08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸ਼ਹੀਦਾਂ ਦੀ ਯਾਦ 'ਚ ਪਿੰਡ ਦੇਸੂ ਮਲਕਾਣਾ ਅਤੇ ਬੀਰੂਵਾਲਾ ਗੁੜ੍ਹਾ 'ਚ ਕਰਵਾਏ ਨਾਟਕ ਮੇਲੇ

Ad Position 21
No active advertisement
ਅਜੀਤ ਡੈਸਕ 05-04-2026
ਕਾਲਾਂਵਾਲੀ/ਸਿਰਸਾ, 4 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਲੋਕ ਚੇਤਨਾ ਕਲਾ ਅਤੇ ਸਾਹਿਤ ਮੰਚ ਵੱਲੋਂ ਪਿੰਡ ਦੇਸੂ ਮਲਕਾਣਾ ਅਤੇ ਬੀਰੂਵਾਲਾ ਗੁੜ੍ਹਾ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਅਤੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਾਟਕ ਮੇਲੇ ਕਰਵਾਏ ਗਏ | ਇਹਨਾਂ ਨਾਟਕ ਮੇਲਿਆਂ 'ਚ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਨਿਰਦੇਸ਼ਕ ਇਕੱਤਰ ਸਿੰਘ ਦੀ ਟੀਮ ਵੱਲੋਂ ਨਾਟਕ 'ਸੁਲਗਦੀ ਧਰਤੀ' ਅਤੇ 'ਠੱਗੀ' ਸਮੇਤ ਵੱਖ-ਵੱਖ ਕੋਰਿਓਗਰਾਫੀਆਂ ਦੀ ਪੇਸ਼ਕਾਰੀ ਬਹੁਤ ਪ੍ਰਭਾਵਸ਼ਾਲੀ ਰਹੀ | ਇਸ ਮੌਕੇ ਲੋਕ ਚੇਤਨਾ ਕਲਾ ਅਤੇ ਸਾਹਿਤ ਮੰਚ ਦੇ ਆਗੂ ਕਾ. ਰਾਜਕੁਮਾਰ ਸ਼ੇਖੂਪੁਰੀਆ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਮਰਾਜਵਾਦੀ ਤਾਕਤਾਂ ਨਾਲ ਲੜਦੇ ਹੋਏ ਫਾਂਸੀ ਦੇ ਰੱਸੇ ਚੰੁਮੇ | ਉਨਾਂ ਕਿਹਾ ਕਿ ਅੱਜ ਅਮਰੀਕੀ ਸਾਮਰਾਜਵਾਦ ਪੂਰੀ ਦੁਨੀਆ 'ਤੇ ਜੰਗ ਰਾਹੀਂ ਦੇਸ਼ਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਹੈ, ਜਿਸਨੂੰ ਸਫਲ ਨਹੀ ਹੋਣ ਦਿਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੋ ਵਪਾਰ ਸਮਝੌਤਾ ਭਾਰਤ ਸਰਕਾਰ ਨੇ ਅਮਰੀਕਾ ਨਾਲ ਕੀਤਾ ਹੈ ਉਹ ਅਮਰੀਕੀ ਕਿਸਾਨਾਂ ਨੂੰ ਮਾਲਾਮਾਲ ਕਰੇਗਾ ਤੇ ਭਾਰਤੀ ਕਿਸਾਨਾਂ ਨੂੰ ਕਮਜ਼ੋਰ ਕਰੇਗਾ | ਇਨਾਂ ਸਮਾਗਮਾਂ 'ਚ ਲੈਕਚਰਾਰ ਸਿਕੰਦਰ ਸਿੰਘ ਸਿੱਧੂ ਅਤੇ ਮਾਸਟਰ ਵੀਰ ਸਿੰਘ ਵੱਲੋਂ ਨਵੀਂ ਸਿੱਖਿਆ ਨੀਤੀ ਸਿੱਖਿਆ ਨੀਤੀ ਦੇ ਮੁੱਖ ਦੋਸ਼ਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪਿ੍ੰਸੀਪਲ ਦਵਿੰਦਰ ਸਿੰਘ ਅਤੇ ਮਾ. ਸਮਸ਼ੇਰ ਸਿੰਘ ਚੋਰਮਾਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ | ਇਸ ਸਮਾਗਮ 'ਚ ਹਰਗੋਬਿੰਦ ਸਿੰਘ ਦੇਸੂ, ਰਮੇਸ਼ ਸੈਣੀ, ਗੁਰਤੇਜ ਸਿੰਘ, ਗੁਰਨਾਮ ਸਿੰਘ, ਬਲਦੇਵ ਸਿੰਘ, ਮਾ. ਹਰਭਗਵਾਨ, ਮਹਿੰਦਰਪਾਲ, ਅਮਰਜੀਤ ਕੌਰ, ਪ੍ਰਕਾਸ਼ ਕੌਰ, ਬਲਦੇਵ ਸਿੰਘ, ਇਕਬਾਲ ਸਿੰਘ ਸਰਪੰਚ ਬੀਰੂਵਾਲਾ, ਕਿੱਕਰ ਸਿੰਘ, ਨਿਰਮਲ ਸਿੰਘ ਫ਼ੌਜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਕਾਰ 'ਚ ਸਵਾਰ ਅਧਿਆਪਕਾਂ ਜ਼ਖ਼ਮੀ ਅਗਲੀ ਖ਼ਬਰ ਬੇਰੁੱਤੇ ਮੀਂਹ ਨੇ ਕਿਸਾਨਾਂ ਨੂੰ ਫ਼ਿਕਰਾਂ ਚ ਪਾਇਆ <br/>
Ad Position 24