20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪੁਲਿਸ ਨੇ ਗਸ਼ਤ ਦੌਰਾਨ ਮਿਲੇ ਲੱਖਾਂ ਦੇ ਗਹਿਣੇ ਤੇ ਨਕਦੀ ਮਾਲਕ ਨੂੰ ਵਾਪਸ ਕੀਤੇ <br/>

Ad Position 21
No active advertisement
ਗੋਲ ਬਾਜ਼ਾਰ ਚੌਕੀ ਦੇ ਮੁਲਾਜ਼ਮ ਗਸ਼ਤ ਦੌਰਾਨ ਮਿਲੇ ਗਹਿਣੇ ਤੇ ਨਕਦੀ ਮਾਲਕ ਨੂੰ ਵਾਪਸ ਕਰਦੇ ਹੋਏ | <br/> 27-02-2026
ਡੱਬਵਾਲੀ, 26 ਫਰਵਰੀ (ਇਕਬਾਲ ਸਿੰਘ ਸ਼ਾਂਤ)-ਗੋਲ ਬਾਜ਼ਾਰ ਚੌਕੀ ਦੇ ਸਟਾਫ਼ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ | ਉਨ੍ਹਾਂ ਨੇ ਸੜਕ 'ਤੇ ਪਏ ਮਿਲੇ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਕਦੀ ਉਨ੍ਹਾਂ ਦੇ ਅਸਲੀ ਮਾਲਕ ਨੂੰ ਵਾਪਸ ਕਰ ਦਿੱਤੀ | ਗੋਲ ਬਾਜ਼ਾਰ ਚੌਕੀ ਦੇ ਮੁਖੀ ਕਿ੍ਸ਼ਨ ਕੁਮਾਰ ਨੇ ਦੱਸਿਆ ਕਿ 25 ਫਰਵਰੀ ਦੀ ਰਾਤ ਨੂੰ ਏ. ਐਸ. ਆਈ. ਜਗਜੀਤ ਸਿੰਘ ਤੇ ਐਸ. ਪੀ. ਓ. ਰਣਵੀਰ ਸਿੰਘ ਸ਼ਹਿਰ ਵਿਚ ਪਰਸ਼ੂਰਾਮ ਚੌਕ 'ਤੇ ਗਸ਼ਤ ਕਰ ਰਹੇ ਸਨ | ਉਨ੍ਹਾਂ ਨੂੰ ਸੜਕ ਕਿਨਾਰੇ ਇਕ ਸ਼ੱਕੀ ਪੋਲੀਥੀਨ ਬੈਗ ਮਿਲਿਆ | ਜਾਂਚ ਕਰਨ 'ਤੇ ਉਨ੍ਹਾਂ ਨੂੰ ਸੋਨੇ ਤੇ ਚਾਂਦੀ ਦੇ ਗਹਿਣੇ, ਨਕਦੀ ਤੇ ਇਕ ਆਧਾਰ ਕਾਰਡ ਮਿਲਿਆ | ਆਧਾਰ ਕਾਰਡ ਜ਼ਰੀਏ ਮਾਲਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਥਰਾਲਾ (ਬਠਿੰਡਾ) ਵਜੋਂ ਹੋਈ | ਜ਼ਰੂਰੀ ਤਸਦੀਕ ਤੋਂ ਬਾਅਦ, ਗਹਿਣੇ ਤੇ ਨਕਦੀ ਉਸ ਨੂੰ ਸੁਰੱਖਿਅਤ ਵਾਪਸ ਕਰ ਦਿੱਤੀ ਗਈ | ਗਹਿਣੇ ਵਾਪਸ ਮਿਲਣ 'ਤੇ ਮਾਲਕ ਨੇ ਡੱਬਵਾਲੀ ਪੁਲਿਸ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਨੈਸ਼ਨਲ ਕਾਲਜ 'ਚ ਜੀ. ਜੇ. ਯੂ. ਦੀ ਏ. ਆਈ. ਐਸ. ਐਚ. ਈ. ਵਰਕਸ਼ਾਪ ਲਗਾਈ ਅਗਲੀ ਖ਼ਬਰ ਸੁਖਚੈਨ 'ਚ ਕਰਵਾਇਆ ਵਿੱਤੀ ਸਾਖਰਤਾ ਪ੍ਰੋਗਰਾਮ <br/>
Ad Position 24