ਨਵੀਂ ਦਿੱਲੀ, 5 ਮਾਰਚ (ਜਗਤਾਰ ਸਿੰਘ)-ਬਰਮਿੰਘਮ ਵਿਚ ਸਮਾਜ ਸੇਵਾ ਵਿਚ ਅਹਿਮ ਯੋਗਦਾਨ ਦੇਣ ਵਾਲੀ ਸਮਾਜ ਸੇਵਾ ਪਿ੍ਤਪਾਲ ਕੌਰ(ਫੈਬ ਵੁਮੈਨ) ਅਤੇ ਮਮਤਾ ਭਾਰਦਵਾਜ (ਡਿਵਾਈਨ ਵੁਮੈਨ) ਵੱਲੋਂ ਡਾਰਟਮਾਥ ਪਾਰਕ ਵਿਖੇ ਹੋਲੀ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਕਰਾਇਆ ਗਿਆ ¢ ਕੌਂਸਲਰ ਪੈਮ ਰੰਧਾਵਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦਾ ਮਕਸਦ ਇੱਥੋਂ ਦੇ ਵੱਖ ਵੱਖ ਲੋਕਾਂ ਵਿਚ ਸਭਿਆਚਾਰਕ ਸਾਂਝ ਤੇ ਏਕਤਾ ਵਧਾਉਣਾ ਸੀ ¢ ਇਸ ਪ੍ਰੋਗਰਾਮ ਦੌਰਾਨ ਬਸੰਤ ਦੀ ਆਮਦ ਦਾ ਵੀ ਸਵਾਗਤ ਕੀਤਾ ਗਿਆ¢ ਪ੍ਰੋਗਰਾਮ ਦੌਰਾਨ ਗੀਤ, ਸੰਗੀਤ ਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ ¢ ਇਸ ਮੌਕੇ ਕੌਂਸਲਰ ਪੈਮ ਰੰਧਾਵਾ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਵੱਖ ਵੱਖ ਭਾਈਚਾਰਿਆਂ ਵਿਚ ਆਪਣੀ ਨੇੜਤਾ ਤੇ ਸਾਂਝ ਵਧਾਉਂਦੇ ਹਨ ਜੋ ਕਿ ਸਮਾਜ ਦੇ ਵਿਕਾਸ ਲਈ ਬੇਹੱਦ ਹੀ ਮਹੱਤਵਪੂਰਨ ਹੈ¢ ਇਸ ਪ੍ਰੋਗਰਾਮ ਦੇ ਆਯੋਜਕ ਪਿ੍ਤਪਾਲ ਕੌਰ ਤੇ ਮਮਤਾ ਭਾਰਦਵਾਜ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਪਿਆਰ, ਸਤਿਕਾਰ ਤੇ ਆਪਸੀ ਸਾਂਝ ਦਾ ਸੁਨੇਹਾ ਦਿੰਦੇ ਹਨ ¢ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਮਾਜ ਵਿਚ ਖ਼ੁਸ਼ੀ ਤੇ ਏਕਤਾ ਫੈਲਾਉਣਾ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ ¢