ਯਮੁਨਾਨਗਰ, 2 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਵਲੋਂ ਕਾਲਜ ਦੀ ਐਨ. ਐਸ. ਐਸ. ਯੂਨਿਟ, ਰੈੱਡ ਕਰਾਸ, ਲਾਇਨਜ਼ ਕਲੱਬ, ਰੋਟਰੀ ਕਲੱਬ ਯਮੁਨਾਨਗਰ ਰਿਵੇਰਾ, ਰੋਟਰੀ ਕਲੱਬ ਕਲਾਸਿਕ, ਸੈਂਟਰਲ ਬੈਂਕ ਆਫ਼ ਇੰਡੀਆ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਯਮੁਨਾਨਗਰ ਦੇ ਸਹਿਯੋਗ ਨਾਲ ਆਪਣੇ 31ਵੇਂ ਸਾਲਾਨਾ ਖੂਨਦਾਨ ਕੈਂਪ ਦੀ ਮੇਜ਼ਬਾਨੀ ਮਾਣ ਨਾਲ ਕੀਤੀ ਗਈ | ਇਸ ਪ੍ਰੋਗਰਾਮ ਵਿਚ ਫੈਕਲਟੀ ਮੈਂਬਰ, ਵਿਦਿਆਰਥੀ, ਸਾਬਕਾ ਵਿਦਿਆਰਥੀ ਅਤੇ ਮਹਿਮਾਨ ਸਮੇਤ ਵੱਖ-ਵੱਖ ਖੇਤਰਾਂ ਦੇ ਦਾਨੀਆਂ ਨੇ ਸ਼ਮੂਲੀਅਤ ਕਰਦਿਆਂ 80 ਯੂਨਿਟ ਖੂਨਦਾਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਡਾ. ਐਸ. ਕੇ. ਤੋਮਰ ਸਾਬਕਾ ਵਾਈਸ ਚਾਂਸਲਰ ਜੇ. ਸੀ. ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ (ਵਾਈ. ਐਮ. ਸੀ. ਏ.) ਫਰੀਦਾਬਾਦ ਅਤੇ ਗੈਸਟ ਆਫ਼ ਆਨਰ ਡਾ. ਵਿਜੇ ਕੁਮਾਰ ਦਹੀਆ ਐਡੀਸ਼ਨਲ ਮੈਡੀਕਲ ਸੁਪਰਡੈਂਟ ਐਨ. ਸੀ. ਮੈਡੀਕਲ ਕਾਲਜ ਪਾਣੀਪਤ (ਸਾਬਕਾ ਸਿਵਲ ਸਰਜਨ, ਯਮੁਨਾਨਗਰ), ਡਾ. ਜੀ. ਐਨ. ਪੀਰ ਸੀ. ਈ. ਓ. ਜੀ. ਐਨ. ਪੀਰ ਜੀ. ਐਨ. ਕੇ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਲਵੰਤ ਸਿੰਘ ਬੰਗਾ ਜਨਰਲ ਸਕੱਤਰ, ਅਮਰਦੀਪ ਸਿੰਘ ਵਿੱਤ ਸਕੱਤਰ, ਡਾ. ਕਮਲ ਪ੍ਰੀਤ ਕੌਰ ਮੈਂਬਰ ਮੈਨੇਜਿੰਗ ਕਮੇਟੀ, ਸੁਖਵੰਤ ਗਿੱਲ ਪ੍ਰਧਾਨ ਰੋਟਰੀ ਕਲੱਬ ਯਮੁਨਾਨਗਰ ਰਿਵੇਰਾ, ਐਡਵੋਕੇਟ ਨਿਤਿਨ ਅਰੋੜਾ, ਪ੍ਰਧਾਨ ਲਾਇਨਜ਼ ਕਲੱਬ ਯਮੁਨਾਨਗਰ, ਮਨੋਜ ਕੁਮਾਰ ਮੈਨੇਜਰ, ਸੈਂਟਰਲ ਬੈਂਕ ਆਫ਼ ਇੰਡੀਆ (ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਸ਼ਾਖਾ), ਪੂਰਨਿਮਾ ਮੈਨੇਜਰ ਆਈ. ਸੀ. ਆਈ. ਸੀ. ਆਈ. ਬੈਂਕ ਯਮੁਨਾਨਗਰ, ਰੋਟਰੀ ਕਲੱਬ ਕਲਾਸਿਕ ਤੋਂ ਗਗਨ, ਡਾ. ਮੋਨਿਕਾ ਸਰੋਹੀ, ਐਮ. ਐਲ. ਡੀ. ਸੀ. ਐਚ. ਗੁਰਦਿਆਲ ਸਿੰਘ ਨਿਮਰ ਅਤੇ ਸਿਵਲ ਹਸਪਤਾਲ ਯਮੁਨਾਨਗਰ ਦੇ ਡਾਕਟਰਾਂ ਦੀ ਟੀਮ ਦਾ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਵ. ਪ੍ਰੋ. ਬਾਲਕਿ੍ਸ਼ਨ ਦੀ ਪਤਨੀ ਮਿਨਾਕਸ਼ੀ ਸ਼ਰਮਾ ਅਤੇ ਉਨ੍ਹਾਂ ਦੇ ਪੁੱਤਰ ਪਾਰਥ ਸ਼ਰਮਾ ਦਾ ਵੀ ਸਵਾਗਤ ਕੀਤਾ ਗਿਆ, ਕਿਉਂਕਿ ਕਾਲਜ ਨੇ ਇਸ ਨੇਕ ਕਾਰਜ ਲਈ ਸਵ. ਪ੍ਰੋ. ਬਾਲਕਿ੍ਸ਼ਨ ਦੇ ਮਹਾਨ ਯੋਗਦਾਨ ਨੂੰ ਯਾਦ ਕੀਤਾ | ਇਸ ਮੌਕੇ ਜੇ. ਸੀ. ਬੋਸ ਵਾਈ. ਐਮ. ਸੀ. ਏ. ਯੂਨੀਵਰਸਿਟੀ ਫਰੀਦਾਬਾਦ ਦੇ ਸਾਬਕਾ ਵਾਈਸ ਚਾਂਸਲਰ ਨੇ ਮੌਜੂਦਾ ਸਮੇਂ ਵਿਚ ਖੂਨਦਾਨ ਦੀ ਮਹੱਤਤਾ ਅਤੇ ਲੋੜ 'ਤੇ ਚਾਨਣਾ ਪਾਇਆ | ਇਸ ਸਮਾਗਮ ਦੌਰਾਨ ਰੋਟਰੀ ਕਲੱਬ ਰਿਵੇਰਾ ਵਲੋਂ 20,000 ਰੁ., ਰੋਟਰੀ ਕਲੱਬ ਕਲਾਸਿਕ ਵਲੋਂ ਇਕ ਵਾਟਰ ਡਿਸਪੈਂਸਰ ਤੇ ਸਰਟੀਫਿਕੇਟ, ਲਾਇਨਜ਼ ਕਲੱਬ ਵਲੋਂ ਤਿੰਨ ਵਾਟਰ ਡਿਸਪੈਂਸਰ, ਆਈ. ਸੀ. ਆਈ. ਸੀ. ਆਈ. ਬੈਂਕ ਵਲੋਂ 21 ਹਜ਼ਾਰ ਰੁ. ਅਤੇ ਸੈਂਟਰਲ ਬੈਂਕ ਆਫ਼ ਇੰਡੀਆ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਲੋਂ 15 ਹਜ਼ਾਰ ਰੁ. ਦਿੱਤੇ ਗਏ | ਕਾਲਜ ਦੇ ਪਿ੍ੰਸੀਪਲ ਨੇ ਇਸ ਮਾਨਵਤਾਵਾਦੀ ਕਾਰਜ ਲਈ ਉਨ੍ਹਾਂ ਦੇ ਅਨਮੋਲ ਯੋਗਦਾਨ ਲਈ ਸਾਰੇ ਭਾਗੀਦਾਰਾਂ, ਵਲੰਟੀਅਰਾਂ ਅਤੇ ਸਪਾਂਸਰਾਂ ਦਾ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਗਵਰਨਿੰਗ ਬਾਡੀ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਭਾਰੀ ਹੁੰਗਾਰੇ ਲਈ ਆਪਣੀ ਡੂੰਘੀ ਪ੍ਰਸ਼ੰਸਾ ਪ੍ਰਗਟ ਕਰਦਿਆਂ ਮਨੁੱਖਤਾ ਦੀ ਸੇਵਾ ਕਰਨ ਅਤੇ ਦਇਆ ਤੇ ਹਮਦਰਦੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੀ ਵਚਨਬੱਧਤਾ ਨੂੰ ਦੁਹਰਾਇਆ |