29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

'ਆਪ' ਵਲੋਂ ਭਾਜਪਾ ਦੀ 'ਗੱਠਜੋੜ ਰਾਜਨੀਤੀ' 'ਤੇ ਤਿੱਖਾ ਹਮਲਾ •ਭਾਜਪਾ ਨੇ ਸ਼ਿਵਸੈਨਾ ਅਤੇ ਅਕਾਲੀ ਦਲ ਵਰਗੇ ਵਫ਼ਾਦਾਰ ਸਹਿਯੋਗੀਆਂ ਦਾ ਕਿੰਨਾ ਮਾੜਾ ਹਸ਼ਰ ਕੀਤਾ-ਸੌਰਭ ਭਾਰਦਵਾਜ

Ad Position 21
No active advertisement
ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਜਗਤਾਰ ਸਿੰਘ)-ਇਤਿਹਾਸ ਗਵਾਹ ਹੈ ਕਿ ਭਾਜਪਾ ਨੇ ਮਹਾਰਾਸ਼ਟਰ ਵਿਚ ਸ਼ਿਵਸੈਨਾ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਵਰਗੇ ਵਫ਼ਾਦਾਰ ਸਹਿਯੋਗੀਆਂ ਦਾ ਕੀ ਹਸ਼ਰ ਕੀਤਾ ਹੈ? ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਦੇ ਸਾਬਕਾ ਮੰਤਰੀ ਤੇ ਸੀਨੀਅਰ 'ਆਪ' ਆਗੂ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਇੱਕ ਖ਼ਾਸ ਯੋਜਨਾ ਤਹਿਤ ਭਾਜਪਾ ਆਪਣੇ ਹੀ ਸਹਿਯੋਗੀਆਂ ਨੂੰ ਖ਼ਤਮ ਕਰਦੀ ਜਾ ਰਹੀ ਹੈ ¢ ਦਰਅਸਲ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਰਾਜ-ਸਭਾ ਵਿਚ ਜਾਣ ਦੇ ਮਾਮਲੇ 'ਤੇ ਪ੍ਰਤੀਕਿਰਿਆ ਕਰਦੇ ਹੋਏ, ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ ' ਰਾਹੀਂ ਸੌਰਭ ਭਾਰਦਵਾਜ ਨੇ ਭਾਜਪਾ ਦੀ 'ਗੱਠਜੋੜ ਸਿਆਸਤ' 'ਤੇ ਤਿੱਖਾ ਹਮਲਾ ਕੀਤਾ ¢ ਭਾਜਪਾ ਦੀ ਵਿਸਤਾਰਵਾਦੀ ਨੀਤੀ 'ਤੇ ਨਿਸ਼ਾਨਾਂ ਸਾਧਦੇ ਹੋਏ ਭਾਰਦਵਾਜ ਨੇ ਕਿਹਾ ਕਿ ਭਾਜਪਾ ਜਿਸ ਵੀ ਨਵੇਂ ਸੂਬੇ ਵਿਚ ਦਾਖਲ ਹੁੰਦੀ ਤਾਂ ਪਹਿਲਾਂ ਉਸ ਸੂਬੇ ਦੇ ਖੇਤਰੀ ਪਾਰਟੀਆਂ ਦਾ ਸਹਾਰਾ ਲੈਂਦੀ ਹੈ ਅਤੇ ਬਾਅਦ ਵਿਚ ਉਸੀ ਖੇਤਰੀ ਪਾਰਟੀ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ¢ ਭਾਰਦਵਾਜ ਨੇ ਦੋਸ਼ ਲਾਇਆ ਕਿ ਭਾਜਪਾ ਨੇ ਪਹਿਲਾਂ ਖੇਤਰੀ ਦਲਾਂ ਦੇ ਨਾਲ ਗੱਠਜੋੜ ਕਰਕੇ ਜਨਤਕ ਆਧਾਰ ਵਧਾਇਆ ਅਤੇ ਫਿਰ ਹੋਲੀ ਹੋਲੀ ਉਨ੍ਹਾਂ ਦਲਾਂ ਦੇ ਆਗੂਆਂ ਨੂੰ ਤੋੜ ਕੇ ਜਾਂ ਕਮਜ਼ੋਰ ਕਰਕੇ ਉਨ੍ਹਾਂ ਦੀ ਸਿਆਸੀ ਜ਼ਮੀਨ 'ਤੇ ਕਬਜ਼ਾ ਕਰ ਲਿਆ ¢ ਉਨ੍ਹਾਂ ਕਿਹਾ ਕਿ ਭਾਜਪਾ ਦੀ ਕਾਰਜਸ਼ੈਲੀ ਆਪਣੇ ਸਹਿਯੋਗੀਆਂ ਨੂੰ ਨਿਗਲ ਜਾਣ ਦੀ ਰਹੀ ਹੈ ਤਾਂਕਿ ਉਹ ਪੂਰੇ ਦੇਸ਼ ਵਿਚ ਰਾਜ ਕਰ ਸਕੇ ¢ ਉਨ੍ਹਾਂ ਨੇ ਜੇਡੀਯੂ ਅਤੇ ਟੀਡੀਪੀ. ਵਰਗੇ ਵਰਤਮਾਨ ਸਹਿਯੋਗੀਆਂ ਨੂੰ ਭਾਜਪਾ ਤੋਂ ਸਾਵਧਾਨ ਰਹਿਣ ਦੀ ਤਾਕੀਦ ਕੀਤੀ ਹੈ ¢ ਉਨ੍ਹਾਂ ਇਕ ਕਹਾਵਤ ਦਾ ਹਵਾਲੇ ਦਿੰਦੇ ਹੋਏ ਭਾਜਪਾ 'ਤੇ ਤੰਜ ਕੱਸਦਿਆ ਕਿਹਾ ਕਿ ਭਾਜਪਾ ਨੇ ਗੱਠਜੋੜ ਰਾਜਨੀਤੀ ਵਿਚ ਹਰੇਕ ਨੂੰ ਠੱਗਿਆ ਹੈ ¢
Ad Position 22
No active advertisement
ਪਿਛਲੀ ਖ਼ਬਰ ਡਾਰਟਮਾਥ ਪਾਰਕ ਵਿਖੇ ਹੋਲੀ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਾਇਆ •ਕੌਂਸਲਰ ਪੈਮ ਰੰਧਾਵਾ, ਪਿ੍ਤਪਾਲ ਕੌਰ ਤੇ ਮਮਤਾ ਭਾਰਦ... ਅਗਲੀ ਖ਼ਬਰ ਖ਼ਾਲਸਾ ਸਾਜਣਾ ਦਿਹਾੜੇ ਮੌਕੇ ਦਿੱਲੀ ਕਮੇਟੀ ਵਲੋਂ ਭੇਜਿਆ ਜਾਵੇਗਾ 550 ਸ਼ਰਧਾਲੂਆਂ ਦਾ ਜਥਾ
Ad Position 24