ਯਮੁਨਾਨਗਰ, 12 ਮਾਰਚ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ. ਐਸ.) ਯੂਨਿਟ ਦੇ ਸੱਤ ਰੋਜ਼ਾ ਵਿਸ਼ੇਸ਼ ਕੈਂਪ ਦੀ ਅੱਜ ਸ਼ੁਰੂਆਤ ਹੋਈ | ਇਸ ਕੈਂਪ 'ਚ 50 ਐਨ. ਐਸ. ਐਸ. ਵਲੰਟੀਅਰ ਹਿੱਸਾ ਲੈ ਰਹੇ ਹਨ | ਇਸ ਸੱਤ ਰੋਜ਼ਾ ਕੈਂਪ ਲਈ ਐਨ. ਐਸ. ਐਸ. ਪ੍ਰੋਗਰਾਮ ਅਫਸਰ ਰਿਚਾ ਖਰਬੰਦਾ ਨੇ ਇਕ ਸੁਚੱਜੇ ਢੰਗ ਨਾਲ ਸੰਗਠਿਤ ਅਤੇ ਵਿਸਤਿ੍ਤ ਸਮਾਂ-ਸਾਰਣੀ ਤਿਆਰ ਕੀਤੀ ਅਤੇ ਵਲੰਟੀਅਰਾਂ ਨੂੰ ਹਰੇਕ ਸੈਸ਼ਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਇਸ ਕੈਂਪ ਦੇ ਪਹਿਲੇ ਸੈਸ਼ਨ 'ਚ ਜ਼ਿਲ੍ਹਾ ਸਿਖਲਾਈ ਅਧਿਕਾਰੀ ਸ਼ਸ਼ੀ ਭੂਸ਼ਣ ਅਤੇ ਸੁਨੀਤਾ (ਐਚ. ਆਈ. ਵੀ.-ਏਡਜ਼ ਟੈਸਟਿੰਗ ਅਤੇ ਪ੍ਰਬੰਧਨ ਨਾਲ ਸੰਬੰਧਤ) ਮੁੱਖ ਬੁਲਾਰਿਆਂ ਵਜੋਂ ਮੌਜੂਦ ਸਨ | ਇਸ ਸੈਸ਼ਨ ਦੌਰਾਨ ਮੁੱਢਲੀ ਸਹਾਇਤਾ ਬਾਰੇ ਸਿਖਲਾਈ ਵੀ ਦਿੱਤੀ ਗਈ, ਜਿਸ 'ਚ ਸੀ. ਪੀ. ਆਰ. ਦੇਣਾ, ਹਾਦਸੇ 'ਚ ਜ਼ਖਮੀ ਵਿਅਕਤੀ ਨੂੰ ਬਚਾਉਣਾ ਅਤੇ ਜਲਣ ਲਈ ਮੁੱਢਲੀ ਸਹਾਇਤਾ ਬਾਰੇ ਵਿਹਾਰਕ ਜਾਣਕਾਰੀ ਸ਼ਾਮਿਲ ਸੀ | ਇਸ ਪ੍ਰੋਗਰਾਮ ਦੀ ਸ਼ੁਰੂਆਤ 'ਚ ਪਿ੍ੰਸੀਪਲ ਅਨਿਲ ਕੁਮਾਰ ਨੇ ਐਨ. ਐਸ. ਐਸ. ਪ੍ਰੋਗਰਾਮ ਅਫਸਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੈਂਪ ਦੀ ਇਕ ਸੁੰਦਰ ਅਤੇ ਸੰਗਠਿਤ ਸ਼ੁਰੂਆਤ ਕੀਤੀ ਹੈ | ਇਸ ਦੌਰਾਨ ਵਲੰਟੀਅਰਾਂ ਨੇ ਕਿ੍ਸ਼ੀ ਵਿਗਿਆਨ ਕੇਂਦਰ ਦਾਮਲਾ ਦਾ ਵਿਦਿਅਕ ਦੌਰਾ ਵੀ ਕੀਤਾ, ਜਿਥੇ ਖੇਤੀਬਾੜੀ ਵਿਭਾਗ ਦੇ ਵਿਗਿਆਨੀਆਂ ਡਾ. ਵਿਸ਼ਾਲ ਅਤੇ ਡਾ. ਸੰਦੀਪ ਨੇ ਉਨ੍ਹਾਂ ਨੂੰ ਕੁਦਰਤੀ ਖੇਤੀ ਤੇ ਜੈਵਿਕ ਖੇਤੀ 'ਚ ਅੰਤਰ ਸੰਬੰਧੀ ਜਾਣਕਾਰੀ ਦਿੱਤੀ ਅਤੇ ਵਿਹਾਰਕ ਪਹਿਲੂਆਂ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਉਨ੍ਹਾਂ ਖੱਟੀ ਲੱਸੀ ਵਰਗੇ ਕੁਦਰਤੀ ਘੋਲ ਦੀ ਵਰਤੋਂ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ, ਜੈਵਿਕ ਕਾਰਬਨ ਵਧਾਉਣ, ਫਸਲਾਂ 'ਚ ਫੰਗਲ ਬਿਮਾਰੀਆਂ ਨੂੰ ਘਟਾਉਣ ਤੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ, ਜਿਸ ਤੋਂ ਬਚਣ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਅਤੇ ਰੋਟਾਵੇਟਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਭਾਰਤੀ, ਰੁਚਿਕਾ ਤੇ ਵੰਸ਼ਿਕਾ ਸਮੇਤ ਸਾਥੀ ਸਟਾਫ਼ ਮੈਂਬਰਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਮੁੱਖ ਭੂਮਿਕਾ ਨਿਭਾਈ |