16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ 'ਚ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 12-03-2026
ਯਮੁਨਾਨਗਰ, 11 ਮਾਰਚ (ਗੁਰਦਿਆਲ ਸਿੰਘ ਨਿਮਰ)-14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਵਿਖੇ ਐਨ. ਸੀ. ਸੀ. ਦੇ ਐਸੋਸੀਏਟ ਐਨ. ਸੀ. ਸੀ. ਅਫ਼ਸਰਾਂ ਨੂੰ ਉਨ੍ਹਾਂ ਦੀ ਤਰੱਕੀ ਲਈ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਹਿੰਦੂ ਗਰਲਜ਼ ਕਾਲਜ ਜਗਾਧਰੀ ਦੀ ਲੈਫ. ਨਿਧੀ ਸੈਣੀ ਨੂੰ ਕੈਪਟਨ ਦੇ ਅਹੁਦੇ ਵਜੋਂ ਤਰੱਕੀ ਦਿੱਤੀ ਗਈ | ਇਸੇ ਤਰ੍ਹਾਂ ਸਰਸਵਤੀ ਪਬਲਿਕ ਸਕੂਲ ਜਗਾਧਰੀ ਦੇ ਥਰਡ ਅਫ਼ਸਰ ਪੁਨੀਤ ਬਾਵਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਕਾਲੋਨੀ ਯਮੁਨਾਨਗਰ ਦੇ ਥਰਡ ਅਫ਼ਸਰ ਸੰਜੀਵ ਨਾਗਰਾ ਨੂੰ ਸੈਕਿੰਡ ਅਫ਼ਸਰ ਦੇ ਅਹੁਦੇ ਵਜੋਂ ਤਰੱਕੀ ਦਿੱਤੀ ਗਈ | ਇਨ੍ਹਾਂ ਅਧਿਕਾਰੀਆਂ ਨੂੰ ਰੈਂਕ ਡਾ. (ਆਨਰੇਰੀ ਮੇਜਰ) ਹਰਿੰਦਰ ਸਿੰਘ ਕੰਗ ਸੇਵਾ-ਮੁਕਤ ਐਸੋਸੀਏਟ ਐਨ. ਸੀ. ਸੀ. ਅਫ਼ਸਰ/ਸੇਵਾ-ਮੁਕਤ ਪਿੰ੍ਰ. ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਅਤੇ ਡਾ. ਮੋਨਿਕਾ ਖੁਰਾਨਾ ਕਾਰਜਕਾਰੀ ਪਿ੍ੰ. ਹਿੰਦੂ ਗਰਲਜ਼ ਕਾਲਜ ਜਗਾਧਰੀ ਵਲੋਂ ਕਰਨਲ ਜਿਤੇਂਦਰ ਸਿੰਘ ਦਹੀਆ ਕਮਾਂਡਿੰਗ ਅਫ਼ਸਰ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਦੀ ਹਾਜ਼ਰੀ 'ਚ ਰਸਮੀ ਤੌਰ 'ਤੇ ਲਗਾਏ ਗਏ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਕਈ ਐਨ. ਸੀ. ਸੀ. ਐਸੋਸੀਏਟ ਅਫ਼ਸਰ ਵੀ ਹਾਜ਼ਰ ਸਨ, ਜਿਨ੍ਹਾਂ 'ਚ ਕੈਪਟਨ ਮਮਤਾ ਸ਼ਰਮਾ, ਮੇਜਰ ਗੀਤਾ ਅਤੇ ਕੈਪਟਨ ਮਨਦੀਪ ਆਦਿ ਸ਼ਾਮਿਲ ਸਨ | ਇਸ ਮੌਕੇ ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ 'ਚ ਕੈਪਟਨ ਨਿਧੀ ਸੈਣੀ, ਸੈਕਿੰਡ ਅਫ਼ਸਰ ਪੁਨੀਤ ਬਾਵਾ ਅਤੇ ਸੈਕਿੰਡ ਅਫ਼ਸਰ ਸੰਜੀਵ ਨਾਗਰਾ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ | ਇਸ ਮੌਕੇ ਡਾ. ਪਿੰਕੀ ਅਤੇ ਡਾ. ਅੰਕਿਤਾ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ, ਜਿਨ੍ਹਾਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਇਸ ਉਪਲੱਬਧੀ ਬਦਲੇ ਵਧਾਈ ਦਿੱਤੀ | ਇਸ ਸਮਾਰੋਹ 'ਚ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦਾ ਸਿਵਲੀਅਨ ਸਟਾਫ਼ ਅਤੇ ਪਰਮਾਨੈਂਟ ਇਨਸਟਰੱਕਸ਼ਨਲ ਸਟਾਫ਼ ਵੀ ਹਾਜ਼ਰ ਸੀ, ਜਿਸ ਕਾਰਨ ਇਹ ਪ੍ਰੋਗਰਾਮ ਐਨ. ਸੀ. ਸੀ. ਪਰਿਵਾਰ ਲਈ ਯਾਦਗਾਰੀ ਸਾਬਿਤ ਹੋਇਆ | ਇਸ ਮੌਕੇ ਕਮਾਂਡਿੰਗ ਅਫ਼ਸਰ ਕਰਨਲ ਜਿਤੇਂਦਰ ਸਿੰਘ ਦਹੀਆ ਨੇ ਤਰੱਕੀ ਪ੍ਰਾਪਤ ਕਰਨ ਵਾਲੇ ਸਮੁੱਚੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਮਰਪਣ ਅਤੇ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਅਧਿਕਾਰੀ ਭਵਿੱਖ 'ਚ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਐਨ. ਸੀ. ਸੀ. ਦੀਆਂ ਕਦਰਾਂ-ਕੀਮਤਾਂ ਅਤੇ ਪ੍ਰੰਪਰਾਵਾਂ ਨੂੰ ਅੱਗੇ ਵਧਾਉਂਦੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਕਮੇਟੀ ਦੇ ਮੁੱਖ ਦਫ਼ਤਰ ਦਾ ਰੱਖਿਆ ਨੀਹ ਪੱਥਰ ਅਗਲੀ ਖ਼ਬਰ ਡੀ.ਸੀ. ਫ਼ਤਿਹਾਬਾਦ ਡਾ. ਵਿਵੇਕ ਭਾਰਤੀ ਨੇ ਪੁਲਿਸ ਥਾਣਾ, ਜਾਖ਼ਲ ਸਬ-ਤਹਿਸੀਲ ਅਤੇ ਬੀ.ਡੀ.ਪੀ.ਓ. ਦਫ਼ਤਰ ਦੀ ਕੀਤੀ ਜਾਂਚ...
Ad Position 24