20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪੁਲਿਸ ਨੇ ਸਤਰੋਡ ਕਲਾਂ ਤੋਂ ਤਿੰਨ ਲਾਪਤਾ ਬੱਚਿਆਂ ਨੂੰ ਸੁਰੱਖਿਅਤ ਬਰਾਮਦ ਕਰ ਕੇ ਮਾਪਿਆਂ ਨੂੰ ਸੌਂਪਿਆ <br/>

Ad Position 21
No active advertisement
ਪੁਲਿਸ ਨੇ ਸਤਰੋਡ ਕਲਾਂ ਤੋਂ ਤਿੰਨ ਲਾਪਤਾ ਬੱਚਿਆਂ ਨੂੰ ਸੁਰੱਖਿਅਤ ਬਰਾਮਦ ਕਰ ਕੇ ਮਾਪਿਆਂ ਨੂੰ ਸੌਂਪਿਆ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 27-02-2026
ਟੋਹਾਣਾ/ਜਾਖ਼ਲ, 25 ਫ਼ਰਵਰੀ (ਮਨਜੀਤ ਸਿੰਘ)-22 ਫਰਵਰੀ, 2026 ਨੂੰ ਹਿਸਾਰ ਦੇ ਥਾਣਾ ਸਦਰ ਖੇਤਰ ਦੇ ਪਿੰਡ ਸਤਰੋਡ ਕਲਾਂ ਤੋਂ ਤਿੰਨ ਬੱਚਿਆਂ ਦੇ ਅਚਾਨਕ ਲਾਪਤਾ ਹੋਣ ਦੀ ਸੂਚਨਾ ਮਿਲੀ | ਸੂਚਨਾ ਮਿਲਣ 'ਤੇ ਜ਼ਿਲ੍ਹਾ ਪੁਲਿਸ ਹਿਸਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ | ਆਲੇ ਦੁਆਲੇ ਦੇ ਇਲਾਕਿਆਂ ਵਿਚ ਇੱਕ ਤੀਬਰ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਗਸ਼ਤ ਵਧਾ ਦਿੱਤੀ ਗਈ | ਰਾਤ ਦੀ ਗਸ਼ਤ ਦੌਰਾਨ ਏ. ਐਸ. ਆਈ. ਵਰਿੰਦਰ ਨੇ ਆਪਣੀ ਚੌਕਸੀ ਅਤੇ ਮੁਸਤੈਦੀ ਨਾਲ ਤਿੰਨਾਂ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਲੱਭ ਲਿਆ | ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਕੋਲ ਵਾਪਸ ਭੇਜ ਦਿੱਤਾ ਗਿਆ, ਜਿਸ ਨਾਲ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ | ਪਿੰਡ ਸਤਰੋਡ ਕਲਾਂ ਦੇ ਸਰਪੰਚ ਤੇ ਗ੍ਰਾਮ ਪੰਚਾਇਤ ਨੇ ਪੁਲਿਸ ਪ੍ਰਸ਼ਾਸਨ, ਸੋਸ਼ਲ ਮੀਡੀਆ ਅਤੇ ਬੱਚਿਆਂ ਦੀ ਭਾਲ 'ਚ ਸਹਾਇਤਾ ਕਰਨ ਵਾਲੇ ਸਾਰੇ ਨਾਗਰਿਕਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਉਪ ਮੰਡਲ ਦਫ਼ਤਰ ਵਿਖੇ ਸੋਮਵਾਰ ਤੇ ਵੀਰਵਾਰ ਨੂੰ ਸਮਾਧਾਨ ਕੈਂਪ ਨਿਯਮਿਤ ਤੌਰ 'ਤੇ ਲਗਾਏ ਜਾ ਰਹੇ-ਐਸ.ਡੀ.ਐਮ. ਕੈਪਟਨ ਪ੍ਰ... ਅਗਲੀ ਖ਼ਬਰ ਲੁੱਟ-ਖੋਹ ਦੀ ਵਾਰਦਾਤ ਦੌਰਾਨ ਕਤਲ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮ ਗਿ੍ਫ਼ਤਾਰ <br/>
Ad Position 24