03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਇੰਜੀਨੀਅਰਿੰਗ ਤੇ ਤਕਨੀਕੀ ਸੰਸਥਾਨ ਵਿਖੇ ਕਰਵਾਇਆ ਰੰਗੋਲੀ ਮੁਕਾਬਲਾ

ਕਾਲਾਂਵਾਲੀ/ਸਿਰਸਾ, 3 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਸਰਕਾਰੀ ਇੰਜੀਨੀਅਰਿੰਗ ਤੇ ਤਕਨੀਕੀ ਸੰਸਥਾਨ ਪੰਨੀਵਾਲਾ ਮੋਟਾ ਦੇ ਵਿਹੜੇ ਵਿੱਚ ਸੇਵਾ ਸੰਕਲਪ ਅਭਿਆਨ ਤਹਿਤ ਕਈ ਪ੍ਰੋਗਰਾਮ ਕਰਵਾਏ ਗਏ। ਇਹ ਮੁਹਿੰਮ 18 ਅਕਤੂਬਰ ਤੱਕ ਚੱਲੇਗੀ।

Ad Position 21
No active advertisement
ਅਜੀਤ ਡੈਸਕ 04-10-2026
ਕਾਲਾਂਵਾਲੀ/ਸਿਰਸਾ, 3 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਸਰਕਾਰੀ ਇੰਜੀਨੀਅਰਿੰਗ ਤੇ ਤਕਨੀਕੀ ਸੰਸਥਾਨ ਪੰਨੀਵਾਲਾ ਮੋਟਾ ਦੇ ਵਿਹੜੇ ਵਿੱਚ ਸੇਵਾ ਸੰਕਲਪ ਅਭਿਆਨ ਤਹਿਤ ਕਈ ਪ੍ਰੋਗਰਾਮ ਕਰਵਾਏ ਗਏ। ਇਹ ਮੁਹਿੰਮ 18 ਅਕਤੂਬਰ ਤੱਕ ਚੱਲੇਗੀ। ਸੇਵਾ ਸੰਕਲਪ ਅਭਿਆਨ-2026 ਦੇ ਹਿੱਸੇ ਵਜੋਂ ਸੰਸਥਾਨ ਵਿਖੇ ਰੰਗੋਲੀ ਮੁਕਾਬਲਾ ਕਰਵਾਇਆ ਗਿਆ। ਇਸ ਰੰਗੋਲੀ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਵੱਖ-ਵੱਖ ਸਮਾਜਿਕ, ਸੱਭਿਆਚਾਰਕ ਤੇ ਰਾਸ਼ਟਰੀ ਵਿਕਾਸ ਵਿਸ਼ਿਆਂ ’ਤੇ ਆਕਰਸ਼ਕ ਰੰਗੋਲੀਆਂ ਬਣਾਈਆਂ। ਰੰਗੋਲੀਆਂ ਰਾਹੀਂ ਉਨ੍ਹਾਂ ਨੇ ਸਫਾਈ, ਵਾਤਾਵਰਣ ਸੁਰੱਖਿਆ, ਮਹਿਲਾ ਸਸ਼ਕਤੀਕਰਨ, ਸਿੱਖਿਆ ਤੇ ਸਮਾਜਿਕ ਏਕਤਾ ਵਰਗੇ ਸੰਦੇਸ਼ਾਂ ਦੇ ਨਾਲ, ਇੱਕ ਵਿਕਸਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਰਚਨਾਤਮਕ ਤੌਰ ’ਤੇ ਪੇਸ਼ ਕੀਤਾ। ਹਰਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਤੇ ਚੰਦਨ ਜੈਨ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ, ਨੇ ਰੰਗੋਲੀ ਮੁਕਾਬਲੇ ਨੂੰ ਸਫਲ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਸੇਵਾ ਸੰਕਲਪ ਅਭਿਆਨ ਬਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਪ੍ਰੋਫੈਸਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਇਹ ਮੁਹਿੰਮ ਦੇਸ਼ ਭਰ ਵਿੱਚ ਸੇਵਾ ਤੇ ਲੋਕ ਭਲਾਈ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਇਸ ਮੁਹਿੰਮ ਰਾਹੀਂ ਅਸੀਂ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਾਂ।
Ad Position 22
No active advertisement
ਪਿਛਲੀ ਖ਼ਬਰ 100 ਸਾਲਾ ਬਜ਼ੁਰਗ ਮਹਿਲਾ ਇਲਾਜ ਲਈ ਸਵਾਮੀ ਦਯਾਨੰਦ ਸਿਹਤ ਕੇਂਦਰ ਪਹੁੰਚੀ, ਸੇਵਾ ਭਾਰਤੀ ਵੱਲੋਂ ਸਨਮਾਨ ਅਗਲੀ ਖ਼ਬਰ ਵਿਸ਼ਵ ਪਸ਼ੂ ਦਿਵਸ ਮੌਕੇ ਰਿਗਵੇਦਾ ਇੰਟਰਨੈਸ਼ਨਲ ਸਕੂਲ ਟੋਹਾਣਾ ’ਚ ਪਸ਼ੂ ਜਾਗਰੂਕਤਾ ਰੈਲੀ
Ad Position 24