24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਐਲ.ਪੀ.ਜੀ. ਗੈਸ ਦੀ ਸੰਭਾਵਿਤ ਕਮੀ ਨਾਲ ਇੰਡਕਸ਼ਨ ਚੁੱਲਿ੍ਹਆਂ ਦੀ ਮੰਗ ਵਧੀ, ਸਟਾਕ ਖ਼ਤਮ

Ad Position 21
No active advertisement
ਅਜੀਤ ਡੈਸਕ 13-03-2026
ਡੱਬਵਾਲੀ/ਮੰਡੀ ਕਿੱਲਿਆਂਵਾਲੀ, 12 ਮਾਰਚ (ਇਕਬਾਲ ਸਿੰਘ ਸ਼ਾਂਤ)- ਈਰਾਨ-ਇਜ਼ਰਾਇਲ ਜੰਗ ਦੇ ਦਰਮਿਆਨ ਘਰੇਲੂ ਗੈਸ ਦੀ ਸੰਭਾਵਿਤ ਕਿੱਲਤੀ ਹਾਲਾਤਾਂ ਨੇ ਇੰਡੇਨ ਗੈਸ ਦਾ ਬੁਕਿੰਗ ਪੋਰਟਲ ਤਿੰਨ ਦਿਨਾਂ ਤੋਂ ਠੱਪ ਪਿਆ ਹੈ | ਆਮ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਐਲਪੀਜੀ ਸਿਲੰਡਰ ਦੀ ਬੁਕਿੰਗ ਵਿੱਚ ਲਗਭਗ 25 ਦਿਨਾਂ ਦਾ ਫ਼ਰਕ ਲਾਗੂ ਹੋਣ ਨਾਲ ਲੋਕਾਂ ਨੂੰ ਘਰੇਲੂ ਚੁੱਲਿ੍ਹਆਂ ਦਾ ਸੇਕ ਬਰਕਰਾਰ ਰੱਖਣ ਲਈ ਹੋਰ ਬਦਲ ਲੱਭਣੇ ਪੈ ਰਹੇ ਹਨ | ਇਸ ਕਰਕੇ ਸ਼ਹਿਰ ਵਿੱਚ ਇੰਡਕਸ਼ਨ (ਬਿਜਲਈ ਚੁੱਲ੍ਹਾ) ਅਤੇ ਉਨ੍ਹਾਂ ਨਾਲ ਸਬੰਧਤ ਬਰਤਨਾਂ ਦੀ ਮੰਗ ਅਚਨਚੇਤ ਵਧ ਗਈ ਹੈ | ਇਸੇ ਵਿਚਕਾਰ ਸ਼ਹਿਰ ਵਿੱਚ ਗੈਸ ਦੀ ਕਾਲਾਬਾਜ਼ਾਰੀ ਦੀਆਂ ਅਪੁਸ਼ਟ ਕਨਸੋਆਂ ਹਨ |
ਪੰਜਾਬ-ਹਰਿਆਣਾ ਦੀ ਸਰਹੱਦ ਨਾਲ ਲੱਗਦੇ ਪੁਲਿਸ ਜ਼ਿਲ੍ਹਾ ਸਿਟੀ ਡੱਬਵਾਲੀ ਦੇ ਬਾਜ਼ਾਰਾਂ ਵਿੱਚ ਗਾਹਕ ਇੰਡਕਸ਼ਨ ਚੁੱਲ੍ਹੇ ਅਤੇ ਉਸ ਨਾਲ ਜੁੜੇ ਬਰਤਨ ਖਰੀਦਦੇ ਨਜ਼ਰ ਆ ਰਹੇ ਹਨ | ਇਨ੍ਹਾਂ ਵਿੱਚ ਡਬਵਾਲੀ ਨਾਲੋਂ ਵੱਧ ਪੰਜਾਬ ਦੇ ਲੰਬੀ ਹਲਕੇ ਦੇ ਗਾਹਕ ਵੱਧ ਹਨ | ਆਨੰਦ ਗਿਫਟ ਹਾਊਸ ਦੇ ਸੰਚਾਲਕ ਨਵੀਨ ਕੁਮਾਰ 'ਬਬਲੂ' ਨੇ ਦੱਸਿਆ ਕਿ ਗੈਸ ਦੀ ਸੰਭਾਵਿਤ ਕਿੱਲਤ ਦੇ ਰੌਲੇ ਵਿਚਕਾਰ ਇੰਡਕਸ਼ਨ ਦੀ ਵਿਕਰੀ ਵਿੱਚ ਤੇਜ਼ੀ ਆਈ ਹੈ | ਰੋਜ਼ਾਨਾ ਦੋ ਤੋਂ ਤਿੰਨ ਇੰਡਕਸ਼ਨ ਚੁੱਲ੍ਹੇ ਵਿਕ ਰਹੇ ਹਨ | ਉਨ੍ਹਾਂ ਮੁਤਾਬਕ ਪੰਜਾਬ ਵਿੱਚ ਹਰ ਮਹੀਨੇ 600 ਯੂਨਿਟ ਮੁਫ਼ਤ ਬਿਜਲੀ ਕਰਕੇ ਗਾਹਕ ਇਸਨੂੰ ਕਿਫ਼ਾਇਤੀ ਬਦਲ ਮੰਨ ਰਹੇ ਹਨ |
ਚੁੱਘ ਕ੍ਰਾਕਰੀ ਹਾਊਸ ਦੇ ਮਾਲਕ ਸੋਨੂ ਚੁੱਘ ਦੇ ਅਨੁਸਾਰ ਇੰਡਕਸ਼ਨ ਚੁੱਲਿ੍ਹਆਂ ਬਾਰੇ ਪੁੱਛਗਿੱਛ ਵਿੱਚ ਕਾਫ਼ੀ ਵਾਧਾ ਹੋਇਆ ਹੈ | ਇਹ ਹਾਲਤ ਸਿਰਫ਼ ਡਬਵਾਲੀ ਤੱਕ ਸੀਮਤ ਨਹੀਂ | ਪ੍ਰੈਸਟੀਜ ਕਿਚਨਵੇਅਰ ਕੰਪਨੀ ਦੇ ਹਨੂੰੂਮਾਨਗੜ੍ਹ ਦੇ ਡਿਸਟਰੀਬਿਊਟਰ ਅਰਪਿਤ ਚਿਲਾਣਾ ਮੁਤਾਬਕ ਪਿਛਲੇ ਦੋ ਦਿਨਾਂ ਵਿੱਚ ਹੀ 200 ਤੋਂ ਵੱਧ ਇੰਡਕਸ਼ਨ ਚੁੱਲਿ੍ਹਆਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ | ਡੱਬਵਾਲੀ ਤੋਂ ਇਲਾਵਾ ਸ੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਦੇ ਦੁਕਾਨਦਾਰਾਂ ਤੋਂ ਵੀ ਲਗਾਤਾਰ ਆਰਡਰ ਮਿਲ ਰਹੇ ਹਨ, ਪਰ ਸਟਾਕ ਖ਼ਤਮ ਹੋ ਚੁੱਕਿਆ ਹੈ |
ਡੱਬਵਾਲੀ ਗੈਸ ਸਰਵਿਸ (ਇੰਡੇਨ) ਦੇ ਸੰਚਾਲਕ ਸ੍ਰੀ ਸੱਭਰਵਾਲ ਨੇ ਦੱਸਿਆ ਕਿ ਪਹਿਲਾਂ ਡੱਬਵਾਲੀ ਵਿੱਚ ਕੁਨੇਕਸ਼ਨਧਾਰਕਾਂ ਨੂੰ ਬੁਕਿੰਗ 'ਤੇ ਅÏਸਤਨ ਮਹੀਨੇ ਵਿੱਚ ਦੋ ਵਾਰ ਸਿਲੰਡਰ ਮਿਲ ਜਾਂਦੇ ਸਨ, ਪਰ ਹੁਣ 25 ਦਿਨਾਂ ਬਾਅਦ ਬੁਕਿੰਗ 'ਤੇ ਸਿਲੰਡਰ ਦਿੱਤਾ ਜਾ ਰਿਹਾ ਹੈ | ਹਾਲਾਂਕਿ ਤਿੰਨ ਦਿਨਾਂ ਤੋਂ ਕੰਪਨੀ ਦਾ ਬੁਕਿੰਗ ਪੋਰਟਲ ਠੱਪ ਪਿਆ ਹੈ, ਜਦਕਿ ਸਟਾਕ ਪੂਰਾ ਹੈ | ਡੱਬਵਾਲੀ ਵਿੱਚ ਹਰ ਮਹੀਨੇ ਲਗਭਗ 15 ਹਜ਼ਾਰ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਹੁੰਦੀ ਹੈ |
ਜ਼ਿਕਰਯੋਗ ਹੈ ਕਿ ਪੰਜਾਬ ਦੇ ਪਿੰਡਾਂ ਵਾਲੇ ਲੰਬੀ ਹਲਕੇ ਦੀਆਂ ਗੈਸ ਏਜੰਸੀਆਂ 'ਤੇ ਪਹਿਲਾਂ ਫੋਨ ਬੁਕਿੰਗ ਤੋਂ ਬਾਅਦ ਇੱਕ-ਦੋ ਦਿਨਾਂ ਵਿੱਚ ਐਲਪੀਜੀ ਗੈਸ ਮੁਹੱਈਆ ਹੁੰਦੀ ਸੀ | ਭਾਰਤ ਗੈਸ ਦੀਆਂ ਚਾਰੋਂ ਏਜੰਸੀਆਂ ਵੱਲੋਂ ਹਰ ਮਹੀਨੇ ਕਰੀਬ 28-29 ਹਜ਼ਾਰ ਸਿਲੰਡਰ ਸਪਲਾਈ ਕੀਤੇ ਜਾਂਦੇ ਹਨ | ਹੁਣ 25 ਦਿਨਾਂ ਬਾਅਦ ਬੁਕਿੰਗ ਤੇ ਗੈਸ ਕਨੈਕਸ਼ਨ ਕਾਪੀ 'ਤੇ ਦਰਜ ਮੋਬਾਈਲ ਨੰਬਰ 'ਤੇ ਓਟੀਪੀ ਲਾਜ਼ਮੀ ਹੋਣ ਨਾਲ ਲੋਕ ਫ਼ਿਕਰਮੰਦੀ ਵਿੱਚ ਹਨ | ਹਾਲਾਂਕਿ ਲੰਬੀ ਬਲਾਕ ਦੇ ਏਐਫਐਸਓ ਸੰਦੀਪ ਕੁਮਾਰ ਨੇ ਸਪੱਸ਼ਟ ਕੀਤਾ ਕਿ ਖੇਤਰ ਦੀਆਂ ਗੈਸ ਏਜੰਸੀਆਂ ਕੋਲ ਐਲਪੀਜੀ ਦਾ ਪੂਰਾ ਸਟਾਕ ਮੌਜੂਦ ਹੈ ਅਤੇ ਕਿਸੇ ਕਿਸਮ ਦੀ ਕਮੀ ਨਹੀਂ ਹੈ | ਕਾਲਾਬਾਜ਼ਾਰੀ ਬਾਰੇ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਹਫ਼ਤੇ ਨੂੰ ਸਮਰਪਿਤ ਮਹਿਲਾ ਸਸ਼ਕਤੀਕਰਨ 'ਤੇ ਨੁੱਕੜ ਨਾਟਕ ਕਰਵ... ਅਗਲੀ ਖ਼ਬਰ ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੇ ਸਮਾਧਾਨ ਕੈਂਪ 'ਚ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ
Ad Position 24