05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਕੁਲਜਿੰਦਰ ਮੋਹਨ ਸਿੰਘ ਬਾਠ ਨੂੰ ਦੇਸ਼ ਦੇ 40 ਸਰਵੋਤਮ ਅਧਿਆਪਕਾਂ 'ਚੋਂ ਚੁਣਿਆ <br/>

Ad Position 21
No active advertisement
ਅਜੀਤ ਡੈਸਕ 11-03-2026

ਕਰਨਾਲ, 10 ਮਾਰਚ (ਗੁਰਮੀਤ ਸਿੰਘ ਸੱਗੂ)-ਦੂਨ ਇੰਟਰਨੈਸ਼ਨਲ ਸਕੂਲ ਕਰਨਾਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਹਰਿਆਣਾ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵਕ ਕੁਲਜਿੰਦਰ ਮੋਹਨ ਸਿੰਘ ਬਾਠ ਨੂੰ ਦੇਸ਼ ਦੇ 40 ਸਰਵੋਤਮ ਅਧਿਆਪਕਾਂ ਦੀ ਵੱਕਾਰੀ ਸੂਚੀ 'ਚ ' ਸਰਵੋਤਮ ਅਧਿਆਪਕ ਪੁਰਸਕਾਰ' ਲਈ ਚੁਣਿਆ ਗਿਆ ਹੈ | ਅਧਿਆਪਕ ਦਿਵਸ ਮੌਕੇ 'ਤੇ ਇਸ ਰਾਸ਼ਟਰੀ ਚੋਣ ਪ੍ਰਕਿਰਿਆ ਨੂੰ 36,770 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਿਨ੍ਹਾਂ 'ਚੋਂ ਸਿਰਫ਼ 40 ਅਧਿਆਪਕਾਂ ਨੂੰ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਚੁਣਿਆ ਗਿਆ | ਦੇਸ਼ ਭਰ ਤੋਂ ਚੁਣੇ ਗਏ ਇਨ੍ਹਾਂ 40 ਸਰਵੋਤਮ ਅਧਿਆਪਕਾਂ ਨੂੰ ਬੀਤੇ ਦਿਨ 9 ਮਾਰਚ ਨੂੰ ਨਵੀਂ ਦਿੱਲੀ ਵਿਖੇ ਕਰਵਾਏ ਇਕ ਵਿਸ਼ੇਸ਼ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ, ਜਿਸ ਦੌਰਾਨ ਭਾਰਤ ਸਰਕਾਰ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੁਲਜਿੰਦਰ ਮੋਹਨ ਸਿੰਘ ਬਾਠ ਨੂੰ ਵਸ਼ਿਸ਼ਟ ਪੁਰਸਕਾਰ ਅਤੇ ਸਨਮਾਨ ਨਾਲ ਸਨਮਾਨਿਤ ਕੀਤਾ | ਇਸ ਮੌਕੇ ਆਪਣੇ ਸਨਮਾਨ ਬਾਰੇ ਕੁਲਜਿੰਦਰ ਮੋਹਨ ਸਿੰਘ ਬਾਠ ਨੇ ਕਿਹਾ ਇਹ ਪੁਰਸਕਾਰ ਸਿਰਫ਼ ਉਨ੍ਹਾਂ ਦਾ ਨਹੀਂ ਹੈ, ਸਗੋਂ ਇਹ ਉਨ੍ਹਾਂ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਨਾਲ-ਨਾਲ ਸਮੁੱਚੇ ਅਧਿਆਪਕ ਭਾਈਚਾਰੇ ਅਤੇ ਕਰਨਾਲ ਦੇ ਨਾਗਰਿਕਾਂ ਲਈ ਇਕ ਸਨਮਾਨ ਹੈ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਰਤੀਆ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਐਸ. ਜੇ. ਪੀ. ਪੌਲੀਟੈਕਨਿਕ ਦਾਮਲਾ ਵਿਖੇ ਸਾਈਬਰ ਧੋਖਾਧੜੀ ਅਤੇ ਵਿੱਤੀ ਸਾਖ਼ਰਤਾ 'ਤੇ ਭਾਸ਼ਨ ਕਰਵਾਇਆ <br/>
Ad Position 24