23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਏਕਾਂਸ਼ ਢੁੱਲ ਪੰਜੂਆਣਾ ਨੇ ਯੂ.ਪੀ.ਐਸ.ਸੀ. ਪ੍ਰੀਖਿਆ ਪਾਸ ਕਰਕੇ ਰਚਿਆ ਇਤਿਹਾਸ

Ad Position 21
No active advertisement
ਅਜੀਤ ਡੈਸਕ 07-04-2026
ਸਿਰਸਾ, 6 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਪੰਜੂਆਣਾ ਵਿੱਚ ਗ੍ਰਾਮ ਪੰਚਾਇਤ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ 2026 ਵਿੱਚ ਪੂਰੇ ਦੇਸ਼ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤਿਭਾਸ਼ਾਲੀ ਏਕਾਂਸ਼ ਢੁੱਲ ਪੁੱਤਰ ਕਿ੍ਸ਼ਨ ਢੁੱਲ ਨੂੰ ਇੱਕ ਸ਼ਾਨਦਾਰ ਸਮਾਰੋਹ ਦੇ ਨਾਲ ਸਨਮਾਨਿਤ ਕੀਤਾ | ਏਕਾਂਸ਼ ਢੁੱਲ ਲੇਖਾ ਅਧਿਕਾਰੀ ਸੰਦੀਪ ਸ਼ਿਓਰਾਨ ਦਾ ਭਤੀਜਾ ਹੈ, ਪਿੰਡ ਦੀ ਸਰਪੰਚ ਪ੍ਰੇਰਨਾ ਨੇ ਉਸਨੂੰ ਪੱਗ ਨਾਲ ਸਨਮਾਨਿਤ ਕੀਤਾ | ਇਸ ਮੌਕੇ ਲਗਭਗ 40 ਪਿੰਡਾਂ ਦੇ ਸਰਪੰਚ, ਬਲਾਕ ਕਮੇਟੀ ਮੈਂਬਰ, ਬਡਾਗੁੱਡਾ, ਚੋਪਟਾ ਅਤੇ ਏਲਨਾਬਾਦ ਬਲਾਕਾਂ ਦੇ ਬਲਾਕ ਕਮੇਟੀ ਚੇਅਰਮੈਨ, ਸਹਿਕਾਰੀ ਬੈਂਕ ਸਿਰਸਾ ਦੇ ਚੇਅਰਮੈਨ ਜਗਦੇਵ ਸਿੰਘ, ਆੜ੍ਹਤੀਆ ਐਸੋਸੀਏਸ਼ਨ ਸਿਰਸਾ ਦੇ ਮੁਖੀ ਪ੍ਰੇਮ ਬਜਾਜ ਅਤੇ ਅਮਿਤ ਮਹੇਸ਼ਵਰੀ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਮਹਿੰਦਰ ਬਾਨਾ, ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਯੱਗਦੱਤ ਵਰਮਾ, ਅੰਕੁਰ ਅਤੇ ਪਿ੍ਥਵੀਰਾਜ ਐਸਡੀਓ ਪੰਚਾਇਤੀ ਰਾਜ, ਅਰੋੜਾ ਵੰਸ਼ ਸਭਾ ਸਿਰਸਾ ਦੇ ਮੁਖੀ ਕਿ੍ਸ਼ਨਾ ਗੁੰਬਰ, ਬਾਬਾ ਸਰਸਾਈ ਨਾਥ ਬੁੱਕ ਬੈਂਕ ਵੈਲਫੇਅਰ ਟਰੱਸਟ ਸਿਰਸਾ ਦੇ ਸੂਬਾਈ ਉਪ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਮੋਹਨ ਗੁਪਤਾ, ਸਕੂਲ ਕੇਡਰ ਲੈਕਚਰਾਰ ਐਸੋਸੀਏਸ਼ਨ ਹਰਿਆਣਾ ਵਿਨੋਦ ਸੈਣੀ, ਹਰਿਆਣਾ ਸਟੇਟ ਪੈਨਸ਼ਨਰਜ਼ ਸੋਸਾਇਟੀ ਸਿਰਸਾ ਰਾਜੇਸ਼ ਚੌਧਰੀ ਡਿਪਟੀ ਸੀਐਮਓ ਸਿਰਸਾ, ਸਰਪੰਚ ਐਸੋਸੀਏਸ਼ਨ ਬਲਾਕ ਬਡਾਗੁੱਡਾ ਦੇ ਪ੍ਰਧਾਨ ਕਪਿਲ ਮਹਿਤਾ, ਸਚਿਨ ਸਿਆਲ ਸਮੇਤ ਸਾਰੇ ਪਿੰਡ ਵਾਸੀ, ਸਹਿਯੋਗੀ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਂਇੰਦੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੜੇਮਾਰੀ ਦੇ ਪੀੜਤ ਕਿਸਾਨਾਂ ਨੂੰ ਸਰਕਾਰ ਤੋਂ ਉਮੀਦਾਂ, ਮੁਆਵਜ਼ਾ ਪੋਰਟਲ ਨਹੀਂ ਖੁੱਲਿ੍ਹਆ ਅਗਲੀ ਖ਼ਬਰ ਇਨੈਲੋ ਵਲੋਂ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ
Ad Position 24