ਟੋਹਾਣਾ, 12 ਮਾਰਚ (ਮਨਜੀਤ ਸਿੰਘ)-ਟੋਹਾਣਾ ਦੇ ਬਲਿਆਲਾ ਹੈੱਡ ਤੋਂ ਨਹਿਰ ਵਿਚੋਂ ਇੱਕ ਮਿ੍ਤਕ ਦੇਹ ਦੇ ਮਿਲਣ ਦੀ ਸੂਚਨਾ ਮਿਲੀ ਹੈ, ਜਿਸ ਦੀ ਉਮਰ ਲਗਭਗ 27 ਸਾਲ ਦੇ ਕਰੀਬ ਲੱਗਦੀ ਹੈ | ਇਸ ਡੈਡ ਬਾਡੀ ਨੂੰ ਨਹਿਰ ਵਿੱਚ ਤੈਰਦੀ ਨੂੰ ਚਾਰ ਤੋਂ ਪੰਜ ਦਿਨ ਹੋ ਗਏ ਲੱਗਦੇ ਹਨ | ਵਣ ਜੀਵ ਸੁਰੱਖਸ਼ਾ ਦਲ ਨਵਜੋਤ ਸਿੰਘ ਢਿੱਲੋਂ ਦੀ ਟੀਮ ਵੱਲੋਂ ਮਿ੍ਤਕ ਦੇਹ ਨੂੰ ਪਾਣੀ ਵਿਚੋਂ ਬਾਹਰ ਕੱਢਣ ਬਾਅਦ ਟੋਹਾਣਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖ ਦਿੱਤਾ ਗਿਆ | ਇਸ ਸਬੰਧੀ 112 ਨੰਬਰ ਗੱਡੀ ਦੇ ਇੰਚਾਰਜ ਤੇਲੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਆਕਾਸ਼ ਪੁੱਤਰ ਸੁਭਾਸ਼ ਚੰਦਰ ਵਲੋਂ ਸੂਚਨਾ ਦਿੱਤੀ ਗਈ ਕਿ ਫ਼ਤਿਹਾਬਾਦ ਨਹਿਰ ਬਰਾਂਚ ਵਿੱਚ ਇੱਕ ਡੈਡ ਬਾਡੀ ਤੈਰਦੀ ਹੋਈ ਆ ਰਹੀ ਹੈ | ਜਿਸ ਨੂੰ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕਢਵਾ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ 72 ਘੰਟਿਆਂ ਦੀ ਸ਼ਨਾਖ਼ਤ ਲਈ ਰਖਵਾ ਦਿੱਤਾ ਗਿਆ ਹੈ |