25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਸੋਈ ਗੈਸ ਦੀ ਦਿੱਕਤ ਕਾਰਨ ਮਜ਼ਦੂਰ ਹੋ ਰਹੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 04-04-2026
ਨਵੀਂ ਦਿੱਲੀ, 3 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਰਸੋਈ ਗੈਸ ਦੀ ਦਿੱਕਤ ਹੋਣ 'ਤੇ ਖ਼ਾਸ ਕਰ ਕੇ ਮਜ਼ਦੂਰ ਤਬਕੇ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹੋ ਗਏ ਹਨ ਅਤੇ ਉਹ ਮਜਬੂਰ ਹੁੰਦੇ ਹੋਏ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ | ਦਿਹਾੜੀਦਾਰ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਬਾਜ਼ਾਰ 'ਚੋਂ ਰੋਟੀ-ਸਬਜ਼ੀ ਖ਼ਰੀਦਣੀ ਬਹੁਤ ਮੁਸ਼ਕਿਲ ਹੈ, ਜਿਸ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਵਿਗੜ ਗਈ ਹੈ | ਉਹ ਕਿਰਾਏਦਾਰ ਹੋਣ ਕਰਕੇ ਮਕਾਨ ਮਾਲਕ ਉਨ੍ਹਾਂ ਨੂੰ ਮਿੱਟੀ ਦਾ ਚੁੱਲ੍ਹਾ ਜਲਾਉਣ ਦੀ ਇਜਾਜ਼ਤ ਨਹੀਂ ਦਿੰਦਾ | ਉਨ੍ਹਾਂ ਕੋਲ ਬੇਸ਼ਕ ਘਰੇਲੂ ਗੈਸ ਦਾ ਛੋਟਾ ਸਿਲੰਡਰ ਹੈ, ਪ੍ਰੰਤੂ ਉਹ ਵੀ ਭਰਿਆ ਨਹੀਂ ਜਾ ਰਿਹਾ | ਪਹਿਲਾਂ ਇਹ ਲੋਕ ਗੈਸ ਸਿਲੰਡਰ ਬਾਜ਼ਾਰ ਦੀਆਂ ਦੁਕਾਨਾਂ ਤੋਂ ਬਲੈਕ ਵਿਚ ਸਿਲੰਡਰ ਭਰਵਾ ਲੈਂਦੇ ਸਨ ਅਤੇ ਉਨ੍ਹਾਂ ਦਾ ਗੁਜ਼ਾਰਾ ਹੋ ਰਿਹਾ ਸੀ | ਇਸ ਸਮੇਂ 350 ਤੋਂ ਲੈ ਕੇ 400 ਰੁਪਏ ਤੀਕ ਇਕ ਕਿੱਲੋ ਗੈਸ ਬੜੀ ਮੁਸ਼ਕਿਲ ਦੇ ਨਾਲ ਮਿਲ ਰਹੀ ਹੈ ਅਤੇ ਉਹ ਵੀ ਚੋਰੀ ਛਿਪੇ | ਦਿੱਲੀ ਦੇ ਰੇਲਵੇ ਸਟੇਸ਼ਨਾਂ 'ਤੇ ਲੋਕਾਂ ਦੇ ਆਪਣੇ ਘਰਾਂ ਨੂੰ ਜਾਣ ਦੇ ਲਈ ਭੀੜ ਹੋ ਰਹੀ ਹੈ | ਉਧਰ ਦੂਸਰੇ ਪਾਸੇ ਦਿੱਲੀ ਸਰਕਾਰ ਦੀਆਂ ਟੀਮਾਂ ਵੀ ਤਾਇਨਾਤ ਹਨ, ਜੋ ਕਿ ਐਲ.ਪੀ.ਜੀ. ਸਿਲੰਡਰ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਕਰ ਰਹੀਆਂ ਹਨ | ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦਾ ਕਹਿਣਾ ਹੈ ਕਿ ਜੋ ਲੋਕ ਐਲ.ਪੀ.ਜੀ. ਸਿਲੰਡਰ ਦੀ ਕਾਲਾ ਬਾਜ਼ਾਰੀ ਕਰਨਗੇ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਅਕਾਦਮਿਕ ਕੈਲੰਡਰ ਅਗਲੀ ਖ਼ਬਰ ਡੀ. ਡੀ. ਏ. ਨੇ ਰਿਹਾਇਸ਼ੀ ਯੋਜਨਾਵਾਂ ਦੀ ਮਿਤੀ 31 ਮਈ ਕੀਤੀ
Ad Position 24