29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲੀ ਵਾਲੇ ਦਿਨ ਲੋਕਾਂ ਵਲੋਂ ਵੱਡੀ ਪੱਧਰ 'ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ

Ad Position 21
No active advertisement
ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਜਗਤਾਰ ਸਿੰਘ)-ਦਿੱਲੀ ਟਰੈਫ਼ਿਕ ਪੁਲਿਸ ਵੱਲੋਂ ਹੋਲੀ ਮੌਕੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੱਡੀ ਮੁਹਿੰਮ ਚਲਾਈ ਗਈ, ਜਿਸ ਦੇ ਨਤੀਜੇ ਵਜੋਂ ਦਿੱਲੀ ਭਰ ਵਿਚ ਕੁੱਲ 4,929 ਚਲਾਨ ਕੱਟੇ ਗਏ¢ ਟਰੈਫ਼ਿਕ ਪੁਲਿਸ ਕਾਰਵਾਈ ਦੇ ਨਤੀਜੇ ਵਜੋਂ 1,204 ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ, ਜਿਨ੍ਹਾਂ ਨੂੰ ਮੌਕੇ 'ਤੇ ਭਾਰੀ ਜੁਰਮਾਨਾ ਅਤੇ ਵਾਹਨ ਜ਼ਬਤੀ ਦਾ ਸਾਹਮਣਾ ਕਰਨਾ ਪਿਆ ¢ ਇਸ ਤੋਂ ਇਲਾਵਾ, ਹੋਰ ਟਰੈਫ਼ਿਕ ਉਲੰਘਣਾਵਾਂ, ਜਿਵੇਂ ਕਿ ਤਿੰਨ ਸਵਾਰੀ, ਹੈਲਮਟ ਨਾ ਪਾਉਣ ਅਤੇ ਖ਼ਤਰਨਾਕ ਡਰਾਈਵਿੰਗ ਲਈ 3,725 ਚਲਾਨ ਕੱਟੇ ਗਏ ¢ ਐਡੀਸ਼ਨਲ ਸੀਪੀ ਟਰੈਫ਼ਿਕ ਦਿਨੇਸ਼ ਕੁਮਾਰ ਗੁਪਤਾ ਦੇ ਅਨੁਸਾਰ, ਇਸ ਵਾਰ ਚੈਕਿੰਗ ਲਈ 79 ਤੋਂ ਵੱਧ ਸੰਯੁਕਤ ਪਿਕਟਾਂ ਸਥਾਪਤ ਕੀਤੀਆਂ ਗਈਆਂ ਸਨ¢ ਦਿੱਲੀ ਟਰੈਫ਼ਿਕ ਪੁਲਿਸ ਦੇ ਨਾਲ, ਜ਼ਿਲ੍ਹਾ ਪੁਲਿਸ ਕਰਮਚਾਰੀ ਵੀ ਇਨ੍ਹਾਂ ਪਿਕਟਾਂ 'ਤੇ ਤਾਇਨਾਤ ਸਨ ¢ ਪੁਲਿਸ ਨੇ ਨਾ ਸਿਰਫ਼ ਚਲਾਨ ਕੱਟੇ ਬਲਕਿ ਸ਼ਰਾਬੀ ਪਾਏ ਗਏ ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸਾਂ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ¢ ਇਸ ਤੋਂ ਇਲਾਵਾ, ਖ਼ਤਰਨਾਕ ਢੰਗ ਨਾਲ ਸਵਾਰੀ ਕਰਦੇ ਪਾਏ ਗਏ ਕਈ ਨੌਜਵਾਨਾਂ ਦੇ ਵਾਹਨ ਮੌਕੇ 'ਤੇ ਹੀ ਜ਼ਬਤ ਕਰ ਲਏ ਗਏ ¢ 4 ਮਾਰਚ ਨੂੰ , ਜਦੋਂ ਦਿੱਲੀ ਹੋਲੀ ਲਈ ਰੰਗਾਂ ਨਾਲ ਭਰੀ ਹੋਈ ਸੀ, ਤਾਂ ਉਸ ਸਮੇਂ ਦਿੱਲੀ ਟਰੈਫ਼ਿਕ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਸੜਕਾਂ 'ਤੇ ਕਾਨੂੰਨ ਦਾ ਸਖ਼ਤ ਪਹਿਰਾ ਲੈ ਕੇ ਤਾਇਨਾਤ ਰਹੀਆਂ ¢ ਪੁਲਿਸ ਦਾ ਮੁੱਖ ਧਿਆਨ ਉਨ੍ਹਾਂ ਲੋਕਾਂ 'ਤੇ ਸੀ ਜੋ ਸ਼ਰਾਬ ਦੇ ਪ੍ਰਭਾਵ ਹੇਠ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਜੋਖ਼ਮ ਵਿਚ ਪਾ ਰਹੇ ਸਨ ¢ ਜ਼ੀਰੋ-ਟੌਲਰੈਂਸ ਨੀਤੀ ਅਪਣਾਉਂਦੇ ਹੋਏ, ਦਿੱਲੀ ਪੁਲਿਸ ਨੇ ਸਪਸ਼ਟ ਕੀਤਾ ਕਿ ਤਿਉਹਾਰ ਦੀ ਆੜ ਵਿਚ ਕਾਨੂੰਨ ਦੀ ਉਲੰਘਣਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ¢ਟਰੈਫ਼ਿਕ ਪੁਲਿਸ ਨੇ ਦਿੱਲੀ ਨੂੰ ਪੰਜ ਮੁੱਖ ਰੇਂਜਾਂ ਵਿਚ ਵੰਡਿਆ ਅਤੇ ਸਖ਼ਤ ਚੈਕਿੰਗ ਕੀਤੀ¢ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਦੀ ਕਾਰਵਾਈ ਰਾਜਧਾਨੀ ਦੇ ਹਰ ਹਿੱਸੇ ਵਿਚ ਗੰਭੀਰਤਾ ਨਾਲ ਕੀਤੀ ਗਈ ¢
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਉਪਦੇਸ਼ਾਂ ਨਾਲ ਜੋੜਨ ਲਈ ਸੰਤਾਂ ਮਹਾਂਪੁਰਖਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ-ਸਰਨਾ ਅਗਲੀ ਖ਼ਬਰ ਡਾਰਟਮਾਥ ਪਾਰਕ ਵਿਖੇ ਹੋਲੀ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਾਇਆ •ਕੌਂਸਲਰ ਪੈਮ ਰੰਧਾਵਾ, ਪਿ੍ਤਪਾਲ ਕੌਰ ਤੇ ਮਮਤਾ ਭਾਰਦ...
Ad Position 24