰ ਇਕਾਈ ਦੇ ਕਰਮਚਾਰੀਆਂ ਵਲੋਂ ਗੇਟ ਰੈਲੀ ਕੀਤੀ ਗਈ | ਰੈਲੀ ਦੀ ਪ੍ਰਧਾਨਗੀ ਯੂਨਿਟ ਪ੍ਰਧਾਨ ਪਾਪਲਾ ਨੇ ਕੀਤੀ, ਜਦਕਿ ਸੰਚਾਲਨ ਸੁਭਾਸ਼ ਸੋਦਾਈ ਨੇ ਕੀਤਾ | ਇਸ ਮੌਕੇ ਪ੍ਰਧਾਨ ਪਾਪਲਾ ਨੇ ਦੱਸਿਆ ਕਿ ਬੀਤੇ ਸਾਲ 27 ਨਵੰਬਰ ਨੂੰ ਸਥਾਨਕ ਪ੍ਰਸ਼ਾਸਨ ਨੂੰ 14-ਨੁਕਾਤੀ ਮੰਗ ਪੱਤਰ ਭੇਜਿਆ ਗਿਆ ਸੀ | ਇਸ ਤੋਂ ਬਾਅਦ ਹੋਰ ਯਾਦ-ਪੱਤਰ ਭੇਜ ਕੇ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਤੁਰੰਤ ਹੱਲ ਕਰਨ ਦੀ ਬੇਨਤੀ ਕੀਤੀ ਗਈ ਸੀ, ਪਰ ਸਥਾਨਕ ਪ੍ਰਸ਼ਾਸਨ ਗੱਲਬਾਤ ਰਾਹੀਂ ਕਰਮਚਾਰੀਆਂ ਦੀ ਮੰਗਾਂ ਨੂੰ ਹੱਲ ਕਰਨ 'ਚ ਅਸਫਲ ਰਿਹਾ, ਜਿਸ ਕਾਰਨ ਕਰਮਚਾਰੀਆਂ 'ਚ ਵਿਆਪਕ ਰੋਸ ਫੈਲ ਗਿਆ ਹੈ | ਉਨ੍ਹਾਂ ਸਥਾਨਕ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੂਨੀਅਨ ਨੂੰ ਗੱਲਬਾਤ ਲਈ ਨਾ ਸੱਦਿਆ ਤਾਂ ਯੂਨੀਅਨ ਵਿਆਪਕ ਅੰਦੋਲਨ ਵਿੱਢਣ ਲਈ ਮਜਬੂਰ ਹੋਵੇਗੀ | ਇਸ ਮੌਕੇ ਯੂਨੀਅਨ ਦੇ ਸੀਨੀਅਰ ਉਪ ਪ੍ਰਧਾਨ ਰਮੇਸ਼ ਕੁਮਾਰ, ਜਨਕ ਰਾਜ, ਰਮਨ ਤੇ ਸੰਨੀ (ਤਿੰਨੋਂ ਉਪ ਪ੍ਰਧਾਨ), ਸੰਯੁਕਤ ਸਕੱਤਰ ਸੰਜੀਤ ਤਿਗਰਾ, ਕੈਸ਼ੀਅਰ ਬਲਦੀਪ, ਦਫ਼ਤਰ ਸਕੱਤਰ ਸੋਰਨ ਦਲੋਰ, ਸੰਜੇ ਗਹਿਲੋਤ ਤੇ ਸੁਖਦੇਵ (ਦੋਵੇਂ ਮੈਂਬਰ) ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਖਚੈਨ 'ਚ ਕਰਵਾਇਆ ਵਿੱਤੀ ਸਾਖਰਤਾ ਪ੍ਰੋਗਰਾਮ <br/> ਅਗਲੀ ਖ਼ਬਰ ਸਰਕਾਰੀ ਮਹਿਲਾ ਕਾਲਜ ਹੋਇਆ ਸਾਲਾਨਾ ਸੱਭਿਆਚਾਰਕ ਪੋ੍ਰਗਰਾਮ 'ਆਗਾਜ਼'
Ad Position 24